ਬਰੈਂਪਟਨ ਦੇ ਪਲਾਜ਼ਾ ’ਚ ਪੁਲਿਸ ਕੋਲੋਂ ਭੱਜਿਆ ਪੰਜਾਬੀ ਨੌਜਵਾਨ ਕਾਬੂ

ਬਰੈਂਪਟਨ ਦੇ ਪਲਾਜ਼ਾ ’ਚ ਪੁਲਿਸ ਕੋਲੋਂ ਭੱਜਿਆ ਪੰਜਾਬੀ ਨੌਜਵਾਨ ਕਾਬੂ

ਬਰੈਂਪਟਨ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਕਾਲਜ ਪਲਾਜ਼ਾ ਵਿਚ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਪੁਲਿਸ ਕੋਲੋਂ ਬਾਂਹ ਛੁਡਾ ਕੇ ਭੱਜਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ 26 ਸਾਲ ਦੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਪਿਛਲੇ ਸਾਲ 21 ਅਕਤੂਬਰ ਨੂੰ ਵਾਪਰੀ ਸੀ ਜਦੋਂ ਪਾਰਕਿੰਗ ਵਿਚ ਵੱਡਾ ਇਕੱਠ ਹੋਣ ਦੀ ਇਤਲਾਹ ਮਿਲਣ ’ਤੇ ਪੁੱਜੇ ਪੁਲਿਸ ਅਫਸਰ ਪੜਤਾਲ ਕਰ ਰਹੇ ਸਨ ਅਤੇ ਇਕ ਕਾਲੀ ਜੀਪ ਵਿਚ ਸਵਾਰ ਨੌਜਵਾਨ ਉਥੋਂ ਫਰਾਰ ਹੋ ਗਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕਾਲੇ ਰੰਗ ਦੀ ਜੀਪ ਰੈਂਗਲਰ ਵਿਚ ਸਵਾਰ ਸੀ ਅਤੇ ਪੁਲਿਸ ਅਫਸਰਾਂ ਨਾਲ ਸੰਖੇਪ ਗੱਲਬਾਤ ਮਗਰੋਂ ਉਸ ਨੇ ਕਥਿਤ ਤੌਰ ’ਤੇ ਗੱਡੀ ਭਜਾ ਲਈ।

ਗੁਰਪ੍ਰੀਤ ਸਿੰਘ ਵਿਰੁੱਧ ਲੱਗੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼

ਉਸ ਵੇਲੇ ਪਾਰਕਿੰਗ ਵਿਚ ਕਾਫੀ ਭੀੜ ਮੌਜੂਦ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਦੇ ਯਤਨ ਦੌਰਾਨ ਗੁਰਪ੍ਰੀਤ ਸਿੰਘ ਦੀ ਜੀਪ ਇਕ ਟ੍ਰੈਫਿਕ ਸਾਈਨ ਵਿਚ ਵੀ ਵੱਜੀ। ਪੀਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਦਰਸਾਉਂਦੀ ਹੈ ਕਿ ਸਾਡੇ ਅਫਸਰਾਂ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਲਗਾਤਾਰ ਜਾਰੀ ਰੱਖੇ। ਅਜਿਹੇ ਡਰਾਈਵਰ ਪੂਰੀ ਕਮਿਊਨਿਟੀ ਦੀ ਸੁਰੱਖਿਆ ਖਤਰੇ ਵਿਚ ਪਾਉਂਦੇ ਹਨ ਅਤੇ ਇਨ੍ਹਾਂ ਵਿਰੁੱਧ ਕਾਰਵਾਈ ਬੇਹੱਦ ਲਾਜ਼ਮੀ ਹੋ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਕੋਲੋਂ ਫਰਾਰ ਹੋਣ ਵਾਲਿਆਂ ਦੀ ਭਾਲ ਪੂਰੀ ਸਰਗਰਮੀ ਨਾਲ ਕੀਤੀ ਜਾਂਦੀ ਹੈ ਅਤੇ ਸਾਡੇ ਅਫਸਰ ਉਦੋਂ ਤੱਕ ਨਹੀਂ ਰੁਕਦੇ ਜਦੋਂ ਤੱਕ ਸਬੰਧਤ ਸ਼ੱਕੀ ਕਾਬੂ ਨਹੀਂ ਆ ਜਾਂਦਾ। ਗੁਰਪ੍ਰੀਤ ਸਿੰਘ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਪੁਲਿਸ ਅਫਸਰ ਦੇ ਕੰਮ ਵਿਚ ਅੜਿੱਕਾ ਡਾਹੁਣ ਅਤੇ ਪੁਲਿਸ ਕੋਲੋਂ ਫਰਾਰ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ।

