SAD NEWS: ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਕੁਚਲਿਆ ਗਿਆ ਢਾਈ ਸਾਲ ਦਾੋੋੋ ਮਾਸੂਮ

SAD NEWS: ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਕੁਚਲਿਆ ਗਿਆ ਢਾਈ ਸਾਲ ਦਾੋੋੋ ਮਾਸੂਮ

ਮੋਹਾਲੀ, 1 ਮਈ, ਪਰਦੀਪ ਸਿੰਘ: ਮੋਹਾਲੀ ਦੇ ਲਾਲੜੂ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਲਾਲੜੂ ਦੇ ਪਿੰਡ ਜੌਲਾਂ ਕਲਾਂ ਵਿੱਚ ਇੱਟਾਂ ਦੇ ਭੱਠੇ ਉੱਤੇ ਟਰੈਕਟਰ-ਟਰਾਲੀ ਹੇਠ ਢਾਈ ਸਾਲ ਦਾ ਮਾਸੂਮ ਆ ਗਿਆ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਭੱਠੇ ਉੱਤੇ ਪ੍ਰਵਾਸੀ ਮਜ਼ਦੂਰ ਕੰਮ ਕਰ ਰਿਹਾ ਸੀ ਤੇ ਉਨ੍ਹਾਂ ਦਾ ਪੁੱਤ ਸੂਰਜ ਦੋ ਹੋਰ ਬੱਚਿਆਂ ਨਾਲ ਭੱਠੇ ਨੇੜੇ ਖੇਡ ਰਿਹਾ ਸੀ। ਭੱਠੇ ਦਾ ਮੁਨਸ਼ੀ ਰਾਮ ਨਿਵਾਸ ਟਰੈਕਟਰ ਟਰਾਲੀ ਖੜ੍ਹਾ ਕਰ ਕੇ ਚਾਬੀ ਵਿਚ ਹੀ ਛੱਡ ਕੇ ਕੰਮ ਲਈ ਅੰਦਰ ਚਲਾ ਗਿਆ ਸੀ। ਖੇਡਦੇ ਹੋਏ ਦੋ ਬੱਚੇ ਟਰੈਕਟਰ ’ਤੇ ਚੜ੍ਹ ਗਏ ਅਤੇ ਸੀਟ ’ਤੇ ਬੈਠ ਗਏ। ਉਨ੍ਹਾਂ ਵਿੱਚੋਂ ਇਕ ਨੇ ਚਾਬੀ ਘੁੰਮਾ ਦਿੱਤੀ, ਜਿਸ ਨਾਲ ਟਰੈਕਟਰ ਸਟਾਰਟ ਹੋ ਗਿਆ। ਗੇਅਰ ਵਿੱਚ ਹੋਣ ਕਾਰਨ ਟਰੈਕਟਰ ਅੱਗੇ ਵਧਣ ਲੱਗਾ, ਜਿਸ ਕਾਰਨ ਟਰਾਲੀ ਦਾ ਪਿਛਲਾ ਪਹੀਆ ਹੇਠਾਂ ਖੇਡ ਰਹੇ ਸੂਰਜ ਦੇ ਸਿਰ ਉੱਤੋਂ ਦੀ ਲੰਘ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਬੱਚੇ ਦੀ ਲਾਸ਼ ਡੇਰਾਬੱਸੀ ਸਿਵਲ ਹਸਪਤਾਲ ’ਚ ਰਖਵਾਈ ਗਈ ਹੈ ਜਿਸ ਦਾ ਹਾਲੇ ਪੋਸਟਮਾਰਟਮ ਨਹੀਂ ਹੋ ਸਕਿਆ। ਉਧਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਇਹ ਵੀ ਪੜ੍ਹੋ: –

ਬੇਰੂਤ ਵਿੱਚ ਬੀਤੇ ਦਿਨੀਂ ਇਕ ਰੈਸਟੋਰੈਂਟ ਵਿੱਚ ਵੱਡਾ ਧਮਾਕਾ ਹੋਇਆ ਹੈ ਇਸ ਦੀ ਜਾਣਕਾਰੀ ਲੇਬਨਾਨੀ ਸਰਕਾਰ ਦੇ ਇੱਕ ਮੰਤਰੀ ਅਤੇ ਫਾਇਰਫਾਈਟਰਾਂ ਨੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੇਰੂਤ ’ਚ ਬੀਤੇ ਦਿਨੀਂ ਨੂੰ ਇੱਕ ਰੈਸਟੋਰੈਂਟ ਵਿਚ ਵੱਡਾ ਧਮਾਕਾ ਹੋਇਆ। ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ ਘੱਟੋਂ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬੇਰੂਤ ਦੇ ਰਾਸ ਅਲ-ਨਾਬਾ ਦੇ ਬੇਚਾਰਾ ਅਲ-ਖੌਰੀ ਖੇਤਰ ਵਿਚ ਇੱਕ ਰੈਸਟੋਰੈਂਟ ਵਿਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਹੈ, ਜਿਸ ਵਿਚ ਕਈ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ। ਬੇਰੂਤ ਦੇ ਫਾਇਰ ਬ੍ਰਿਗੇਡ ਦੀ ਟੀਮ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਧਮਾਕੇ ਤੋਂ ਬਾਅਦ ਲੱਗੀ ਅੱਗ ‘ਤੇ ਕਾਬੂ ਪਾ ਲਿਆ ਹੈ।

