ਕੁੜੀ ਨੇ ਬੁਆਏਫ੍ਰੈਂਡ ਨੂੰ ਨਜਾਇਜ਼ ਹਥਿਆਰਾਂ ਦੇ ਮਾਮਲੇ ‘ਚ ਫਸਾਇਆ

ਕੁੜੀ ਨੇ ਬੁਆਏਫ੍ਰੈਂਡ ਨੂੰ ਨਜਾਇਜ਼ ਹਥਿਆਰਾਂ ਦੇ ਮਾਮਲੇ ‘ਚ ਫਸਾਇਆ

ਸੋਨੀਪਤ : ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਹਥਿਆਰਾਂ ਸਮੇਤ ਵੀਡੀਓ ਭੇਜਣਾ ਮਹਿੰਗਾ ਪਿਆ। ਝਗੜੇ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਉਸ ਦਾ ਇਲਜ਼ਾਮ ਹੈ ਕਿ ਨੌਜਵਾਨ ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਵਰਤਣ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹਨ। ਲੜਕੀ ਨੇ ਇਸ ਨਾਲ ਸਬੰਧਤ ਕੁਝ ਵੀਡੀਓਜ਼ ਵੀ ਪੁਲੀਸ ਨੂੰ ਪੇਸ਼ ਕੀਤੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੜਕੀ ਜ਼ੀਰਕਪੁਰ ਦੇ ਸੀ ਟਾਵਰ ਢਕੌਲੀ ਦੀ ਰਹਿਣ ਵਾਲੀ ਹੈ। ਜੁਲਾਈ 2022 ਵਿੱਚ, ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਉਸ ਦੀ ਦੋਸਤੀ ਨੀਰਜ, ਵਾਸੀ ਕਾਮੀ ਜ਼ਿਲ੍ਹਾ, ਸੋਨੀਪਤ ਨਾਲ ਹੋ ਗਈ। ਉਸਨੇ ਦੱਸਿਆ ਕਿ ਨੀਰਜ ਦੀ ਇੰਸਟਾਗ੍ਰਾਮ ਆਈਡੀ NEERAJ NAINO7 ਦੇ ਨਾਮ ‘ਤੇ ਸੀ।ਲੜਕੀ ਨੇ ਦੱਸਿਆ ਕਿ ਨੀਰਜ ਉਸ ਨੂੰ ਕਈ ਵਾਰ ਇੰਸਟਾਗ੍ਰਾਮ ‘ਤੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਅਤੇ ਨਾਜਾਇਜ਼ ਹਥਿਆਰ ਰੱਖਣ ਦੀਆਂ ਵੀਡੀਓ ਅਤੇ ਤਸਵੀਰਾਂ ਭੇਜਦਾ ਸੀ।

ਲੜਕੀ ਨੇ ਕਿਹਾ ਕਿ ਵੀਡੀਓ ਅਤੇ ਫੋਟੋ ਵਿੱਚ ਦਿਖਾਏ ਗਏ ਹਥਿਆਰ ਨੀਰਜ ਦੇ ਨਹੀਂ ਹਨ। ਕਈ ਵਾਰ ਉਹ ਆਪਣੇ ਵਟਸਐਪ ‘ਤੇ ਉਨ੍ਹਾਂ ਦੀਆਂ ਵੀਡੀਓਜ਼ ਵੀ ਪੋਸਟ ਕਰਦਾ ਹੈ। ਪੁਲਿਸ ਨੂੰ ਦਿੱਤੇ ਗਏ ਵੀਡੀਓ ਜੂਨ 2023 ਦੇ ਹਨ। ਲੜਕੀ ਨੇ ਪੁਲਿਸ ਤੋਂ ਮੰਗ ਕੀਤੀ ਕਿ ਨੀਰਜ ਖਿਲਾਫ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ‘ਚ ਕਾਨੂੰਨੀ ਕਾਰਵਾਈ ਕੀਤੀ ਜਾਵੇ।ਸੋਨੀਪਤ ਸਦਰ ਥਾਣੇ ਦੇ ਆਈਓ ਜੋਗਿੰਦਰ ਸਿੰਘ ਦੇ ਅਨੁਸਾਰ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਨੀਰਜ ਦੇ ਖਿਲਾਫ ਅਸਲਾ ਐਕਟ ਦੀ ਧਾਰਾ 25,54,59 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ‘ਚ ਜਲਦੀ ਹੀ ਨੀਰਜ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਅਮਰੀਕਾ : ਪਤਨੀ ਦੀ ਹੱਤਿਆ ਦੇ 30 ਸਾਲ ਬਾਅਦ ਪਤੀ ਗ੍ਰਿਫਤਾਰ 

