ਘਰ ’ਚ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟਿਆ

ਘਰ ’ਚ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟਿਆ


ਅੰਮ੍ਰਿਤਸਰ, 29 ਫ਼ਰਵਰੀ, ਨਿਰਮਲ : ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਵਿਚ ਸਵੇਰੇ ਸਵੇਰੇ ਜਿਵੇਂ ਹੀ ਇੱਕ ਔਰਤ ਨੇ ਅਪਣਾ ਮੇਨ ਗੇਟ ਖੋਲ੍ਹਿਆ ਤਾਂ ਚੋਰ ਅੰਦਰ ਆ ਗਏ। ਚੋਰਾਂ ਨੇ ਪਰਵਾਰ ਵਾਲਿਆਂ ਨੂੰ ਬੰਧਕ ਬਣਾਇਆ ਅਤੇ ਲੁੱਟ ਖੋਹ ਕੀਤੀ। ਉਸ ਤੋਂ ਬਾਅਦ ਜਾਂਦੇ ਹੋਏ ਘਰ ਅੰਦਰ ਖੜ੍ਹੀ ਗੱਡੀ ਵੀ ਨਾਲ ਲੈ ਗਏ। ਪੁਲਿਸ ਨੇ ਅਣਜਾਣ ਚੋਰਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।


ਪਿੰਡ ਭੁੱਟਰ ਖੁਰਦ ਨਿਵਾਸੀ ਰਣਜੀਤ ਕੌਰ ਨੇ ਦੱਸਿਆ ਕਿ ਸਵੇਰੇ ਤਕਰੀਬਨ 6.30 ਵਜੇ ਉਹ ਜਿਵੇਂ ਹੀ ਉਠੇ ਤਾਂ ਉਨ੍ਹਾਂ ਦੀ ਬੇਟੀ ਦਰਵਾਜ਼ਾ ਖੋਲ੍ਹਣ ਲਈ ਬਾਹਰ ਗਈ। ਉਸ ਨੇ ਜਿਵੇਂ ਹੀ ਹੀ ਮੇਨ ਗੇਟ ਖੋਲ੍ਹਿਆ ਤਾਂ ਅਣਜਾਣ ਨੌਜਵਾਨ ਜਿਨ੍ਹਾਂ ਨੇ ਅਪਣਾ ਮੂੰਹ ਬੰਨਿ੍ਹਆ ਹੋਇਆ ਸੀ ਅੰਦਰ ਆ ਗਏ ਅਤੇ ਉਨ੍ਹਾਂ ਬੈਡਰੂਮ ਵਿਚ ਬੰਧਕ ਬਣਾ ਲਿਆ।

ਪੀੜਤ ਮੁਤਾਬਕ ਮੁਲਜ਼ਮਾਂ ਕੋਲ ਬੰਦੂਕ ਵੀ ਸੀ। ਉਨ੍ਹਾਂ ਨੇ ਪਹਿਲਾਂ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਦੋ ਹਵਾਈ ਫਾਇਰ ਕੀਤੇ। ਮੁਲਜ਼ਮਾਂ ਨੇ ਕੁੱਟਮਾਰ ਕਰਦੇ ਕਿਹਾ ਕਿ ਜੋ ਕੁਝ ਵੀ ਹੈ ਉਨ੍ਹਾਂ ਦੇ ਦਿਓ। ਉਨ੍ਹਾਂ ਨੇ ਗਹਿਣੇ, ਫੋਨ ਅਪਣੇ ਕੋਲ ਰੱਖ ਲਏ।
ਉਸ ਤੋਂ ਬਾਅਦ ਮੁਲਜ਼ਮ ਬਾਹਰ ਨਿਕਲ ਗਏ ਅਤੇ ਘਰ ਅੰਦਰ ਪਾਰਕ ਕੀਤੀ ਗਈ ਕਾਰ ਅਪਣੇ ਨਾਲ ਲੈ ਗਏ। ਪੁਲਿਸ ਨੇ ਮਹਿਲਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ। ਫਿਲਹਾਲ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ

ਸੰਯੁਕਤ ਰਾਜ ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਮੌਜੂਦਾ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਜੋਅ ਬਿਡੇਨ ਦੀ ਚੋਣ ਜ਼ੋਰ ਫੜ੍ਹ ਰਹੀ ਹੈ। ਕਿਉਂਕਿ ਇਹ ਕਈ ਵਾਰ ਦੇਖਿਆ ਗਿਆ ਹੈ ਕਿ ਰਾਸ਼ਟਰਪਤੀ ਬਿਡੇਨ ਭਾਸ਼ਣ ਦਿੰਦੇ ਸਮੇਂ ਨਾਮ ਭੁੱਲ ਜਾਂਦੇ ਹਨ ਜਾਂ ਗਲਤੀ ਨਾਲ ਨਾਮ ਦਾ ਜ਼ਿਕਰ ਕਰ ਦਿੰਦੇ ਹਨ।

ਉਨ੍ਹਾਂ ਦੇ ਹਵਾਈ ਜਹਾਜ ਦੀਆਂ ਪੌੜੀਆਂ ਜਾਂ ਸਾਈਕਲ ਤੋਂ ਡਿੱਗਣ ਦੇ ਦ੍ਰਿਸ਼ ਪਿਛਲੇ ਸਮੇਂ ਵਿੱਚ ਵੀ ਦੇਖੇ ਗਏ ਸਨ।ਉਸ ਤੋਂ ਬਾਅਦ ਕੀ ਬਿਡੇਨ ਅਮਰੀਕਾ ਵਰਗੇ ਦੇਸ਼ ਲਈ ਮਹੱਤਵਪੂਰਨ ਫੈਸਲੇ ਲੈਣ ਲਈ ਫਿੱਟ ਹੈ? ਅਜਿਹੇ ਸਵਾਲਾਂ ਦੇ ਵਿਚਕਾਰ ਹੁਣ ਡਾਕਟਰਾਂ ਨੇ ਜਵਾਬ ਲੈਣ ਲਈ ਰਾਸ਼ਟਰਪਤੀ ਦਾ ਚੈਕਅੱਪ ਕੀਤਾ ਹੈ। ਡਾਕਟਰੀ ਜਾਂਚ ਦੇ ਦੌਰਾਨ ਰਾਸ਼ਟਰਪਤੀ ਜੋਅ ਬਿਡੇਨ ਨੇ ਇਹ ਵੀ ਟਿੱਪਣੀ ਕੀਤੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਅਜੇ ਜਵਾਨ ਹਾਂ। ਬਾਈਡੇਨ ਦਾ ਢਾਈ ਘੰਟੇ ਤੱਕ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ’ਚ ਚੈਕਅੱਪ ਕੀਤਾ ਗਿਆ ਸੀ।

ਵ੍ਹਾਈਟ ਹਾਊਸ ਦੇ ਡਾਕਟਰਾਂ ਨੇ ਡਾਕਟਰੀ ਜਾਂਚ ਤੋਂ ਬਾਅਦ ਬਿਡੇਨ ਨੂੰ ਫਿੱਟ ਐਲਾਨ ਕਰ ਦਿੱਤਾ ਹੈ। ਸਾਲਾਨਾ ਜਾਂਚ ਦੇ ਹਿੱਸੇ ਵਜੋਂ ਸਰੀਰਕ ਮੁਆਇਨਾ ਤੋਂ ਬਾਅਦ ਡਾਕਟਰਾਂ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਤੰਦਰੁਸਤ ਹਨ ਅਤੇ ਆਪਣੀ ਡਿਊਟੀ ਨਿਭਾਉਣ ਦੇ ਉਹ ਯੋਗ ਹਨ।ਡਾਕਟਰਾਂ ਨੇ ਰਿਪੋਰਟ ’ਚ ਕਿਹਾ ਹੈ ਕਿ 81 ਸਾਲਾ ਦੇ ਬਿਡੇਨ ਸਿਹਤਮੰਦ, ਸਰਗਰਮ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਅਤੇ ਰਾਸ਼ਟਰਪਤੀ ਦੇ ਤੌਰ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਫਿੱਟ ਹਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…