ਨਿਊ ਯਾਰਕ ’ਚ ਟਰੰਪ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਵਾਪਰੀ ਹੌਲਨਾਕ ਘਟਨਾ

ਨਿਊ ਯਾਰਕ ’ਚ ਟਰੰਪ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਵਾਪਰੀ ਹੌਲਨਾਕ ਘਟਨਾ

ਨਿਊ ਯਾਰਕ, 20 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿਚ ਅਦਾਲਤੀ ਕੰਪਲੈਕਸ ਦੇ ਬਾਹਰ ਇਕ ਸ਼ਖਸ ਨੇ ਖੁਦ ਨੂੰ ਅੱਗ ਲਾ ਕੇ ਆਤਮਦਾਹ ਕਰਨ ਦਾ ਯਤਨ ਕੀਤਾ ਜਿਸ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਦੌਰਾਨ ਕੰਪਲੈਕਸ ਦੀ ਇਕ ਅਦਾਲਤ ਵਿਚ ਡੌਨਲਡ ਟਰੰਪ ਵਿਰੁੱਧ ਮੁਕੱਦਮੇ ਦੀ ਸੁਣਵਾਈ ਚੱਲ ਰਹੀ ਸੀ ਪਰ ਸੂਤਰਾਂ ਨੇ ਦੱਸਿਆ ਕਿ ਆਤਮਦਾਹ ਦੇ ਇਸ ਯਤਨ ਦਾ ਸਾਬਕਾ ਰਾਸ਼ਟਰਪਤੀ ਨਾਲ ਕੋਈ ਵਾਹ-ਵਾਸਤਾ ਨਹੀਂ।

ਇਕ ਸ਼ਖਸ ਵੱਲੋਂ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਦਾ ਯਤਨ

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਨੇ ਸਭ ਤੋਂ ਪਹਿਲਾਂ ਆਪਣੇ ਬੈਗ ਵਿਚੋਂ ਕੁਝ ਪਰਚੇ ਕੱਢੇ ਅਤੇ ਇਨ੍ਹਾਂ ਨੂੰ ਹਵਾ ਵਿਚ ਉਛਾਲ ਦਿਤਾ। ਇਸ ਮਗਰੋਂ ਉਸ ਨੇ ਆਪਣੇ ਸਰੀਰ ’ਤੇ ਕੋਈ ਬਲਣਸ਼ੀਲ ਤਰਲ ਪਦਾਰਥ ਛਿੜਕਿਆ ਅਤੇ ਅਰਬਪਤੀਆਂ ਨੂੰ ਗਾਲ੍ਹਾਂ ਕੱਢਣ ਲੱਗਾ। ਇਸੇ ਦੌਰਾਨ ਉਸ ਨੇ ਖੁਦ ਨੂੰ ਅੱਗ ਲਾ ਲਈ। ਨਿਊ ਯਾਰਕ ਪੁਲਿਸ ਵੱਲੋਂ ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਪਛਾਣ ਫਲੋਰੀਡਾ ਦੇ 37 ਸਾਲਾ ਮੈਕਸ ਅਜ਼ਾਰੈਲੋ ਵਜੋਂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਤਾਰਿਕ ਸ਼ੈਪਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜ਼ਾਰੈਲੋ ਨੂੰ ਇਕ ਸਾਜ਼ਿਸ਼ੀ ਬੰਦਾ ਮੰਨਿਆ ਜਾ ਰਿਹਾ ਹੈ ਜਿਸ ਨੇ ਇਕ ਆਨਲਾਈਨ ਨੋਟ ਵਿਚ ਅੱਗ ਲਾ ਕੇ ਆਤਮਦਾਹ ਕਰਨ ਦਾ ਜ਼ਿਕਰ ਕੀਤਾ ਅਤੇ ਆਪਣੇ ਦੋਸਤਾਂ ਤੋਂ ਮੁਆਫੀ ਵੀ ਮੰਗੀ। ਇਥੇ ਦਸਣਾ ਬਣਦਾ ਹੈ ਕਿ ਰੋਸ ਵਿਖਾਵਿਆਂ ਦੇ ਮੱਦੇਨਜ਼ਰ ਮੈਨਹੈਟਨ ਕੋਰਟ ਹਾਊਸ ਵਿਚ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਸਨ ਜਿਨ੍ਹਾਂ ਵਿਚੋਂ ਦੋ ਜਣੇ ਅੱਗ ਬੁਝਾਉਣ ਵਾਲੇ ਯੰਤਰ ਲੈ ਆਏ ਅਤੇ ਅਜ਼ਾਰੈਲੋ ’ਤੇ ਛਿੜਕਾਅ ਸ਼ੁਰੂ ਕਰ ਦਿਤਾ।

