ਅਮਰੀਕਾ ਵਿਚ 9ਵੇਂ ਭਾਰਤੀ ਵਿਦਿਆਰਥੀ ਦੀ ਮੌਤ

ਅਮਰੀਕਾ ਵਿਚ 9ਵੇਂ ਭਾਰਤੀ ਵਿਦਿਆਰਥੀ ਦੀ ਮੌਤ

ਬੋਸਟਨ, 18 ਮਾਰਚ (ਰਾਜ ਗੋਗਨਾ/ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਮੈਸਾਚਿਊਸੈਟਸ ਸੂਬੇ ਤੋਂ ਸਾਹਮਣੇ ਆਇਆ ਹੈ ਜਿਥੇ 20 ਸਾਲ ਦੇ ਪਰੁਚੂਰੀ ਅਭੀਜੀਤ ਦੀ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿਤੀ। ਮੀਡੀਆ ਰਿਪੋਰਟਾਂ ਵਿਚ ਇਹ ਲੁੱਟ ਮਗਰੋਂ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਅਭੀਜੀਤ ਬੋਸਟਨ ਯੂਨੀਵਰਸਿਟੀ ਵਿਚ ਪੜ੍ਹਦਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਉਸ ਦਾ ਲੈਪਟੌਪ ਅਤੇ ਨਕਦੀ ਹਾਸਲ ਕਰਨ ਲਈ ਉਸ ਨੂੰ ਜਾਨੋਂ ਮਾਰ ਦਿਤਾ।

ਅਭੀਜੀਤ ਨੂੰ ਲੁੱਟਣ ਮਗਰੋਂ ਕੀਤਾ ਗਿਆ ਕਤਲ

ਦੂਜੇ ਪਾਸੇ ਇਹ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਹੋਰਨਾਂ ਵਿਦਿਆਰਥੀਆਂ ਨਾਲ ਹੋਈ ਲੜਾਈ ਦੌਰਾਨ ਅਭੀਜੀਤ ਦੀ ਜਾਨ ਗਈ। ਕਤਲ ਦੀ ਵਾਰਦਾਤ ਯੂਨੀਵਰਸਿਟੀ ਕੈਂਪਸ ਦੇ ਨੇੜੇ ਹੋਈ ਅਤੇ ਅਭੀਜੀਤ ਦੀ ਲਾਸ਼ ਸੁੰਨਸਾਨ ਇਲਾਕੇ ਵਿਚ ਖੜ੍ਹੀ ਇਕ ਕਾਰ ਵਿਚੋਂ ਮਿਲੀ। ਭਾਰਤੀ ਵਿਦਿਆਰਥੀ ਦੇ ਕਤਲ ਦੀ ਇਹ ਪਹਿਲੀ ਵਾਰਦਾਤ ਨਹੀਂ, ਇਸ ਤੋਂ ਪਹਿਲਾਂ ਜਨਵਰੀ ਵਿਚ ਨੀਲ ਅਚਾਰਿਆ ਦਾ ਕਤਲ ਹੋਇਆ ਅਤੇ ਜਨਵਰੀ ਵਿਚ ਹੀ ਵਿਵੇਕ ਸੈਣੀ ਦਾ ਸਿਰ ਵਿਚ ਹਥੌੜੇ ਮਾਰ ਕੇ ਕਤਲ ਕਰ ਦਿਤਾ ਗਿਆ। ਸ਼ਿਕਾਗੋ ਵਿਚ ਇਕ ਭਾਰਤੀ ਵਿਦਿਆਰਥੀ ਦੀ ਜਾਨ ਵਾਲ ਵਾਲ ਬਚ ਗਈ ਜਿਸ ਦੇ ਪਿੱਛੇ ਲੁਟੇਰੇ ਲੱਗ ਗਏ ਸਨ ਪਰ ਆਲੇ ਦੁਆਲੇ ਮੌਜੂਦ ਲੋਕਾਂ ਦੇ ਇਕੱਠੇ ਹੋਣ ’ਤੇ ਫਰਾਰ ਹੋ ਗਏ।

ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਨਾਲ ਸਬੰਧਤ ਸੀ ਅਭੀਜੀਤ

ਉਧਰ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੈਟੀ ਨੇ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਨੂੰ ਅਫਸੋਸਨਾਕ ਕਰਾਰ ਦਿੰਦਿਆਂ ਕਿਹਾ ਕਿ ਅਮਰੀਕਾ ਸਰਕਾਰ ਹਰ ਤਬਕੇ ਦੇ ਵਿਦਿਆਰਥੀਆਂ ਲਈ ਸੁਰੱਖਿਅਤ ਮਾਹੌਲ ਸਿਰਜਣ ਵਾਸਤੇ ਕੰਮ ਕਰ ਰਹੀ ਹੈ।

Related post

ਤਾਇਵਾਨ ’ਚ ਚੀਨ ਦੇ ਜਹਾਜ਼ਾਂ ਵਲੋਂ ਮੁੜ ਘੁਸਪੈਠ

ਤਾਇਵਾਨ ’ਚ ਚੀਨ ਦੇ ਜਹਾਜ਼ਾਂ ਵਲੋਂ ਮੁੜ ਘੁਸਪੈਠ

ਬੀਜਿੰਗ, 16 ਮਈ, ਨਿਰਮਲ : ਤਾਇਵਾਨ ਤੇ ਚੀਨ ਵਿਚ ਤਣਾਅ ਦਾ ਰੇੜਕਾ ਲਗਾਤਾਰ ਜਾਰੀ ਹੈ। ਦੱਸਦੇ ਚਲੀਏ ਕਿ ਤਾਈਵਾਨ ਅਤੇ ਚੀਨ…
ਪ੍ਰਿਅੰਕਾ ਗਾਂਧੀ ਦਾ ਵੱਡਾ ਐਲਾਨ, “ਸਰਕਾਰ ਬਣੀ ਤਾਂ ਔਰਤਾਂ ਨੂੰ ਦੇਵਾਂਗੇ ਹਰ ਮਹੀਨੇ 8500 ਰੁਪਏ”

ਪ੍ਰਿਅੰਕਾ ਗਾਂਧੀ ਦਾ ਵੱਡਾ ਐਲਾਨ, “ਸਰਕਾਰ ਬਣੀ ਤਾਂ ਔਰਤਾਂ…

ਨਵੀਂ ਦਿੱਲੀ,16 ਮਈ, ਪਰਦੀਪ ਸਿੰਘ: ਲੋਕ ਸਭਾ ਚੋਣਾਂ ਵਿਚਾਲੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਮਹਿਲਾਵਾਂ ਨੂੰ ਲੈ ਕੇ ਇਕ ਵੱਡਾ ਐਲਾਨ…
ਮਨੀ ਲਾਂਡਰਿੰਗ ਮਾਮਲਿਆਂ ਵਿਚ ਗ੍ਰਿਫਤਾਰੀ ’ਤੇ ਸੁਪਰੀਮ ਕੋਰਟ ਦਾ ਫੈਸਲਾ

ਮਨੀ ਲਾਂਡਰਿੰਗ ਮਾਮਲਿਆਂ ਵਿਚ ਗ੍ਰਿਫਤਾਰੀ ’ਤੇ ਸੁਪਰੀਮ ਕੋਰਟ ਦਾ…

ਨਵੀਂ ਦਿੱਲੀ, 16 ਮਈ, ਨਿਰਮਲ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਮਨੀ ਲਾਂਡਰਿੰਗ ਦਾ ਮਾਮਲਾ ਸਪੈਸ਼ਲ ਕੋਰਟ ’ਚ…