ਟੋਰਾਂਟੋ ਤੋਂ ਲਗਾਤਾਰ ਗਾਇਬ ਹੋ ਰਹੇ ਪੀ.ਆਈ.ਏ. ਦੇ ਮੁਲਾਜ਼ਮ

ਟੋਰਾਂਟੋ ਤੋਂ ਲਗਾਤਾਰ ਗਾਇਬ ਹੋ ਰਹੇ ਪੀ.ਆਈ.ਏ. ਦੇ ਮੁਲਾਜ਼ਮ

ਟੋਰਾਂਟੋ, 29 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਧਰਤੀ ’ਤੇ ਕਦਮ ਰੱਖਣ ਮਗਰੋਂ ਗਾਇਬ ਹੋ ਰਹੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਮੁਲਾਜ਼ਮਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲੇ ਤਹਿਤ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨ ਏਅਰਪੋਰਟ ’ਤੇ ਪੁੱਜੇ ਪੀ.ਆਈ.ਏ. ਦੇ ਜਹਾਜ਼ ਨਾਲ ਆਏ ਦੋ ਮੁਲਾਜ਼ਮਾਂ ਨੂੰ ਹੋਟਲ ਵਿਚ ਠਹਿਰਾਇਆ ਗਿਆ ਪਰ ਇਸ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਏ। ਗਾਇਬ ਮੁਲਾਜ਼ਮਾਂ ਬਾਰੇ ਉਦੋਂ ਹੀ ਪਤਾ ਲੱਗ ਸਕਿਆ ਜਦੋਂ ਉਨ੍ਹਾਂ ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਪੇਸ਼ ਕਰ ਦਿਤਾ।

ਹੋਟਲ ਵਿਚੋਂ 2 ਹੋਰ ਮੁਲਾਜ਼ਮਾਂ ਦੇ ਗਾਇਬ ਹੋਣ ਦੀ ਰਿਪੋਰਟ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਅਬਦੁੱਲਾ ਹਫੀਜ਼ ਖਾਨ ਨੇ ਦੱਸਿਆ ਕਿ ਇਕੱਲੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਠ ਮੁਲਾਜ਼ਮ ਗਾਇਬ ਹੋ ਚੁੱਕੇ ਹਨ। ਭਾਵੇਂ ਅਜਿਹੀਆਂ ਘਟਨਾਵਾਂ ਪਿਛਲੇ 10 ਸਾਲ ਤੋਂ ਸਾਹਮਣੇ ਆ ਰਹੀਆਂ ਸਨ ਪਰ ਇਸ ਵਾਰ ਤਾਂ ਸਾਰੀਆਂ ਹੱਦਾਂ ਪਾਰ ਹੋ ਗਈਆਂ।

Related post

ਭਾਰਤੀ ਚੋਣਾਂ ਵਿਚ ਰੁਕਾਵਟ ਪਾ ਰਿਹੈ ਅਮਰੀਕਾ : ਰੂਸ

ਭਾਰਤੀ ਚੋਣਾਂ ਵਿਚ ਰੁਕਾਵਟ ਪਾ ਰਿਹੈ ਅਮਰੀਕਾ : ਰੂਸ

ਨਵੀਂ ਦਿੱਲੀ, 9 ਮਈ, ਨਿਰਮਲ : ਰੂਸ ਨੇ ਅਮਰੀਕਾ ’ਤੇ ਭਾਰਤ ਦੀਆਂ ਲੋਕ ਸਭਾ ਚੋਣਾਂ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ…
ਜਲੰਧਰ ਵਿਚ ਦੋ ਹਥਿਆਰ ਸਪਲਾਇਰ ਗ੍ਰਿਫਤਾਰ

ਜਲੰਧਰ ਵਿਚ ਦੋ ਹਥਿਆਰ ਸਪਲਾਇਰ ਗ੍ਰਿਫਤਾਰ

ਜਲੰਧਰ, 9 ਮਈ, ਨਿਰਮਲ : ਜਲੰਧਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ 6 ਨਾਜਾਇਜ਼ ਹਥਿਆਰਾਂ ਦੇ ਨਾਲ ਦੋ ਹਥਿਆਰ ਸਪਲਾਇਰ ਗ੍ਰਿਫਤਾਰ ਕੀਤੇ…
“ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ”…ਜਾਣੋ ਮਹਿਲਾ ਕਮਿਸ਼ਨ ਨੇ ਕਿਉਂ ਕੀਤੀ ਇਹ ਟਿੱਪਣੀ

“ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ”…ਜਾਣੋ ਮਹਿਲਾ ਕਮਿਸ਼ਨ…

ਚੰਡੀਗੜ੍ਹ, 9 ਮਈ, ਪਰਦੀਪ ਸਿੰਘ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਭਾਈ ਹਰਨਾਮ ਸਿੰਘ ਖਾਲਸਾ ਦੇ ਬਿਆਨ…