ਕੈਨੇਡਾ ਦੇ ਵਿਜ਼ਟਰ ਵੀਜ਼ਾ ਨੂੰ ਤਰਸਣਗੇ ਪੰਜਾਬੀ

ਕੈਨੇਡਾ ਦੇ ਵਿਜ਼ਟਰ ਵੀਜ਼ਾ ਨੂੰ ਤਰਸਣਗੇ ਪੰਜਾਬੀ

ਟੋਰਾਂਟੋ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਲੋਕ ਨੂੰ ਹੁਣ ਕੈਨੇਡਾ ਦੇ ਵਿਜ਼ਟਰ ਵੀਜ਼ੇ ਨੂੰ ਵੀ ਤਰਸਣਗੇ। ਜੀ ਹਾਂ, ਕੈਨੇਡਾ ਸਰਕਾਰ ਵਿਜ਼ਟਰ ਵੀਜ਼ਿਆਂ ਵਿਚ ਵੱਡੀ ਕਟੌਤੀ ਕਰਨ ਜਾ ਰਹੀ ਹੈ। ਆਰਜ਼ੀ ਤੌਰ ’ਤੇ ਕੈਨੇਡਾ ਵਿਚ ਮੌਜੂਦ ਲੋਕਾਂ ਦੀ ਗਿਣਤੀ 25 ਲੱਖ ਤੋਂ ਟੱਪ ਚੁੱਕੀ ਹੈ ਜੋ 2021 ਵਿਚ 10 ਲੱਖ ਦੇ ਨੇੜੇ ਤੇੜੇ ਹੁੰਦੀ ਸੀ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਆਰਜ਼ੀ ਤੌਰ ’ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਮੁਲਕ ਦੀ ਆਬਾਦੀ ਦਾ 5 ਫ਼ੀ ਸਦੀ ਤੱਕ ਰੱਖਣ ਦਾ ਟੀਚਾ ਮਿੱਥਿਆ ਗਿਆ ਜੋ ਇਸ ਵੇਲੇ ਸਵਾ ਛੇ ਫੀ ਸਦੀ ਤੱਕ ਪੁੱਜ ਗਈ ਹੈ। ਇੰਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕਿਰਤੀਆਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਣਾ ਪੈਂਦਾ ਹੈ ਪਰ ਹੁਣ ਸਿਸਟਮ ਨੂੰ ਵਧੇਰੇ ਕਾਰਗਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਆਰਜ਼ੀ ਲੋਕਾਂ ਦੀ ਆਬਾਦੀ 5 ਲੱਖ ਘਟਾਉਣ ਦਾ ਟੀਚਾ

ਆਉਂਦੇ ਤਿੰਨ ਸਾਲ ਦੌਰਾਨ ਹੋਣ ਵਾਲੀ ਕਟੌਤੀ ਕੌਮਾਂਤਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਅਤੇ ਪਨਾਹ ਮੰਗਣ ਵਾਲਿਆਂ ’ਤੇ ਵੀ ਲਾਗੂ ਹੋਵੇਗੀ। ਮਾਰਕ ਮਿਲਰ ਨੇ ਬੇਬਾਕ ਅੰਦਾਜ਼ ਵਿਚ ਕਿਹਾ ਕਿ ਕੌਮਾਂਤਰੀ ਪ੍ਰਵਾਸ ਵਿਚ ਤੇਜ਼ੀ ਦੇ ਮੱਦੇਨਜ਼ਰ ਕੈਨੇਡਾ ਨੂੰ ਸੰਭਲ ਕੇ ਅੱਗੇ ਵਧਣਾ ਹੋਵੇਗਾ। ਨਵੀਂ ਨੀਤੀ ਤਹਿਤ ਕੈਨੇਡਾ ਦੇ ਵੱਡੇ ਕਿਸਾਨਾਂ ਅਤੇ ਕਾਰੋੋਬਾਰੀ ਅਦਾਰਿਆਂ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 1 ਮਈ ਤੱਕ ਘਟਾਉਣ ਲਈ ਆਖਿਆ ਗਿਆ ਹੈ ਪਰ ਇਸ ਦੇ ਨਾਲ ਹੀ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਣ ਦੀ ਪ੍ਰਕਿਰਿਆ ਸੁਖਾਲੀ ਵੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਕੰਮਾਂ ਵਾਸਤੇ ਵਿਦੇਸ਼ਾਂ ਤੋਂ ਕਿਰਤੀ ਸੱਦੇ ਜਾ ਸਕਣ, ਜਿਨ੍ਹਾਂ ਵਾਸਤੇ ਕੈਨੇਡਾ ਵਿਚ ਕਾਮੇ ਨਹੀਂ ਮਿਲਦੇ। 31 ਅਗਸਤ ਤੱਕ ਕੈਨੇਡਾ ਆਉਣ ਵਾਲਿਆਂ ਨੂੰ ਨਵੇਂ ਨਿਯਮਾਂ ਦੇ ਘੇਰੇ ਵਿਚੋਂ ਬਾਹਰ ਰੱਖਿਆ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਜਨਵਰੀ ਵਿਚ ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 35 ਫੀ ਸਦੀ ਘਟਾਉਣ ਦਾ ਐਲਾਨ ਕੀਤਾ ਗਿਆ ਜਦਕਿ ਸਪਾਊਜ਼ਲ ਓਪਨ ਵਰਕ ਪਰਮਿਟ 19 ਮਾਰਚ ਤੋਂ ਬੰਦ ਕਰ ਦਿਤੇ ਗਏ। ਹੁਣ ਸਿਰਫ ਮਾਸਟਰਜ਼ ਜਾਂ ਪੀ.ਐਚ.ਡੀ. ਕੋਰਸ ਕਰਨ ਵਾਲੇ ਵਿਦਿਆਰਥੀ ਹੀ ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਸੱਦ ਸਕਦੇ ਹਨ। 2023 ਵਿਚ ਤਕਰੀਬਨ 9 ਲੱਖ ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜਦਕਿ ਇਕ ਦਹਾਕਾ ਪਹਿਲਾਂ ਇਨ੍ਹਾਂ ਦੀ ਗਿਣਤੀ ਸਿਰਫ 2 ਲੱਖ 14 ਹਜ਼ਾਰ ਹੁੰਦੀ ਸੀ।

