ਸੰਤੋਖ ਚੌਧਰੀ ਦੀ ਪਤਨੀ ਤੇ ਤੇਜਿੰਦਰ ਬਿੱਟੂ ਬੀਜੇਪੀ ’ਚ ਸ਼ਾਮਲ

ਸੰਤੋਖ ਚੌਧਰੀ ਦੀ ਪਤਨੀ ਤੇ ਤੇਜਿੰਦਰ ਬਿੱਟੂ ਬੀਜੇਪੀ ’ਚ ਸ਼ਾਮਲ


ਨਵੀਂ ਦਿੱਲੀ, 20 ਅਪ੍ਰੈਲ, ਨਿਰਮਲ : ਪੰਜਾਬ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਕਾਂਗਰਸ ਦੇ ਸਾਂਸਦ ਰਹੇ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਹਿਮਾਚਲ ਕਾਂਗਰਸ ਦੇ ਸਹਿ ਇੰਚਾਰਜ ਤੇਜਿੰਦਰ ਸਿੰਘ ਬਿੱਟੂ ਨੇ ਦਿੱਲੀ ਵਿਚ ਭਾਜਪਾ ਜੁਆਇਨ ਕਰ ਲਈ।
ਕਰਮਜੀਤ ਕੌਰ ਚੌਧਰੀ ਜਲੰਧਰ ਤੋਂ ਲੋਕ ਸਭਾ ਸੀਟ ਦੀ ਦਾਅਵੇਦਾਰ ਸੀ ਲੇਕਿਨ ਕਾਂਗਰਸ ਨੇ ਉਨ੍ਹਾਂ ਦਰਕਿਨਾਰ ਕਰਦਿਆਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ। ਚਰਨਜੀਤ ਚੰਨੀ ਵਿਧਾਨ ਸਭਾ ਚੋਣਾਂ ਵਿਚ 2 ਸੀਟਾਂ ’ਤੇ ਹਾਰੇ ਸੀ।

ਖ਼ਾਸ ਗੱਲ ਇਹ ਹੈ ਕਿ ਕਰਮਜੀਤ ਕੌਰ ਚੌਧਰੀ ਦੇ ਪਤੀ ਸਾਂਸਦ ਸੰਤੋਖ ਸਿੰਘ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜ਼ਿਮਨੀ ਚੋਣ ਵਿਚ ਕਾਂਗਰਸ ਨੇ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਸੀ ਲੇਕਿਨ ਆਪ ਦੇ ਸੁਸ਼ੀਲ ਰਿੰਕੂ ਤੋਂ ਹਾਰ ਗਈ ਸੀ। ਹਾਲਾਂਕਿ ਹੁਣ ਸੁਸ਼ੀਲ ਰਿੰਕੂ ਵੀ ਬੀਜੇਪੀ ਵਿਚ ਸ਼ਾਮਲ ਹੋ ਗਏ ਹਨ।

ਕਰਮਜੀਤ ਕੌਰ ਚੌਧਰੀ ਦੇ ਬੇਟੇ ਵਿਕਰਮਜੀਤ ਸਿੰਘ ਫਿਲੌਰ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਹਨ। ਹਾਲਾਂਕਿ ਉਹ ਮਾਂ ਦੇ ਨਾਲ ਭਾਜਪਾ ਵਿਚ ਸ਼ਾਮਲ ਨਹੀਂ ਹੋਏ। ਉਹ ਵੀ ਜਲੰਧਰ ਵਿਚ ਟਿਕਟ ਨਾ ਮਿਲਣ ਕਾਰਨ ਅਤੇ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਉਣ ਦਾ ਖੁਲ੍ਹਾ ਵਿਰੋਧ ਕਰ ਰਹੇ ਸੀ। ਹਾਲਾਂਕਿ ਉਨ੍ਹਾਂ ਨੇ ਕਾਂਗਰਸ ਨਹੀਂ ਛੱਡੀ, ਉਹ ਫਿਲਹਾਲ ਕਾਂਗਰਸ ਵਿਚ ਹੀ ਰਹਿਣਗੇ।

