ਲੋਕ ਸਭਾ ਚੋਣਾਂ ਵਿਚ ‘ਆਪ’ ਨੂੰ ਕੋਈ ਸੀਟ ਨਹੀਂ ਮਿਲੇਗੀ : ਮੀਨਾਕਸ਼ੀ ਲੇਖੀ

ਲੋਕ ਸਭਾ ਚੋਣਾਂ ਵਿਚ ‘ਆਪ’ ਨੂੰ ਕੋਈ ਸੀਟ ਨਹੀਂ ਮਿਲੇਗੀ : ਮੀਨਾਕਸ਼ੀ ਲੇਖੀ


ਲੁਧਿਆਣਾ, 18 ਮਾਰਚ, ਨਿਰਮਲ : ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਸੋਮਵਾਰ ਨੂੰ ਲੁਧਿਆਣਾ ਪਹੁੰਚੀ। ਸਭ ਤੋਂ ਪਹਿਲਾਂ ਉਹ ਸ਼੍ਰੀ ਦੁਰਗਾ ਮਾਤਾ ਮੰਦਰ ਪਹੁੰਚੇ ਅਤੇ ਮਾਤਾ ਦੇ ਦਰਸ਼ਨ ਕੀਤੇ। ਇਸ ਉਪਰੰਤ ਉਨ੍ਹਾਂ ਸ੍ਰੀ ਦੁਖਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਚਰਚਾ ਹੈ ਕਿ ਲੇਖੀ ਲੁਧਿਆਣਾ ਤੋਂ ਭਾਜਪਾ ਦੀ ਉਮੀਦਵਾਰ ਹੋ ਸਕਦੀ ਹੈ।

ਕੇਂਦਰੀ ਮੰਤਰੀ ਦੇ ਉਮੀਦਵਾਰ ਬਣਨ ਪਿੱਛੇ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਦੀ ਇੰਚਾਰਜ ਰਹੀ ਹੈ। ਇਸ ਦੇ ਨਾਲ ਹੀ ਉਹ ਪੰਜਾਬੀ ਹਿੰਦੂ ਚਿਹਰਾ ਵੀ ਹੈ। ਦੁਪਹਿਰ ਬਾਅਦ ਉਨ੍ਹਾਂ ਭਾਜਪਾ ਜ਼ਿਲ੍ਹਾ ਦਫ਼ਤਰ, ਮਾਡਲ ਟਾਊਨ ਡੀ ਐਕਸਟੈਨਸ਼ਨ ਰੇਲਵੇ ਫਾਟਕ, ਦਾਣਾ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੇਖੀ ਨੇ ਕਿਹਾ ਕਿ ਪੰਜਾਬ ਵਿੱਚ ਜਿੰਨੇ ਵੀ ਵਿਕਾਸ ਕਾਰਜ ਹੋਏ ਹਨ, ਉਹ ਮੋਦੀ ਸਰਕਾਰ ਨੇ ਕਰਵਾਏ ਹਨ। ਪੰਜਾਬ ਵਿੱਚ ਨਸ਼ਾਖੋਰੀ ਲਗਾਤਾਰ ਵੱਧ ਰਹੀ ਹੈ। ਸੂਬਾ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਜਦੋਂ ਲੇਖੀ ਨੂੰ ਪੁੱਛਿਆ ਗਿਆ ਕਿ ਕੀ ਉਹ ਲੁਧਿਆਣਾ ਤੋਂ ਚੋਣ ਲੜ ਸਕਦੀ ਹੈ ਤਾਂ ਉਸ ਨੇ ਹੱਸਦਿਆਂ ਕਿਹਾ ਕਿ ਪਾਰਟੀ ਵੱਲੋਂ ਜਿਸ ਨੂੰ ਵੀ ਡਿਊਟੀ ਸੌਂਪੀ ਗਈ ਹੈ, ਉਹ ਉਨ੍ਹਾਂ ਦੇ ਨਾਲ ਹੈ।

ਲੇਖੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੋਲ ਕੋਈ ਉਮੀਦਵਾਰ ਨਾ ਹੋਣ ਕਰਕੇ ਇਸ ਨੇ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਲੇਖੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਜ਼ੀਰੋ ਸੀਟਾਂ ਮਿਲਣਗੀਆਂ। ਭਾਜਪਾ ਪੰਜਾਬ ਨੂੰ ਕਦੇ ਵੀ ਜ਼ੀਰੋ ਨਹੀਂ ਹੋਣ ਦੇਵੇਗੀ। ਪੰਜਾਬ ਦੇ ਲੋਕ ਮਿਹਨਤੀ ਹਨ ਪਰ ਸਰਕਾਰ ਨੌਜਵਾਨਾਂ ਨੂੰ ਮੌਕੇ ਨਹੀਂ ਦੇ ਰਹੀ।