25 ਲੱਖ ਆਰਜ਼ੀ ਲੋਕਾਂ ਤੋਂ ਤੰਗ ਆਈ ਕੈਨੇਡਾ ਸਰਕਾਰ

ਵੱਡੀ ਗਿਣਤੀ ਵਿਚ ਆਰਜ਼ੀ ਵੀਜ਼ੇ ਜਾਰੀ ਕੀਤੇ ਜਾਣ ਕਾਰਨ ਕੈਨੇਡਾ ਵਿਚ ਰਿਹਾਇਸ਼ ਦਾ ਸੰਕਟ ਪੈਦਾ ਹੋਇਆ ਅਤੇ ਪਿਛਲੇ ਦੋ ਸਾਲ ਵਿਚ ਮਕਾਨ ਕਿਰਾਇਆ 22 ਫੀ ਸਦੀ ਤੱਕ ਵਧ ਚੁੱਕਾ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇੰਮੀਗ੍ਰੇਸ਼ਨ ’ਤੇ ਨਿਰਭਰ ਮੁਲਕ ਹੁਣ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਘਟਾਉਣ ਲਈ ਮਜਬੂਰ ਹੋ ਗਿਆ ਹੈ। ਆਰਜ਼ੀ ਲੋਕਾਂ ਦੀ ਗਿਣਤੀ 5 ਲੱਖ ਤੱਕ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ ਤਾਂਕਿ ਹਾਊਸਿੰਗ ਸੈਕਟਰ ਨੂੰ ਰਾਹਤ ਮਿਲ ਸਕੇ। ਇਥੇ ਦਸਣਾ ਬਣਦਾ ਹੈ ਕਿ ਆਰ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ ਕੈਨੇਡਾ ਵਿਚ 10 ਲੱਖ ਲੋਕ ਅਜਿਹੇ ਰਹਿ ਰਹੇ ਹਨ ਜੋ ਆਪਣਾ ਵਿਜ਼ਟਰ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਵਾਪਸ ਨਹੀਂ ਗਏ। ਇਨ੍ਹਾਂ ਵਿਚੋਂ ਹਜ਼ਾਰਾਂ ਪੰਜਾਬੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦਾ ਕਦਮ ਉਠਾਉਣਾ ਪਿਆ।

Related post

Lok Sabha Election ਸੁਨੀਲ ਜਾਖੜ ਕਿਤੋਂ ਵੀ ਚੋਣ ਲੜੇ ਮੈਂ ਉਥੋਂ ਹੀ ਲੜਾਂਗਾ : ਰਾਜਾ ਵੜਿੰਗ

Lok Sabha Election ਸੁਨੀਲ ਜਾਖੜ ਕਿਤੋਂ ਵੀ ਚੋਣ ਲੜੇ…

ਚੰਡੀਗੜ੍ਹ, 27 ਅਪ੍ਰੈਲ, ਨਿਰਮਲ : ਲੋਕ ਸਭਾ ਚੋਣਾਂ ਵਿਚ ਪੰਜਾਬ ’ਚ ਚਾਰ ਪ੍ਰਮੁੱਖ ਪਾਰਟੀਆਂ ਦੇ ਪ੍ਰਧਾਨ ਚੋਣ ਲੜਦੇ ਨਜ਼ਰ ਆ ਰਹੇ…
ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

ਨਵੀਂ ਦਿੱਲੀ, 27 ਅਪ੍ਰੈਲ, ਨਿਰਮਲ : ਭਾਰਤ ਸਰਕਾਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।…
ਭਿਆਨਕ ਸੜਕ ਹਾਦਸੇ ਵਿਚ 4 ਦੋਸਤਾਂ ਦੀ ਮੌਤ

ਭਿਆਨਕ ਸੜਕ ਹਾਦਸੇ ਵਿਚ 4 ਦੋਸਤਾਂ ਦੀ ਮੌਤ

ਗੋਇੰਦਵਾਲ ਸਾਹਿਬ, 27 ਅਪ੍ਰੈਲ, ਨਿਰਮਲ : ਸੜਕ ਹਾਦਸਿਆਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ । ਇਸੇ ਤਰ੍ਹਾਂ ਪੰਜਾਬ ਵਿਚ ਇੱਕ…