ਇਹ ਵੀ ਪੜ੍ਹੋ

ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਨੂੰ ਖੂਨ ਦੀ ਉਲਟੀ ਆ ਗਈ। ਲੜਕੀ ਲੁਧਿਆਣਾ ਦੀ ਰਹਿਣ ਵਾਲੀ ਹੈ। ਲੜਕੀ ਲਈ ਚਾਕਲੇਟ ਉਸੇ ਪਟਿਆਲਾ ਸ਼ਹਿਰ ਤੋਂ ਖਰੀਦੀ ਗਈ ਸੀ, ਜਿੱਥੇ ਕੁਝ ਦਿਨ ਪਹਿਲਾਂ ਲੜਕੀ ਦੇ ਜਨਮ ਦਿਨ ’ਤੇ ਕੇਕ ਖਾਣ ਨਾਲ ਮੌਤ ਹੋ ਗਈ ਸੀ।

ਇਸ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਧਿਕਾਰੀ ਤੁਰੰਤ ਉਸ ਦੁਕਾਨ ’ਤੇ ਪਹੁੰਚ ਗਏ ਜਿੱਥੋਂ ਚਾਕਲੇਟ ਖਰੀਦੀ ਗਈ ਸੀ। ਜਾਂਚ ’ਚ ਸਾਹਮਣੇ ਆਇਆ ਕਿ ਲੜਕੀ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ। ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਲੜਕੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਲੜਕੀ ਰਾਵੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਪਟਿਆਲਾ ਉਨ੍ਹਾਂ ਦੇ ਘਰ ਆਈ ਸੀ। ਜਦੋਂ ਲੜਕੀ ਵਾਪਸ ਲੁਧਿਆਣਾ ਜਾਣ ਲੱਗੀ ਤਾਂ ਉਸ ਨੇ ਇਕ ਦੁਕਾਨ ਤੋਂ ਲੜਕੀ ਲਈ ਗਿਫਟ ਪੈਕ ਖਰੀਦਿਆ ਸੀ। ਜਿਸ ਵਿੱਚ ਕੁਰਕੁਰੇ ਅਤੇ ਜੂਸ ਤੋਂ ਇਲਾਵਾ ਚਾਕਲੇਟ ਵੀ ਸੀ। ਉਨ੍ਹਾਂ ਨੇ ਇਹ ਸਭ ਲੜਕੀ ਨੂੰ ਦੇ ਦਿੱਤਾ ਅਤੇ ਉਹ ਘਰ ਪਰਤ ਗਈ।

ਵਿੱਕੀ ਨੇ ਦੱਸਿਆ ਕਿ ਜਦੋਂ ਉਹ ਲੁਧਿਆਣਾ ਪਹੁੰਚੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੋਹਫੇ ਵਜੋਂ ਦਿੱਤੀ ਟੋਕਰੀ ਖੋਲ੍ਹ ਦਿੱਤੀ। ਕੁੜੀ ਨੇ ਉਸ ਵਿਚੋਂ ਚਾਕਲੇਟ ਕੱਢ ਕੇ ਖਾ ਲਈ। ਜਿਸ ਤੋਂ ਬਾਅਦ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਇਹ ਆਮ ਗੱਲ ਸਮਝੀ। ਪਰ ਲੜਕੀ ਦੀ ਹਾਲਤ ਲਗਾਤਾਰ ਵਿਗੜਦੀ ਚਲੀ ਗਈ।

ਇੱਕ 22 ਸਾਲ ਦੀ ਕੁੜੀ ਨੇ ਵੀ ਇਹਨਾਂ ਵਿੱਚੋਂ ਇੱਕ ਚਾਕਲੇਟ ਖਾਧੀ। ਉਸ ਦੀ ਸਿਹਤ ਵੀ ਵਿਗੜ ਗਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਹ ਤੁਰੰਤ ਬੱਚੀ ਨੂੰ ਡਾਕਟਰ ਕੋਲ ਲੈ ਗਏ। ਹਾਲਤ ਗੰਭੀਰ ਹੋਣ ’ਤੇ ਡਾਕਟਰਾਂ ਨੇ ਬੱਚੀ ਨੂੰ ਸੀਐਮਸੀ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ।

ਵਿੱਕੀ ਨੇ ਅੱਗੇ ਦੱਸਿਆ ਕਿ ਇਸ ਬਾਰੇ ਪਤਾ ਲੱਗਦਿਆਂ ਹੀ ਉਨ੍ਹਾਂ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ। ਉਹ ਸਿਹਤ ਅਧਿਕਾਰੀਆਂ ਦੀ ਟੀਮ ਦੇ ਨਾਲ ਤੁਰੰਤ ਦੁਕਾਨ ’ਤੇ ਗਏ ਜਿੱਥੋਂ ਬੱਚੀ ਲਈ ਚਾਕਲੇਟ ਖਰੀਦੀ ਗਈ ਸੀ। ਉਥੇ ਪਹੁੰਚ ਕੇ ਪਤਾ ਲੱਗਾ ਕਿ ਉਸ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ। ਦੁਕਾਨ ਵਿੱਚ ਹੋਰ ਸਾਮਾਨ ਪਿਆ ਸੀ।

ਸਿਹਤ ਵਿਭਾਗ ਦੀ ਟੀਮ ਨੇ ਦੁਕਾਨ ਵਿੱਚ ਪਈਆਂ ਮਿਆਦ ਪੁੱਗ ਚੁੱਕੀਆਂ ਸਾਰੀਆਂ ਵਸਤਾਂ ਨੂੰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਉਥੇ ਪੁਲਿਸ ਨੂੰ ਵੀ ਬੁਲਾਇਆ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਜਿਸ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਵੀ ਮਿਆਦ ਪੁਗਾ ਚੁੱਕੇ ਸਾਮਾਨ ਦੀ ਵਿਕਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related post

ਪੁਲਿਸ ਵਲੋਂ ਅਰਸ਼ ਡੱਲਾ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਪੁਲਿਸ ਵਲੋਂ ਅਰਸ਼ ਡੱਲਾ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ, 3 ਮਈ, ਨਿਰਮਲ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਗੈਂਗਸਟਰਾਂ, ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਤਨਾਮ ਸਿੰਘ…
ਪਟਿਆਲਾ ਵਿਚ ਚੋਣ ਪ੍ਰਚਾਰ ਕਰਨਗੇ ਸੀਐਮ ਮਾਨ

ਪਟਿਆਲਾ ਵਿਚ ਚੋਣ ਪ੍ਰਚਾਰ ਕਰਨਗੇ ਸੀਐਮ ਮਾਨ

ਪਟਿਆਲਾ, 3 ਮਈ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕ ਸਭਾਂ ਚੋਣਾ ਨੂੰ ਲੈ ਕੇ ਵੱਖ- ਵੱਖ ਹਲਕਿਆਂ ਵਿੱਚ ਰੋਡ…
ਤੁਰਕੀ ਨੇ ਇਜ਼ਰਾਈਲ ਨਾਲ ਵਪਾਰ ਰੋਕਿਆ

ਤੁਰਕੀ ਨੇ ਇਜ਼ਰਾਈਲ ਨਾਲ ਵਪਾਰ ਰੋਕਿਆ

ਅੰਕਾਰਾ, 3 ਮਈ, ਨਿਰਮਲ : ਤੁਰਕੀ ਨੇ ਇਹ ਐਲਾਨ ਉਦੋਂ ਕੀਤਾ ਜਦੋਂ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਵੱਲੋਂ ਤੁਰਕੀ ਦੇ…