ਲੇਖੀ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਹਰ ਚੌਕ ’ਤੇ ਸ਼ਰਾਬ ਦੇ ਠੇਕੇ ਖੋਲ੍ਹ ਰਹੀ ਹੈ। ਹੁਣ ਸਰਕਾਰ ਸਕੂਲਾਂ ਕਾਲਜਾਂ ਨੇੜੇ ਸ਼ਰਾਬ ਦੇ ਠੇਕੇ ਖੋਲ੍ਹ ਰਹੀ ਹੈ। ਪੰਜਾਬ ਵਿੱਚ ਫਿਰੌਤੀ ਦਾ ਗੈਰ-ਕਾਨੂੰਨੀ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਕਰੀਬ 560 ਰੇਲਵੇ ਸਟੇਸ਼ਨਾਂ ’ਤੇ ਵਿਕਾਸ ਕਾਰਜ ਚੱਲ ਰਹੇ ਹਨ। ਸਰਕਾਰ ਨੇ ਸਭ ਤੋਂ ਵੱਧ 460 ਕਰੋੜ ਰੁਪਏ ਲੁਧਿਆਣਾ ਸਟੇਸ਼ਨ ਲਈ ਦਿੱਤੇ ਹਨ। ਬੁੱਢਾ ਦਰਿਆ ਅਜੇ ਵੀ ਨਾਲਾ ਬਣਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ

ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਹਫਤੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਮੀਟਿੰਗ 22 ਮਾਰਚ ਨੂੰ ਦੁਪਹਿਰ ਢਾਈ ਵਜੇ ਚੰਡੀਗੜ੍ਹ ਸਥਿਤ ਪਾਰਟੀ ਦ1ੇ ਹੈਡਕੁਆਰਟਰ ਵਿਚ ਹੋਵੇਗੀ।
ਇਸ ਮੀਟਿੰਗ ਵਿਚ ਪਾਰਟੀ ਦੁਆਰਾ ਆਉਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਪਣੀ ਰਣਨੀਤੀ ਬਣਾਈ ਜਾਵੇਗੀ। ਮੰਨਿਆ ਜਾ ਰਿਹਾ ਕਿ ਬੀਜੇਪੀ ਨਾਲ ਗਠਜੋੜ ਨੁੂੰ ਲੈ ਕੇ ਵੀ ਇਸ ਮੀਟਿੰਗ ਵਿਚ ਫੈਸਲਾ ਲਿਆ ਜਾ ਸਕਦਾ ਹੈ। ਨਾਲ ਹੀ ਉਮੀਦਵਾਰਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਵੇਗਾ।
ਹਾਲਾਂਕਿ ਅਜੇ ਤੱਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ’ਤੇ ਨਿਕਲੇ ਹੋਏ ਹਨ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਅਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪੋਸਟ ਪਾ ਕੇ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਅਪਣੀ ਪੋਸਟ ਵਿਚ ਲਿਖਿਆ ਕਿ ਮੀਟਿੰਗ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਹੋਵੇਗੀ। ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਰਣਨੀਤੀ ਨੂੰ ਵਿਸਤਾਰ ਨਾਲ ਆਖਰੀ ਰੂਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿਚ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਚਰਚਾ ਹੋਵੇਗੀ।

Related post

ਅਕਾਲੀ ਦਲ ਵਿਚੋਂ ਕੱਢੇ ਰਵੀਕਰਨ ਸਿੰਘ ਕਾਹਲੋਂ ਬੀਜੇਪੀ ਵਿਚ ਸ਼ਾਮਲ

ਅਕਾਲੀ ਦਲ ਵਿਚੋਂ ਕੱਢੇ ਰਵੀਕਰਨ ਸਿੰਘ ਕਾਹਲੋਂ ਬੀਜੇਪੀ ਵਿਚ…

ਚੰਡੀਗੜ੍ਹ, 16 ਮਈ, ਨਿਰਮਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਇੰਚਾਰਜ ਰਵੀਕਰਨ…
ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ’ਤੇ ਡੋਰੇ ਪਾਉਣ ਲੱਗੀ ਬੀਜੇਪੀ

ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ’ਤੇ ਡੋਰੇ ਪਾਉਣ ਲੱਗੀ…

ਚੰਡੀਗੜ੍ਹ, 14 ਮਈ, ਨਿਰਮਲ : ਪੰਜਾਬ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਹੁਣ ਬਾਹਰਲੇ ਸੂਬਿਆਂ ਤੋਂ ਆ…
ਲੁਧਿਆਣਾ ਦੇ 10 ਪੁਲਿਸ ਮੁਲਾਜ਼ਮਾਂ ਵਿਰੁੱਧ ਐਫਆਈਅਰ

ਲੁਧਿਆਣਾ ਦੇ 10 ਪੁਲਿਸ ਮੁਲਾਜ਼ਮਾਂ ਵਿਰੁੱਧ ਐਫਆਈਅਰ

ਲੁਧਿਆਣਾ, 14 ਮਈ, ਨਿਰਮਲ : ਰਾਜਸਥਾਨ ਜੋਧਪੁਰ ਪੁਲਿਸ ਨੇ ਪੰਜਾਬ ਦੇ ਲੁਧਿਆਣਾ ਜ਼ਿਲੇ ਵਿਚ ਕੰਮ ਕਰਦੇ 10 ਪੁਲਸ ਮੁਲਾਜ਼ਮਾਂ ਖਿਲਾਫ ਐਫ.ਆਈ.ਆਰ.…