ਸੈਕਰਾਮੈਂਟੋ,ਕੈਲੀਫੋਰਨੀਆ  (ਹੁਸਨ ਲੜੋਆ ਬੰਗਾ) : 30 ਸਾਲ ਤੋਂ ਵਧ ਸਮਾਂ ਪਹਿਲਾਂ ਪਤਨੀ ਦੀ ਹੱਤਿਆ ਤੋਂ ਬਾਅਦ ਲਾਪਤਾ ਹੋਏ ਉਸ ਦੇ ਪਤੀ ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਗ੍ਰਿ੍ਰਫਤਾਰ ਕਰ ਲੈਣ ਉਪਰੰਤ ਉਸ  ਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਪੁਲਿਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਜੋਸ ਲਾਜ਼ਾਰੋ ਕਰੂਜ਼ ਨੂੰ 2022 ਵਿਚ ਕੋਸਟਾ ਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਸ ਨੂੰ ਫੇਅਰਫੈਕਸ ਕਾਊਂਟੀ, ਵਿਰਜੀਨੀਆ ਵਿਚ ਲਿਆਂਦਾ ਗਿਆ ਹੈ ਜਿਥੇ ਉਸ ਨੂੰ 32 ਸਾਲ ਪੁਰਾਣੇ ਕਤਲ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

ਫੇਅਰਫੈਕਸ ਕਾਊਂਟੀ ਦੇ ਡਿਪਟੀ ਚੀਫ ਐਲੀ ਕੋਰੀ ਅਨੁਸਾਰ 30 ਅਪ੍ਰੈਲ 1991 ਨੂੰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੂੰ ਅਨਾ ਜੁਰਾਡੋ (24) ਮ੍ਰਿਤਕ ਹਾਲਤ ਵਿਚ ਮਿਲੀ ਸੀ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਡੂੰਘਾ ਜ਼ਖਮ ਸੀ। ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਜੋ ਉਸ ਵੇਲੇ ਜੁਰਾਡੋ ਦਾ ਪਤੀ ਸੀ ਤੇ ਉਸ ਨਾਲ ਨਰਾਜ ਸੀ, ਨੂੰ ਪੁਲਿਸ ਨੇ ਕਥਿੱਤ ਹੱਤਿਆਰੇ ਵਜੋਂ ਨਾਮਜ਼ਦ ਕੀਤਾ ਸੀ। ਹੱਤਿਆ ਉਪਰੰਤ ਪਹਿਲਾਂ ਲਾਜ਼ਾਰੋ ਨੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਫਰਜ਼ੀ ਦਸਤਾਵੇਜਾਂ ਕਾਰਨ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਰਡਰ ‘ਤੇ ਤਾਇਨਾਤ ਪੁਲਿਸ ਅਫਸਰਾਂ ਅਨੁਸਾਰ ਉਸ ਸਮੇ ਉਸ ਦੇ ਹੱਥ ਉਪਰ ਤਾਜਾ ਜਖਮ ਸੀ।

