ਵਿਜੇ ਸਾਂਪਲਾ ਸ਼੍ਰੋਮਣੀ ਅਕਾਲੀ ਦਲ ਵਿਚ ਨਹੀਂ ਜਾਣਗੇ

ਵਿਜੇ ਸਾਂਪਲਾ ਸ਼੍ਰੋਮਣੀ ਅਕਾਲੀ ਦਲ ਵਿਚ ਨਹੀਂ ਜਾਣਗੇ


ਹੁਸ਼ਿਆਰਪੁਰ, 20 ਅਪ੍ਰੈਲ, ਨਿਰਮਲ : ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਨਹੀਂ ਮਿਲਣ ਕਾਰਨ ਨਰਾਜ਼ ਬੀਜੇਪੀ ਨੇਤਾ ਵਿਜੇ ਸਾਂਪਲਾ ਦੇ ਜੇਪੀ ਨੱਡਾ ਨਾਲ ਮੁਲਾਕਾਤ ਤੋਂ ਬਾਅਦ ਸੁਰ ਨਹੀਂ ਬਦਲੇ ਹਨ। ਲੇਕਿਨ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋ ਰਹੇ।

ਬੀਤੀ ਸ਼ਾਮ ਸਾਂਪਲਾ ਨੇ ਅਪਣੇ ਘਰ ਵਿਚ ਬੈਠਕ ਬੁਲਾਈ। ਜਿਨ੍ਹਾਂ ਵਿਚ ਉਨ੍ਹਾਂ ਦੇ ਕਰੀਬੀ ਅਤੇ ਸਮਰਥਕ ਹਿੱਸਾ ਲੈਣ ਪੁੱਜੇ।

ਬੈਠਕ ਵਿਚ ਸਾਂਪਲਾ ਨੇ ਲੋਕ ਸਭਾ ਚੋਣਾਂ ਵਿਚ ਬੀਜੇਪੀ ਤੋਂ ਅਲੱਗ ਹੋ ਕੇ ਚੋਣ ਲੜਨ ਦੀ ਚੁਣੌਤੀਆਂ ’ਤੇ ਚਰਚਾ ਕੀਤੀ। ਉਨ੍ਹਾਂ ਦੇ ਕੁਝ ਸਮਰਥਕਾਂ ਨੇ ਉਨ੍ਹਾਂ ਕਾਂਗਰਸ ਤੇ ਕੁਝ ਨੇ ਆਪ ਵਿਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਕੁਝ ਸਮਰਥਕ ਉਨ੍ਹਾਂ ਅਕਾਲੀ ਦਲ ਨਾਲ ਹੱਥ ਮਿਲਾਉਣ ਦੇ ਲਈ ਵੀ ਕਹਿ ਰਹੇ ਹਨ।
ਸਮਰਥਕਾਂ ਦਾ ਮੰਨਣਾ ਹੈ ਕਿ ਮਜ਼ਬੂਤ ਪਾਰਟੀ ਦੇ ਸਹਾਰੇ ਹੀ ਬੀਜੇਪੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਖ਼ਿਲਾਫ਼ ਲੜਿਆ ਜਾ ਸਕਦਾ।
ਫਿਲਹਾਲ ਸਾਂਪਲਾ ਨੇ ਬੈਠਕ ਵਿਚ ਸਾਫ ਨਹੀਂ ਕੀਤਾ ਕਿ ਉਹ ਕਿਸ ਪਾਰਟੀ ਦੇ ਨਾਲ ਚਲਣ ’ਤੇ ਵਿਚਾਰ ਕਰ ਰਹੇ ਹਨ। ਸੂਤਰਾਂ ਅਨੁਸਾਰ ਸਾਂਪਲਾ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦੇ ਸੰਪਰਕ ਵਿਚ ਹਨ। ਆਪ ਨੇ ਵੀ ਉਨ੍ਹਾਂ ਲਈ ਦਰਵਾਜ਼ੇ ਖੋਲ ਰੱਖੇ ਹਨ। ਅਜਿਹੇ ਮਾਹੌਲ ਵਿਚ ਉਨ੍ਹਾਂ ਅਪਣੀ ਰਣਨੀਤੀ ਤੈਅ ਕਰਨ ਵਿਚ ਕੁਝ ਦਿਨ ਲੱਗਣਗੇ।

ਇਹ ਵੀ ਪੜ੍ਹੋ

ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਨੂੰ ਖੂਨ ਦੀ ਉਲਟੀ ਆ ਗਈ। ਲੜਕੀ ਲੁਧਿਆਣਾ ਦੀ ਰਹਿਣ ਵਾਲੀ ਹੈ। ਲੜਕੀ ਲਈ ਚਾਕਲੇਟ ਉਸੇ ਪਟਿਆਲਾ ਸ਼ਹਿਰ ਤੋਂ ਖਰੀਦੀ ਗਈ ਸੀ, ਜਿੱਥੇ ਕੁਝ ਦਿਨ ਪਹਿਲਾਂ ਲੜਕੀ ਦੇ ਜਨਮ ਦਿਨ ’ਤੇ ਕੇਕ ਖਾਣ ਨਾਲ ਮੌਤ ਹੋ ਗਈ ਸੀ।

ਇਸ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਧਿਕਾਰੀ ਤੁਰੰਤ ਉਸ ਦੁਕਾਨ ’ਤੇ ਪਹੁੰਚ ਗਏ ਜਿੱਥੋਂ ਚਾਕਲੇਟ ਖਰੀਦੀ ਗਈ ਸੀ। ਜਾਂਚ ’ਚ ਸਾਹਮਣੇ ਆਇਆ ਕਿ ਲੜਕੀ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ। ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਲੜਕੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਲੜਕੀ ਰਾਵੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਪਟਿਆਲਾ ਉਨ੍ਹਾਂ ਦੇ ਘਰ ਆਈ ਸੀ। ਜਦੋਂ ਲੜਕੀ ਵਾਪਸ ਲੁਧਿਆਣਾ ਜਾਣ ਲੱਗੀ ਤਾਂ ਉਸ ਨੇ ਇਕ ਦੁਕਾਨ ਤੋਂ ਲੜਕੀ ਲਈ ਗਿਫਟ ਪੈਕ ਖਰੀਦਿਆ ਸੀ। ਜਿਸ ਵਿੱਚ ਕੁਰਕੁਰੇ ਅਤੇ ਜੂਸ ਤੋਂ ਇਲਾਵਾ ਚਾਕਲੇਟ ਵੀ ਸੀ। ਉਨ੍ਹਾਂ ਨੇ ਇਹ ਸਭ ਲੜਕੀ ਨੂੰ ਦੇ ਦਿੱਤਾ ਅਤੇ ਉਹ ਘਰ ਪਰਤ ਗਈ।

ਵਿੱਕੀ ਨੇ ਦੱਸਿਆ ਕਿ ਜਦੋਂ ਉਹ ਲੁਧਿਆਣਾ ਪਹੁੰਚੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੋਹਫੇ ਵਜੋਂ ਦਿੱਤੀ ਟੋਕਰੀ ਖੋਲ੍ਹ ਦਿੱਤੀ। ਕੁੜੀ ਨੇ ਉਸ ਵਿਚੋਂ ਚਾਕਲੇਟ ਕੱਢ ਕੇ ਖਾ ਲਈ। ਜਿਸ ਤੋਂ ਬਾਅਦ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਇਹ ਆਮ ਗੱਲ ਸਮਝੀ। ਪਰ ਲੜਕੀ ਦੀ ਹਾਲਤ ਲਗਾਤਾਰ ਵਿਗੜਦੀ ਚਲੀ ਗਈ।

ਇੱਕ 22 ਸਾਲ ਦੀ ਕੁੜੀ ਨੇ ਵੀ ਇਹਨਾਂ ਵਿੱਚੋਂ ਇੱਕ ਚਾਕਲੇਟ ਖਾਧੀ। ਉਸ ਦੀ ਸਿਹਤ ਵੀ ਵਿਗੜ ਗਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਹ ਤੁਰੰਤ ਬੱਚੀ ਨੂੰ ਡਾਕਟਰ ਕੋਲ ਲੈ ਗਏ। ਹਾਲਤ ਗੰਭੀਰ ਹੋਣ ’ਤੇ ਡਾਕਟਰਾਂ ਨੇ ਬੱਚੀ ਨੂੰ ਸੀਐਮਸੀ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ।

ਵਿੱਕੀ ਨੇ ਅੱਗੇ ਦੱਸਿਆ ਕਿ ਇਸ ਬਾਰੇ ਪਤਾ ਲੱਗਦਿਆਂ ਹੀ ਉਨ੍ਹਾਂ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ। ਉਹ ਸਿਹਤ ਅਧਿਕਾਰੀਆਂ ਦੀ ਟੀਮ ਦੇ ਨਾਲ ਤੁਰੰਤ ਦੁਕਾਨ ’ਤੇ ਗਏ ਜਿੱਥੋਂ ਬੱਚੀ ਲਈ ਚਾਕਲੇਟ ਖਰੀਦੀ ਗਈ ਸੀ। ਉਥੇ ਪਹੁੰਚ ਕੇ ਪਤਾ ਲੱਗਾ ਕਿ ਉਸ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ। ਦੁਕਾਨ ਵਿੱਚ ਹੋਰ ਸਾਮਾਨ ਪਿਆ ਸੀ।

ਸਿਹਤ ਵਿਭਾਗ ਦੀ ਟੀਮ ਨੇ ਦੁਕਾਨ ਵਿੱਚ ਪਈਆਂ ਮਿਆਦ ਪੁੱਗ ਚੁੱਕੀਆਂ ਸਾਰੀਆਂ ਵਸਤਾਂ ਨੂੰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਉਥੇ ਪੁਲਿਸ ਨੂੰ ਵੀ ਬੁਲਾਇਆ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਜਿਸ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਵੀ ਮਿਆਦ ਪੁਗਾ ਚੁੱਕੇ ਸਾਮਾਨ ਦੀ ਵਿਕਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related post

ਦੇਖੋ ਘਰਵਾਲੀ ਨੇ ਬਾਹਰਵਾਲੀ ਨੂੰ ਕਿਵੇਂ ਪਾਈ ਝਾੜ, ਪਿਆ ਗਿਆ ਪੰਗਾ, ਵੀਡੀਓ ਵਾਇਰਲ

ਦੇਖੋ ਘਰਵਾਲੀ ਨੇ ਬਾਹਰਵਾਲੀ ਨੂੰ ਕਿਵੇਂ ਪਾਈ ਝਾੜ, ਪਿਆ…

ਜਲੰਧਰ, 3 ਮਈ, ਪਰਦੀਪ ਸਿੰਘ: ਜਲੰਧਰ ਦੀ ਤਾਜ ਮਾਰਕੀਟ ਦੇ ਕੋਲ ਇਕ ਨਿੱਜੀ ਹੋਟਲ ਵਿੱਚ ਮਹਿਲਾ ਨੇ ਆਪਣੇ ਪਤੀ ਨੂੰ ਪ੍ਰੇਮਿਕਾ…
ਮੱਛੀ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਇਹ ਅਦਭੁੱਤ ਫਾਇਦੇ

ਮੱਛੀ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਇਹ ਅਦਭੁੱਤ…

ਚੰਡੀਗੜ੍ਹ, 3 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੇ ਭੋਜਨ ਵੱਲ ਧਿਆਨ ਘੱਟ ਰਿਹਾ ਹੈ ਜਿਸ ਨਾਲ ਸਰੀਰ ਨੂੰ ਬਿਮਾਰੀਆਂ…
ਸੜਕ ਖੋਲ੍ਹਣ ਦੇ ਮਾਮਲੇ ਵਿਚ ਹਾਈ ਕੋਰਟ ਦੇ ਫੈਸਲੇ ’ਤੇ ਸੁਪਰੀਮ ਕੋਰਟ ਦੀ ਰੋਕ

ਸੜਕ ਖੋਲ੍ਹਣ ਦੇ ਮਾਮਲੇ ਵਿਚ ਹਾਈ ਕੋਰਟ ਦੇ ਫੈਸਲੇ…

ਚੰਡੀਗੜ੍ਹ, 3 ਮਈ, ਨਿਰਮਲ : ਚੰਡੀਗੜ੍ਹ ਦੇ ਸੈਕਟਰ 2 ਸਥਿਤ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਬੰਦ ਕੀਤੀ…