ਟੋਰਾਂਟੋ ਦੇ ਸਬਵੇਅ ਸਟੇਸ਼ਨ ’ਤੇ ਔਰਤ ਕੁੱਟਣ ਵਾਲੇ ਦੀ ਭਾਲ ਕਰ ਰਹੀ ਪੁਲਿਸ

ਦੂਜੇ ਪਾਸੇ ਟੋਰਾਂਟੋ ਦੇ ਡੌਨ ਮਿਲਜ਼ ਸਬਵੇਅ ਸਟੇਸ਼ਨ ’ਤੇ ਇਕ ਔਰਤ ਦੀ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਵੱਲੋਂ ਪੰਜਾਬੀ ਮੜੰਗੇ ਵਾਲੇ ਨੌਜਵਾਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਜਾਂਚਕਰਤਾਵਾਂ ਨੇ ਦੱਸਿਆ ਕਿ ਸ਼ਨਿੱਚਰਵਾ ਦੁਪਹਿਰ ਤਕਰੀਬਨ 12.30 ਵਜੇ ਇਕ ਔਰਤ ਆਪਣੇ ਬੱਚਿਆਂ ਨਾਲ ਡੌਨ ਮਿਲਜ਼ ਰੋਡ ਅਤੇ ਸ਼ੈਪਰਡ ਐਵੇਨਿਊ ਈਸਟ ਇਲਾਕੇ ਦੇ ਸਬਵੇਅ ਸਟੇਸ਼ਨ ’ਤੇ ਜਾ ਰਹੀ ਸੀ ਜਦੋਂ ਇਕ ਸ਼ਖਸ ਆਇਆ ਅਤੇ ਔਰਤ ਨੂੰ ਠੁੱਡੇ ਮਾਰਨੇ ਸ਼ੁਰੂ ਕਰ ਦਿਤੇ। ਇਸੇ ਦੌਰਾਨ ਸ਼ੱਕੀ ਨੇ ਕੋਈ ਚੀਜ਼ ਚੁੱਕੀ ਅਤੇ ਔਰਤ ਦੇ ਸਿਰ ’ਤੇ ਕਈ ਵਾਰ ਕੀਤੇ। ਹਮਲਾ ਕਰਨ ਵਾਲਾ ਸ਼ਖਸ ਔਰਤ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਅਚਾਨਕ ਮੌਕੇ ਤੋਂ ਫਰਾਰ ਹੋ ਗਿਆ। ਔਰਤ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਸ ਦਾ ਕੱਦ ਤਕਰੀਬਨ ਪੰਜ ਫੁੱਟ ਛੇ ਇੰਚ ਅਤੇ ਉਮਰ 30 ਤੋਂ 40 ਸਾਲ ਦਰਮਿਆਨ ਹੈ। ਵਾਰਦਾਤ ਵੇਲੇ ਉਸ ਨੇ ਕਾਲੀ ਜੈਕਟ, ਕਾਲੀ ਪੈਂਟ ਅਤੇ ਕਾਲੀ ਦਸਤਾਨੇ ਪਾਏ ਹੋਏ ਸਨ। ਸ਼ੱਕੀ ਵਿਰੁੱਧ ਹਥਿਆਰ ਨਾਲ ਕੁੱਟਮਾਰ ਕਰਨ, ਹਮਲਾ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ, ਧਮਕੀਆਂ ਦੇਣ ਅਤੇ ਪੰਜ ਹਜ਼ਾਰ ਡਾਲਰ ਤੋਂ ਘੱਟ ਮੁਲ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।

Related post

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…
ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ…
ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50 ਨਵੇਂ ਅਫ਼ਸਰ

ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50…

ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ…