ਨਾਭਾ ਵਿਚ ਗੈਸ ਸਿਲੰਡਰ ਫਟਿਆ, ਔਰਤ ਸਣੇ 5 ਝੁਲਸੇ

ਨਾਭਾ ਵਿਚ ਗੈਸ ਸਿਲੰਡਰ ਫਟਿਆ, ਔਰਤ ਸਣੇ 5 ਝੁਲਸੇ

ਨਾਭਾ, 24 ਜੂਨ, ਹ.ਬ. : ਨਾਭਾ ਵਿੱਚ ਘਰੇਲੂ ਸਿਲੰਡਰ ਫਟਣ ਕਾਰਨ ਇੱਕ ਔਰਤ ਸਮੇਤ ਪਰਿਵਾਰ ਦੇ ਪੰਜ ਜੀਅ ਬੁਰੀ ਤਰ੍ਹਾਂ ਝੁਲਸ ਗਏ। ਕਰਤਾਰਪੁਰਾ ਮੁਹੱਲੇ ’ਚ ਜਦੋਂ ਘਰ ਦੀ ਔਰਤ ਚਾਹ ਬਣਾਉਣ ਲੱਗੀ ਤਾਂ ਰੈਗੂਲੇਟਰ ਨੇੜੇ ਸਿਲੰਡਰ ’ਚ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਦੇਰ ’ਚ ਸਿਲੰਡਰ ਫਟ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਘਰ ਜਾ ਕੇ ਦੇਖਿਆ ਤਾਂ ਪਰਿਵਾਰ ਦੇ ਸਾਰੇ ਮੈਂਬਰ ਝੁਲਸ ਗਏ ਸਨ। ਗੁਆਂਢੀਆਂ ਨੇ ਤੁਰੰਤ ਪ੍ਰਭਾਵ ਨਾਲ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਵਿੱਚ 9 ਅਤੇ 10 ਸਾਲ ਦੇ ਦੋ ਬੱਚੇ, ਦੋ ਔਰਤਾਂ ਅਤੇ ਇੱਕ ਪੁਰਸ਼ ਬੁਰੀ ਤਰ੍ਹਾਂ ਨਾਲ ਝੁਲਸ ਗਏ। ਪਰਿਵਾਰਕ ਮੈਂਬਰ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਭਰਜਾਈ ਦੀਆਂ ਦੋਵੇਂ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਦੋਵਾਂ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰਤਾਰਪੁਰਾ ਵਿੱਚ ਸਿਲੰਡਰ ਫਟਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਲੋਕਾਂ ਨੇ ਦੱਸਿਆ ਕਿ ਜਿਹੜੀਆਂ ਏਜੰਸੀਆਂ ਸਿਲੰਡਰ ਡਿਲੀਵਰ ਕਰਨ ਆਉਂਦੀਆਂ ਹਨ, ਉਹ ਇਸ ਗੱਲ ਦੀ ਜਾਂਚ ਹੀ ਨਹੀਂ ਕਰਦੀਆਂ ਕਿ ਗੈਸ ਸਿਲੰਡਰ ਠੀਕ ਹੈ ਜਾਂ ਲੀਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਬਿਲ ਵਿੱਚ ਸਰਵਿਸ ਚਾਰਜ ਤਾਂ ਕੱਟ ਲੈਂਦੀ ਹੈ ਪਰ ਘਰਾਂ ਵਿੱਚ ਗੈਸ ਚੁੱਲ੍ਹੇ, ਪਾਈਪ ਅਤੇ ਸਿਲੰਡਰ ਚੈੱਕ ਕਰਨ ਲਈ ਨਹੀਂ ਆਉਂਦੀ।

Related post

ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ ਰੁਝਾਨ

ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਵਿੱਤੀ ਸਾਲ 2024 ਦੀ ਮਾਰਚ ਤਿਮਾਹੀ ਵਿੱਚ ਸ਼ਹਿਰੀ ਇਲਾਕਿਆ ਵਿੱਚ ਨਿਯਮਤ ਵੇਤਨ ਉੱਤੇ ਨੌਕਰੀ ਕਰਨ ਵਾਲੀਆਂ…
ਲੁਧਿਆਣਾ ਵਿੱਚ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ‘ਆਪ’ ਵਿਚ ਸ਼ਾਮਲ

ਲੁਧਿਆਣਾ ਵਿੱਚ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ‘ਆਪ’ ਵਿਚ ਸ਼ਾਮਲ

ਲੁਧਿਆਣਾ, 20 ਮਈ, ਨਿਰਮਲ : ਲੁਧਿਆਣਾ ਵਿੱਚ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ਮਨੀਸ਼ਾ ਕਪੂਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ…
ਭੀਲਵਾੜਾ ਕਤਲ ਕਾਂਡ ਦੇ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

ਭੀਲਵਾੜਾ ਕਤਲ ਕਾਂਡ ਦੇ ਦੋ ਦੋਸ਼ੀਆਂ ਨੂੰ ਫਾਂਸੀ ਦੀ…

ਜੈਪੁਰ,20 ਮਈ, ਪਰਦੀਪ ਸਿੰਘ : ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੀ ਇੱਕ ਪੋਕਸੋ ਅਦਾਲਤ ਨੇ ਸੋਮਵਾਰ ਨੂੰ ਦੋ ਦੋਸ਼ੀਆਂ ਨੂੰ ਇੱਕ ਨਾਬਾਲਗ…