ਰਿਪੋਰਟ ਮੁਬਾਤਕ ਬੇਰੂਤ ਫਾਇਰ ਬ੍ਰਿਗੇਡ ਦੇ ਹਵਾਲੇ ਨਾਲ ਕਿਹਾ ਕਿ 8 ਪੀੜਤਾਂ ਦੀ ਰੈਸਟੋਰੈਂਟ ਦੇ ਅੰਦਰ ਦਮ ਘੁੱਟਣ ਨਾਲ ਮੌਤ ਹੋ ਗਈ।
ਗ੍ਰਹਿ ਮੰਤਰੀ ਬਸਮ ਮੌਲਵੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਧਮਾਕੇ ’ਚ ਘੱਟੋਂ-ਘੱਟ 8 ਲੋਕ ਦਮ ਘੁੱਟਣ ਨਾਲ ਮਾਰੇ ਗਏ ਸਨ। ਬੇਰੂਤ ਦੀ ਨੁਮਾਇੰਦਗੀ ਕਰਨ ਵਾਲੇ ਕੁਝ ਸੰਸਦ ਮੈਂਬਰਾਂ ਨੇ ਵੀ ਦੌਰਾ ਕੀਤਾ, ਸੰਸਦ ਮੈਂਬਰ ਇਬਰਾਹਿਮ ਮਨੀਮਨੇਹ ਨੇ ਰੈਸਟੋਰੈਂਟ ਵਿਚ ਸੁਰੱਖਿਆ ਦੇ ਮਿਆਰਾਂ ‘ਤੇ ਸਵਾਲ ਉਠਾਏ।

Related post

ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਪਹਿਲੀ ਵਾਰ 5 ਟ੍ਰਿਲੀਅਨ ਡਾਲਰ ਤੋਂ ਪਾਰ

ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਪਹਿਲੀ ਵਾਰ 5 ਟ੍ਰਿਲੀਅਨ…

ਮੁੰਬਈ, 21 ਮਈ, ਪਰਦੀਪ ਸਿੰਘ: ਭਾਰਤੀ ਸ਼ੇਅਰ ਬਾਜ਼ਾਰ ਪਹਿਲੀ ਵਾਰ 5 ਟ੍ਰਿਲੀਅਨ ਡਾਲਰ (ਲਗਭਗ 416 ਲੱਖ ਕਰੋੜ) ਦੇ ਅੰਕੜੇ ਨੂੰ ਛੂਹ…
ਚਾਰਧਾਮ ਯਾਤਰਾ ਤੋਂ ਆਈ ਬੁਰੀ ਖ਼ਬਰ, ਹੁਣ ਤੱਕ 21 ਲੋਕਾਂ ਦੀ ਗਰਮੀ ਦੇ ਕਹਿਰ ਕਾਰਨ ਮੌਤ

ਚਾਰਧਾਮ ਯਾਤਰਾ ਤੋਂ ਆਈ ਬੁਰੀ ਖ਼ਬਰ, ਹੁਣ ਤੱਕ 21…

ਉੱਤਰਾਖੰਡ, 21 ਮਈ, ਪਰਦੀਪ ਸਿੰਘ: ਚਾਰਧਾਮ ਯਾਤਰਾ 10 ਮਈ ਤੋਂ ਸ਼ੁਰੂ ਹੋਈ ਹੈ। ਹੁਣ ਤੱਕ ਲੱਖਾਂ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ…
ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਟਰਬੂਲੈਂਸ ਨਾਲ ਯਾਤਰੀ ਦੀ ਮੌਤ, 30 ਜ਼ਖਮੀ, ਐਮਰਜੈਂਸੀ ਲੈਂਡਿੰਗ

ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਟਰਬੂਲੈਂਸ ਨਾਲ ਯਾਤਰੀ ਦੀ…

ਨਵੀਂ ਦਿੱਲੀ, 21 ਮਈ, ਪਰਦੀਪ ਸਿੰਘ: ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ…