ਕੈਨੇਡਾ ਵਾਲਿਆਂ ਨੂੰ ਸਸਤੀ ਗਰੌਸਰੀ ਲਈ ਵਿਦੇਸ਼ਾਂ ਤੋਂ ਆਉਣਗੀਆਂ 12 ਕੰਪਨੀਆਂ

ਕੈਨੇਡਾ ਵਾਲਿਆਂ ਨੂੰ ਸਸਤੀ ਗਰੌਸਰੀ ਲਈ ਵਿਦੇਸ਼ਾਂ ਤੋਂ ਆਉਣਗੀਆਂ 12 ਕੰਪਨੀਆਂ

ਟੋਰਾਂਟੋ, 20 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਵਾਸੀਆਂ ਨੂੰ ਰਾਹਤ ਦਿਵਾਉਣ ਦੇ ਉਪਰਾਲੇ ਤਹਿਤ 12 ਨਵੀਆਂ ਗਰੌਸਰੀ ਕੰਪਨੀਆਂ ਨੂੰ ਕਾਰੋਬਾਰ ਕਰਨ ਦੀ ਇਜਾਜ਼ਤ ਦਿਤੀ ਜਾ ਰਹੀ ਹੈ। ‘ਦਾ ਵੌਲ ਸਟ੍ਰੀਟ ਜਰਨਲ’ ਦੀ ਰਿਪੋਰਟ ਮੁਤਾਬਕ 12 ਕੰਪਨੀਆਂ ਜਲਦ ਹੀ ਕੈਨੇਡਾ ਵਿਚ ਆਪਣੇ ਸਟੋਰ ਖੋਲ੍ਹਣ ਦੀ ਪ੍ਰਕਿਰਿਆ ਆਰੰਭ ਸਕਦੀਆਂ ਹਨ ਜਿਨ੍ਹਾਂ ਵਿਚੋਂ 11 ਯੂਰਪ ਨਾਲ ਅਤੇ ਇਕ ਅਮਰੀਕਾ ਸਬੰਧਤ ਹੈ। ਆਰਥਿਕ ਮਾਹਰ ਫੈਡਰਲ ਸਰਕਾਰ ਦੇ ਇਸ ਕਦਮ ਨੂੰ ਹਾਂਪੱਖੀ ਕਰਾਰ ਦੇ ਰਹੇ ਹਨ ਜਿਸ ਰਾਹੀਂ ਮੁਕਾਬਲੇਬਾਜ਼ੀ ਵਧੇਗੀ ਅਤੇ ਇਸ ਵੇਲੇ ਕੈਨੇਡੀਅਨ ਬਾਜ਼ਾਰ ਵਿਚ ਸਰਗਰਮ ਤਿੰਨ ਪ੍ਰਮੁੱਖ ਗਰੌਸਰੀ ਚੇਨਜ਼ ਮਨਮਰਜ਼ੀ ਨਹੀਂ ਕਰ ਸਕਣਗੀਆਂ।