ਪੁਲਿਸ ਨੇ ਕਿਹਾ, ਘਟਨਾ ਦਾ ਟਰੰਪ ਨਾਲ ਕੋਈ ਵਾਹ-ਵਾਸਤਾ ਨਹੀਂ

ਮੌਕੇ ’ਤੇ ਮੌਜੂਦ ਸੀ.ਐਨ.ਐਨ. ਦੇ ਇਕ ਪੱਤਰਕਾਰ ਨੇ ਦੱਸਿਆ ਕਿ ਉਸ ਨੇ ਬੁਰੀ ਤਰ੍ਹਾਂ ਸੜਿਆ ਸ਼ਖਸ ਆਪਣੀਆਂ ਅੱਖਾਂ ਨਾਲ ਦੇਖਿਆ ਜਿਸ ਨੂੰ ਪੈਰਾਮੈਡਿਕਸ ਵੱਲੋਂ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਡੌਨਲ ਟਰੰਪ ਵਿਰੁੱਧ ਮੁਕੱਦਮੇ ਦੀ ਸੁਣਵਾਈ ਵਾਸਤੇ ਜਿਊਰੀ ਦੀ ਚੋਣ ਮੁਕੰਮਲ ਹੋ ਗਈ ਅਤੇ ਹੁਣ ਅਗਲੇ ਹਫਤੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਆਪੋ ਆਪਣੀਆਂ ਦਲੀਲਾਂ ਪੇਸ਼ ਕਰਨਗੇ। ਇਹ ਮਾਮਲਾ ਇਕ ਪੌਰਨ ਸਟਾਰ ਨੂੰ ਨਾਜਾਇਜ਼ ਰਕਮ ਦੀ ਅਦਾਇਗੀ ਨਾਲ ਸਬੰਧਤ ਹੈ। ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ। ਜਿਊਰੀ ਵਿਚ ਸੱਤ ਪੁਰਸ਼ ਅਤੇ ਪੰਜ ਔਰਤਾਂ ਸ਼ਾਮਲ ਹਨ ਜਿਨ੍ਹਾਂ ਵਿਚੋਂ ਦੋ ਕਾਰਪੋਰੇਟ ਲਾਅਇਰ, ਇਕ ਸਾਫਟਵੇਅਰ ਇੰਜਨੀਅਰ, ਇਕ ਅੰਗਰੇਜ਼ੀ ਅਧਿਆਪਕ ਅਤੇ ਇਕ ਸਪੀਚ ਥੈਰੇਪਿਸਟ ਸ਼ਾਮਲ ਹੈ। ਟਰੰਪ ਆਪਣੇ ਵਿਰੁੱਧ ਲੱਗੇ 34 ਦੋਸ਼ਾਂ ਤੋਂ ਸਾਫ ਇਨਕਾਰ ਕਰ ਚੁੱਕੇ ਹਨ। ਟਰੰਪ ਦੇ ਰਾਸ਼ਟਰਪਤੀ ਚੋਣ ਅਤੇ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾਣ ਦੀ ਸੂਰਤ ਵਿਚ ਵੀ ਉਨ੍ਹਾਂ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾ ਸਕਦਾ।

Related post

ਦੇਖੋ ਘਰਵਾਲੀ ਨੇ ਬਾਹਰਵਾਲੀ ਨੂੰ ਕਿਵੇਂ ਪਾਈ ਝਾੜ, ਪਿਆ ਗਿਆ ਪੰਗਾ, ਵੀਡੀਓ ਵਾਇਰਲ

ਦੇਖੋ ਘਰਵਾਲੀ ਨੇ ਬਾਹਰਵਾਲੀ ਨੂੰ ਕਿਵੇਂ ਪਾਈ ਝਾੜ, ਪਿਆ…

ਜਲੰਧਰ, 3 ਮਈ, ਪਰਦੀਪ ਸਿੰਘ: ਜਲੰਧਰ ਦੀ ਤਾਜ ਮਾਰਕੀਟ ਦੇ ਕੋਲ ਇਕ ਨਿੱਜੀ ਹੋਟਲ ਵਿੱਚ ਮਹਿਲਾ ਨੇ ਆਪਣੇ ਪਤੀ ਨੂੰ ਪ੍ਰੇਮਿਕਾ…
ਚਰਨਜੀਤ ਚੰਨੀ ਨੇ ਬਲਵੀਰ ਸਿੰਘ ਸੀਚੇਵਾਲ ਨਾਲ ਕੀਤੀ ਮੁਲਾਕਾਤ

ਚਰਨਜੀਤ ਚੰਨੀ ਨੇ ਬਲਵੀਰ ਸਿੰਘ ਸੀਚੇਵਾਲ ਨਾਲ ਕੀਤੀ ਮੁਲਾਕਾਤ

ਜਲੰਧਰ, 3 ਮਈ, ਨਿਰਮਲ : ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ‘ਆਪ’ ਦੇ ਰਾਜ…
ਮੱਛੀ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਇਹ ਅਦਭੁੱਤ ਫਾਇਦੇ

ਮੱਛੀ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਇਹ ਅਦਭੁੱਤ…

ਚੰਡੀਗੜ੍ਹ, 3 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੇ ਭੋਜਨ ਵੱਲ ਧਿਆਨ ਘੱਟ ਰਿਹਾ ਹੈ ਜਿਸ ਨਾਲ ਸਰੀਰ ਨੂੰ ਬਿਮਾਰੀਆਂ…