ਜਲੰਧਰ ਵਿਚ ਦੋ ਹਥਿਆਰ ਸਪਲਾਇਰ ਗ੍ਰਿਫਤਾਰ

ਜਲੰਧਰ ਵਿਚ ਦੋ ਹਥਿਆਰ ਸਪਲਾਇਰ ਗ੍ਰਿਫਤਾਰ


ਜਲੰਧਰ, 9 ਮਈ, ਨਿਰਮਲ : ਜਲੰਧਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ 6 ਨਾਜਾਇਜ਼ ਹਥਿਆਰਾਂ ਦੇ ਨਾਲ ਦੋ ਹਥਿਆਰ ਸਪਲਾਇਰ ਗ੍ਰਿਫਤਾਰ ਕੀਤੇ ਹਨ। ਮੁਲਜ਼ਮਾਂ ਦੀ ਗ੍ਰਿਫਤਾਰੀ ਇੰਟੈਲੀਜੈਂਸ ਬੇਸ ਇਨਪੁਟ ਦੇ ਆਧਾਰ ’ਤੇ ਹੋਈ ਸੀ। ਮੁਲਜ਼ਮਾਂ ਤੋਂ 6 ਪਿਸਟਲ ਦੇ ਨਾਲ ਸੱਤ ਮੈਗਜੀਨ ਅਤੇ ਕਈ ਕਾਰਤੂਸ ਬਰਾਮਦ ਕੀਤੇ ਹਨ।

ਦੋਵੇਂ ਮੁਲਜ਼ਮਾਂ ਦੇ ਖ਼ਿਲਾਫ਼ ਅੰਮ੍ਰਿਤਸਰ ਦੀ ਸਪੈਸ਼ਲ ਆਪਰੇਸ਼ਨ ਯੂਨਿਟ ਵਿਚ ਹਥਿਆਰ ਤਸਕਰੀ ਸਮੇਤ ਅਲੱਗ ਅਲੱਗ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ। ਜਲੰਧਰ ਕਾਊਂਟਰ ਇੰਟੈਲੀਜੈਂਸ ਜਲਦ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁਛਗਿੱਛ ਕਰੇਗੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ’ਤੇ ਆਧਾਰਤ ਇਸ ਅਪਰੇਸ਼ਨ ਵਿਚ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਹੀ ਟੀਮ ਸ਼ਾਮਲ ਸੀ। ਮੁਲਜ਼ਮਾਂ ਨੂੰ ਪੁਲਿਸ ਨੇ ਜਲੰਧਰ ਸਿਟੀ ਤੋਂ ਗ੍ਰਿਫਤਾਰ ਕੀਤਾ। ਮੁਢਲੀ ਜਾਂਚ ਤੋਂ ਪਤਾ ਚਲਿਆ ਕਿ ਉਕਤ ਨੈਟਵਰਕ ਪਿਛਲੇ ਕਰੀਬ 6 ਮਹੀਨੇ ਤੋਂ ਚਲ ਰਿਹਾ ਸੀ। ਪਿਛਲੇ 6 ਮਹੀਨੇ ਵਿਚ ਹਥਿਆਰਾਂ ਦੀ 4 ਵੱਡੀ ਖੇਪ ਮੁਲਜ਼ਮ ਖਰੀਦ ਚੁੱਕਾ ਸੀ।

ਡੀਜੀਪੀ ਨੇ ਕਿਹਾ ਕਿ ਦੋਵੇਂ ਮੁਲਜ਼ਮਾਂ ਦੇ ਅਗਲੇ ਪਿਛਲੇ Çਲੰਕ ਖੰਗਾਲੇ ਜਾ ਰਹੇ ਹਨ। ਫਿਲਹਾਲ ਮੁਲ਼ਜਮਾਂ ਦੇ ਕਿਸ ਗੈਂਗ ਨਾਲ Çਲੰਕ ਹਨ, ਇਸ ’ਤੇ ਪੁਲਿਸ ਵਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ। ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਦੇ ਦੋ ਮਹੱਤਵਪੂਰਣ ਮੌਡਿਊਲ ਮੈਂਬਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਿਨ੍ਹਾਂ ਦੀ ਭਾਲ ਪੁਲਿਸ ਕਰ ਰਹੀ ਹੈ। ਪ੍ਰੰਤੂ ਦੋਵਾਂ ਨੂੰ ਪੁਲਿਸ ਨੇ ਕੇਸ ਵਿਚ ਨਾਮਜ਼ਦ ਕਰ ਲਿਆ।

ਇਹ ਵੀ ਪੜ੍ਹੋ

ਪਰਮਪਾਲ ਕੌਰ ਮਲੂਕਾ ਨੇ ਸਵੈ-ਇੱਛੁਕ ਸੇਵਾਮੁਕਤੀ ਲਈ ਵੀਆਰਐਸ ਦੀ ਪ੍ਰਕਿਰਿਆ ਨੂੰ ਅਪਣਾਇਆ ਸੀ ਤਾਂ ਜੋ ਨੌਕਰੀ ਛੱਡਣ ਤੋਂ ਬਾਅਦ ਉਹ ਸਾਰੇ ਲਾਭ ਪ੍ਰਾਪਤ ਕਰ ਸਕੇ ਜੋ ਕਿਸੇ ਵੀ ਆਈਏਐਸ ਅਧਿਕਾਰੀ ਨੂੰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸੇਵਾਮੁਕਤ ਹੋਣ ’ਤੇ ਮਿਲਦਾ ਹੈ।

ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਭੇਜੇ ਨੋਟਿਸ ਦਾ ਜਵਾਬ ਦਿੱਤਾ। ਪਰਮਪਾਲ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੈਨੂੰ ਸੇਵਾ ਮੁਕਤ ਕਰ ਦਿੱਤਾ ਹੈ।

ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵੀ ਕਾਰਵਾਈ ਕਰਨੀ ਹੈ, ਉਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਸ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਨੋਟਿਸ ਭੇਜਣ ਦੀ ਕੋਈ ਤੁਕ ਨਹੀਂ ਬਣਦੀ।

ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸੇਵਾਮੁਕਤੀ ਲਈ ਅਰਜ਼ੀ ਭੇਜੀ ਸੀ ਤਾਂ ਉਸ ਨੇ ਲਿਖਿਆ ਸੀ ਕਿ ਉਹ ਬਠਿੰਡਾ ਜਾ ਕੇ ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿਣਾ ਚਾਹੁੰਦੀ ਹੈ। ਉਸ ਦੀ ਜ਼ਿੰਦਗੀ ਵਿਚ ਹੋਰ ਵੀ ਯੋਜਨਾਵਾਂ ਹਨ ਜਿਸ ਤਹਿਤ ਉਹ ਹੁਣ ਚੋਣ ਲੜ ਰਹੀ ਹੈ।

ਪਰਮਪਾਲ ਕੌਰ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਸਰਕਾਰ ਹੀ ਵਿਵਾਦਾਂ ਵਿੱਚ ਘਿਰੀ ਹੋਵੇ ਤਾਂ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦੀ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਇਨਾਤ ਇਕ ਆਈ.ਪੀ.ਐਸ.ਅਧਿਕਾਰੀ ਨੇ ਨੌਕਰੀ ਤੋਂ ਮੁਕਤ ਹੋਣ ’ਤੇ ਲਿਖਿਆ ਕਿ ਉਹ ਪਿੰਜਰੇ ’ਚੋਂ ਮੁਕਤ ਹੋ ਗਈ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅਗਲੇ ਦਿਨਾਂ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਕੇ ਚੋਣ ਲੜਨਗੇ।

ਭਾਜਪਾ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈਏਐਸ ਪਰਮਪਾਲ ਕੌਰ ਮਲੂਕਾ ਨੇ ਆਪਣੇ ਅਹੁਦੇ ਤੋਂ ਵੀ.ਆਰ.ਐਸ. ਲਈ ਸੀ। ਇਸ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਈ ਅਤੇ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਣੀ।

ਦੱਸਦੇ ਚਲੀਏ ਕਿ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਉਸ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ, ਕਿਉਂਕਿ ਉਸ ਨੂੰ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਤੋਂ ਛੋਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੂੰ ਡਿਊਟੀ ਤੋਂ ਮੁਕਤ ਜਾਂ ਸੇਵਾਮੁਕਤ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੂੰ ਡਿਊਟੀ ਜੁਆਇਨ ਨਾ ਕਰਨ ਦੀ ਸੂਰਤ ਵਿੱਚ ਬਣਦੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

Related post

ਗੈਂਗਸਟਰ ਵਿੱਕੀ ਗੌਂਡਰ ਦਾ ਸਰਗਨਾ ਚਿੰਟੂ ਗ੍ਰਿਫਤਾਰ

ਗੈਂਗਸਟਰ ਵਿੱਕੀ ਗੌਂਡਰ ਦਾ ਸਰਗਨਾ ਚਿੰਟੂ ਗ੍ਰਿਫਤਾਰ

ਚੰਡੀਗੜ੍ਹ, 15 ਮਈ, ਨਿਰਮਲ : ਚਿੰਟੂ ਪਿਛਲੇ 9 ਮਹੀਨੇ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਭੱਜ ਰਿਹਾ ਸੀ। ਚਿੰਟੂ ਦੇ ਕੋਲ…
ਦਿੱਲੀ ਪੁਲਿਸ ਵਲੋਂ ਹਾਈ ਪ੍ਰੋਫਾਈਲ ਚੋਰ ਗ੍ਰਿਫਤਾਰ

ਦਿੱਲੀ ਪੁਲਿਸ ਵਲੋਂ ਹਾਈ ਪ੍ਰੋਫਾਈਲ ਚੋਰ ਗ੍ਰਿਫਤਾਰ

ਨਵੀਂ ਦਿੱਲੀ, 14 ਮਈ, ਨਿਰਮਲ : ਦਿੱਲੀ ਪੁਲਿਸ ਨੇ ਇੱਕ ਹਾਈ ਪ੍ਰੋਫਾਈਲ ਚੋਰ ਨੂੰ ਗ੍ਰਿਫਤਾਰ ਕੀਤਾ ਹੈ। ਉਹ ਉਡਾਣਾਂ ਵਿੱਚ ਸਫਰ…
ਪੁਲਿਸ ਨੇ 13 ਡਰੱਗ ਤਸਕਰ ਕੀਤ ਕਾਬੂ

ਪੁਲਿਸ ਨੇ 13 ਡਰੱਗ ਤਸਕਰ ਕੀਤ ਕਾਬੂ

ਜਲੰਧਰ, 12 ਮਈ, ਨਿਰਮਲ : ਪੰਜਾਬ ਦੇ ਜਲੰਧਰ ਤੋਂ ਸ਼ਨੀਵਾਰ ਨੂੰ 48 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਉਕਤ ਮਾਮਲੇ ਵਿੱਚ ਥਾਣਾ…