ਮੁਕਾਬਲੇਬਾਜ਼ੀ ਵਧਾ ਕੇ ਕੀਮਤਾਂ ਹੇਠਾਂ ਲਿਆਉਣ ਦਾ ਯਤਨ

ਰੌਟਮਨ ਸਕੂਲ ਆਫ ਮੈਨੇਜਮੈਂਟ ਦੇ ਮਾਰਕਿਟਿੰਗ ਪ੍ਰੋਫੈਸਰ ਡੇਵਿਡ ਸੋਬਰਮੈਨ ਨੇ ਸਿਟੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੰਪਨੀਆਂ ਦੀ ਸੂਚੀ ਦੇਖ ਚੁੱਕੇ ਹਨ ਜਿਨ੍ਹਾਂ ਵਿਚੋਂ ਕਈ ਨੂੰ ਬਾਜ਼ਾਰ ਵਿਚ ਭੜਥੂ ਪਾਉਣ ਵਾਲੀਆਂ ਮੰਨਿਆ ਜਾਂਦਾ ਹੈ। ਸੋਬਰਮੈਨ ਮੁਤਾਬਕ ਵੱਡੀਆਂ ਰਿਆਇਤਾਂ ਦਾ ਐਲਾਨ ਹੋਣ ’ਤੇ ਰਵਾਇਤੀ ਸੁਪਰਮਾਰਕਿਟਸ ਨੂੰ ਬਿਹਤਰ ਕੀਮਤਾਂ ਪੇਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਵਿਦੇਸ਼ੀ ਗਰੌਸਰੀ ਚੇਨਜ਼ ਨੂੰ ਕੈਨੇਡਾ ਲਿਆਉਣ ਵਾਸਤੇ ਕਿਸੇ ਕਿਸਮ ਦੀ ਆਰਥਿਕ ਪੇਸ਼ਕਸ਼ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਵੱਲੋਂ ਪਿਛਲੇ ਸਾਲ ਨਵੀਆਂ ਗਰੌਸਰੀ ਕੰਪਨੀਆਂ ਦੀ ਭਾਲ ਆਰੰਭੀ ਗਈ ਜਦੋਂ ਮੁਲਕ ਦੀਆਂ ਤਿੰਨ ਪ੍ਰਮੁੱਖ ਕੰਪਨੀਆਂ ਨੇ ਮਹਿੰਗਾਈ ਵਧਣ ਦੇ ਕਾਰਨਾਂ ਬਾਰੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿਤੀ। ਦੂਜੇ ਪਾਸੇ ਇਨ੍ਹਾਂ ਕੰਪਨੀਆਂ ਦਾ ਮੁਨਾਫਾ ਤੇਜ਼ੀ ਨਾਲ ਵਧਦਾ ਰਿਹਾ। ਉਦਯੋਗ ਮੰਤਰੀ ਹਾਲ ਹੀ ਵਿਚ ਜੀ-7 ਮੀਟਿੰਗ ਵਿਚ ਹਿੱਸਾ ਲੈਣ ਇਟਲੀ ਗਏ ਅਤੇ ਉਥੇ ਯੂਰਪ ਦੀਆਂ ਕਈ ਗਰੌਸਰੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਫਸਰਾਂ ਨਾਲ ਮੁਲਾਕਾਤ ਕੀਤੀ।

ਮਹਿੰਗਾਈ ਦੇ ਬੋਝ ਹੇਠ ਦਬੇ ਲੋਕਾਂ ਨੂੰ ਮਿਲ ਸਕਦੀ ਹੈ ਰਾਹਤ

ਮੰਨਿਆ ਜਾ ਰਿਹਾ ਹੈ ਕਿ ਨੈਦਰਲੈਂਡਜ਼ ਦੇ ਐਕਸ 5 ਰਿਟੇਲ ਗਰੁੱਪ ਨੇ ਕੈਨੇਡਾ ਵਿਚ ਕਾਰੋਬਾਰ ਫੈਲਾਉਣ ਦੀ ਹਾਮੀ ਭਰ ਦਿਤੀ ਹੈਜਦਕਿ ਜਰਮਨੀ ਦੇ ਚਾਰ ਕੰਪਨੀਆਂ ਆਪਣੇ ਸਟੋਰ ਖੋਲ੍ਹਣ ਵਾਸਤੇ ਰਾਜ਼ੀ ਹੋ ਗਈਆਂ ਹਨ। ਇਸ ਤੋਂ ਇਲਾਵਾ ਫਰਾਂਸ, ਨੌਰਵੇਅ, ਪੁਰਤਗਾਲ ਅਤੇ ਤੁਰਕੀ ਦੀ ਇਕ-ਇਕ ਫਰਮ ਨੇ ਹਾਮੀ ਭਰੀ ਹੈ। ਸਪੇਨ ਦੀਆਂ ਦੋ ਗਰੌਸਰੀ ਸਟੋਰ ਚੇਨਜ਼ ਕੈਨੇਡਾ ਆ ਸਕਦੀਆਂ ਹਨ ਜਦਕਿ ਅਮਰੀਕਾ ਦੀ 470 ਸਟੋਰਾਂ ਵਾਲੇ ਹੋਲਡਿੰਗ ਵੀ ਕੈਨੇਡੀਅਨ ਬਾਜ਼ਾਰ ਵਿਚ ਦਾਖਲ ਹੋ ਸਕਦੀ ਹੈ। ਚੇਤੇ ਰਹੇ ਕਿ ਸੋਬੀਜ਼ ਦੇ ਸਟੋਰਾਂ ਦੀ ਮਾਲਕ ਐਮਪਾਇਰ ਕੰਪਨੀ ਲਿਮ. ਵੱਲੋਂ ਆਪਣੀ ਮੁਨਾਫੇ ਵਿਚ 8.5 ਫੀ ਸਦੀ ਵਾਧਾ ਹੋਣ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਕੈਨੇਡੀਅਨ ਲੋਕ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ ਅਤੇ ਵੱਡੇ ਵੱਡੇ ਸਟੋਰ ਆਪਣੀਆਂ ਜੇਬਾਂ ਭਰਨ ਵਿਚ ਲੱਗੇ ਹੋਏ ਹਨ। ਮਾਰਚ ਦੌਰਾਨ ਮਹਿੰਗਾਈ ਦਰ ਭਾਵੇਂ ਮਾਮੂਲੀ ਤੌਰ ’ਤੇ ਵਧੀ ਪਰ ਖਾਣ-ਪੀਣ ਵਾਲੀਆਂ ਚੀਜ਼ਾਂ 1.9 ਫੀ ਸਦੀ ਮਹਿੰਗੀਆਂ ਹੋ ਗਈਆਂ। 2022 ਵਿਚ ਇਕ ਸਮੇਂ ਖਾਣੀ ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਦਰ 11 ਫੀ ਸਦੀ ਤੋਂ ਟੱਪ ਗਈ ਸੀ।