ਕੋਰੀ ਅਨੁਸਾਰ ਕੈਨਡਾ ਵਿਚ ਦਾਖਲ ਹੋਣ ਵਿੱਚ ਅਸਫਲ ਰਹਿਣ ਉਪਰੰਤ ਲਾਜ਼ਾਰੋ ਹੋਸਟਨ, ਟੈਕਸਾਸ ਚਲਾ ਗਿਆ ਜਿਥੋਂ ਉਹ ਕਿਸੇ ਤਸਕਰ ਦੀ ਮਦਦ ਨਾਲ ਅਮਰੀਕਾ ਤੋਂ ਬਾਹਰ ਐਲ ਸਲਵਾਡੋਰ ਚਲਾ ਗਿਆ। 29 ਜੁਲਾਈ 2022 ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।  ਮੌਤ ਸਮੇ ਜੁਰਾਡੋ 3 ਬੱਚਿਆਂ ਦੀ ਮਾਂ ਸੀ ਜਿਨਾਂ ਵਿਚੋਂ 3 ਤੇ 7 ਸਾਲ ਦੀਆਂ ਧੀਆਂ ਉਸ ਦੇ ਨਾਲ ਹੀ ਅਮਰੀਕਾ ਵਿਚ ਰਹਿੰਦੀਆਂ ਸਨ ਜਦ ਕਿ ਇਕ 4 ਸਾਲ ਦਾ ਪੁੱਤਰ ਐਲ ਸਲਵਾਡੋਰ ਵਿਚ ਸੀ। ਪੁਲਿਸ ਚੀਫ ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਨੇ ਦੁਬਾਰਾ ਵਿਆਹ ਵੀ ਕਰਵਾਇਆ ਤੇ  ਉਸ ਦੇ ਕਈ ਬੱਚੇ ਹਨ। ਇਸ ਸਮੇ ਉਸ ਨੂੰ ਫੇਅਰਫੈਕਸ ਕਾਊਂਟੀ ਕੋਰੈਕਸ਼ਨਲ  ਸੈਂਟਰ ਵਿਚ ਰਖਿਆ ਗਿਆ ਹੈ।

Related post

ਹਥਿਆਰ MP ਤੋਂ ਲਿਆ ਕੇ ਪੰਜਾਬ ਵਿਚ ਹੁੰਦੇ ਨੇ ਸਪਲਾਈ

ਹਥਿਆਰ MP ਤੋਂ ਲਿਆ ਕੇ ਪੰਜਾਬ ਵਿਚ ਹੁੰਦੇ ਨੇ…

ਫ਼ਿਰੋਜ਼ਪੁਰ ‘ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼CIF ਦੇ 4 ਮੈਂਬਰ ਗ੍ਰਿਫ਼ਤਾਰਫ਼ਿਰੋਜ਼ਪੁਰ : ਫ਼ਿਰੋਜ਼ਪੁਰ CIF ਸਟਾਫ਼ ਨੇ ਹਥਿਆਰ ਸਪਲਾਈ…
X ਬੁਆਏਫ੍ਰੈਂਡ ਨੂੰ ਪਾਉਣ ਦੀ ਕੋਸ਼ਿਸ਼ ‘ਚ ਔਰਤ ਨੇ ਗੁਆ ਦਿੱਤੇ 8.2 ਲੱਖ ਰੁਪਏ

X ਬੁਆਏਫ੍ਰੈਂਡ ਨੂੰ ਪਾਉਣ ਦੀ ਕੋਸ਼ਿਸ਼ ‘ਚ ਔਰਤ ਨੇ…

ਬੇਂਗਲੁਰੂ : 25 ਸਾਲਾ ਔਰਤ ਦਾ ਬੁਆਏਫ੍ਰੈਂਡ ਸੀ। ਦੋਵਾਂ ਦੇ ਪਰਿਵਾਰ ਇਸ ਰਿਸ਼ਤੇ ਦੇ ਖਿਲਾਫ ਸਨ। ਅਜਿਹੇ ‘ਚ ਉਸ ਦਾ ਬ੍ਰੇਕਅੱਪ…