Related post

ਪਾਕਿਸਤਾਨ ਵਿਚ ਬੱਸ ਖੱਡ ’ਚ ਡਿੱਗੀ, 20 ਮੌਤਾਂ

ਪਾਕਿਸਤਾਨ ਵਿਚ ਬੱਸ ਖੱਡ ’ਚ ਡਿੱਗੀ, 20 ਮੌਤਾਂ

ਰਾਵਲਪਿੰਡੀ, 3 ਮਈ, ਨਿਰਮਲ : ਸ਼ੁੱਕਰਵਾਰ ਨੂੰ ਇੱਕ ਯਾਤਰੀ ਬੱਸ ਪਹਾੜੀ ਖੇਤਰ ਤੋਂ ਫਿਸਲ ਕੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਖੱਡ ਵਿੱਚ…
ਮ੍ਰਿਤਕ ਦੀ ਗ੍ਰਿਫ਼ਤਾਰੀ ‘ਤੇ ਤਿੰਨ ਮਹੀਨੇ ਤੱਕ ਲੱਗੀ ਰੋਕ, ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਮਿਲੀ ਅੰਤ੍ਰਿਮ ਜ਼ਮਾਨਤ, ਜਾਣੋ ਪੂਰਾ ਮਾਮਲਾ

ਮ੍ਰਿਤਕ ਦੀ ਗ੍ਰਿਫ਼ਤਾਰੀ ‘ਤੇ ਤਿੰਨ ਮਹੀਨੇ ਤੱਕ ਲੱਗੀ ਰੋਕ,…

ਚੰਡੀਗੜ੍ਹ, 3 ਮਈ, ਪਰਦੀਪ ਸਿੰਘ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਜਿਹਾ ਮਾਮਲਾ ਪਹੁੰਚਿਆਂ ਹੈ ਜਿਸ ਬਾਰੇ ਸੁਣ ਕੇ ਤੁਸੀ ਵੀਂ…
ਲਵਲੀ ਯੂਨੀਵਰਸਿਟੀ ਵਿਚ ਵਾਪਰੀ ਵੱਡੀ ਘਟਨਾ

ਲਵਲੀ ਯੂਨੀਵਰਸਿਟੀ ਵਿਚ ਵਾਪਰੀ ਵੱਡੀ ਘਟਨਾ

ਫਗਵਾੜਾ, 3 ਮਈ, ਨਿਰਮਲ : ਜਲੰਧਰ-ਫਗਵਾੜਾ ਹਾਈਵੇ ’ਤੇ ਸਥਿਤ ਸਭ ਤੋਂ ਮਸ਼ਹੂਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਨਾਲ…