Begin typing your search above and press return to search.

ਆਰਾ ਕੋਰਟ ਵਿਚ ਕਤਲ ਦੇ ਮੁਲਜ਼ਮ ’ਤੇ ਫਾਇਰਿੰਗ

ਆਰਾ, 29 ਫ਼ਰਵਰੀ, ਨਿਰਮਲ : ਆਰਾ ਕੋਰਟ ਵਿਚ ਹੱਤਿਆ ਦੇ ਮੁਲਜ਼ਮ ’ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਆਰਾ ਸਿਵਲ ਕੋਰਟ ਵਿਚ ਬਦਮਾਸ਼ਾਂ ਨੇ ਇੱਕ ਨਾਮਜ਼ਦ ਮੁਲਜ਼ਮ ਗੋਪਾਲ ਚੌਧਰੀ ਨੂੰ ਗੋਲੀ ਮਾਰ ਦਿੱਤੀ। ਅਪਰਾਧੀਾਂ ਨੇ ਤਾਬੜ ਤੋੜ 5 ਗੋਲੀਆਂ ਚਲਾਈਆਂ। ਇਸ ਵਿਚੋਂ ਇੱਕ ਗੋਲੀ ਉਸ ਦੇ ਕੰਨ ਦੇ ਕੋਲ ਲੱਗੀ ਹੈ। ਗੋਲੀ ਲੱਗਦੇ ਹੀ ਉਹ […]

Firing at the accused of murder in Ara court

Editor EditorBy : Editor Editor

  |  29 Feb 2024 3:56 AM GMT

  • whatsapp
  • Telegram


ਆਰਾ, 29 ਫ਼ਰਵਰੀ, ਨਿਰਮਲ : ਆਰਾ ਕੋਰਟ ਵਿਚ ਹੱਤਿਆ ਦੇ ਮੁਲਜ਼ਮ ’ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ।

ਆਰਾ ਸਿਵਲ ਕੋਰਟ ਵਿਚ ਬਦਮਾਸ਼ਾਂ ਨੇ ਇੱਕ ਨਾਮਜ਼ਦ ਮੁਲਜ਼ਮ ਗੋਪਾਲ ਚੌਧਰੀ ਨੂੰ ਗੋਲੀ ਮਾਰ ਦਿੱਤੀ। ਅਪਰਾਧੀਾਂ ਨੇ ਤਾਬੜ ਤੋੜ 5 ਗੋਲੀਆਂ ਚਲਾਈਆਂ। ਇਸ ਵਿਚੋਂ ਇੱਕ ਗੋਲੀ ਉਸ ਦੇ ਕੰਨ ਦੇ ਕੋਲ ਲੱਗੀ ਹੈ। ਗੋਲੀ ਲੱਗਦੇ ਹੀ ਉਹ ਜ਼ਮੀਨ ’ਤੇ ਡਿੱਗ ਪਿਆ। ਗੰਭੀਰ ਹਾਲਤ ਵਿਚ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਾਇਆ।
ਗੋਪਾਲ ਚੌਧਰੀ 2016 ਵਿਚ ਹੇਮੰਤ ਚੌਧਰੀ ਹੱਤਿਆ ਕਾਂਡ ਵਿਚ ਨਾਮਜ਼ਦ ਸੀ। ਸਿਵਲ ਕੋਰਟ ਵਿਚ ਪੇਸ਼ੀ ’ਤੇ ਆਇਆ ਸੀ। ਇਸ ਦੌਰਾਨ ਅਪਰਾਧੀਆਂ ਨੇ ਗੋਪਾਲ ਚੌਧਰੀ ’ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਹਥਿਆਰ ਹਵਾ ਵਿਚ ਲਹਿਰਾਉਂਦੇ ਹੋਏ ਭੱਜ ਗਏ।

ਇਹ ਖ਼ਬਰ ਵੀ ਪੜ੍ਹੋ

ਸੰਯੁਕਤ ਰਾਜ ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਮੌਜੂਦਾ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਜੋਅ ਬਿਡੇਨ ਦੀ ਚੋਣ ਜ਼ੋਰ ਫੜ੍ਹ ਰਹੀ ਹੈ। ਕਿਉਂਕਿ ਇਹ ਕਈ ਵਾਰ ਦੇਖਿਆ ਗਿਆ ਹੈ ਕਿ ਰਾਸ਼ਟਰਪਤੀ ਬਿਡੇਨ ਭਾਸ਼ਣ ਦਿੰਦੇ ਸਮੇਂ ਨਾਮ ਭੁੱਲ ਜਾਂਦੇ ਹਨ ਜਾਂ ਗਲਤੀ ਨਾਲ ਨਾਮ ਦਾ ਜ਼ਿਕਰ ਕਰ ਦਿੰਦੇ ਹਨ।

ਉਨ੍ਹਾਂ ਦੇ ਹਵਾਈ ਜਹਾਜ ਦੀਆਂ ਪੌੜੀਆਂ ਜਾਂ ਸਾਈਕਲ ਤੋਂ ਡਿੱਗਣ ਦੇ ਦ੍ਰਿਸ਼ ਪਿਛਲੇ ਸਮੇਂ ਵਿੱਚ ਵੀ ਦੇਖੇ ਗਏ ਸਨ।ਉਸ ਤੋਂ ਬਾਅਦ ਕੀ ਬਿਡੇਨ ਅਮਰੀਕਾ ਵਰਗੇ ਦੇਸ਼ ਲਈ ਮਹੱਤਵਪੂਰਨ ਫੈਸਲੇ ਲੈਣ ਲਈ ਫਿੱਟ ਹੈ? ਅਜਿਹੇ ਸਵਾਲਾਂ ਦੇ ਵਿਚਕਾਰ ਹੁਣ ਡਾਕਟਰਾਂ ਨੇ ਜਵਾਬ ਲੈਣ ਲਈ ਰਾਸ਼ਟਰਪਤੀ ਦਾ ਚੈਕਅੱਪ ਕੀਤਾ ਹੈ। ਡਾਕਟਰੀ ਜਾਂਚ ਦੇ ਦੌਰਾਨ ਰਾਸ਼ਟਰਪਤੀ ਜੋਅ ਬਿਡੇਨ ਨੇ ਇਹ ਵੀ ਟਿੱਪਣੀ ਕੀਤੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਅਜੇ ਜਵਾਨ ਹਾਂ। ਬਾਈਡੇਨ ਦਾ ਢਾਈ ਘੰਟੇ ਤੱਕ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ’ਚ ਚੈਕਅੱਪ ਕੀਤਾ ਗਿਆ ਸੀ।

ਵ੍ਹਾਈਟ ਹਾਊਸ ਦੇ ਡਾਕਟਰਾਂ ਨੇ ਡਾਕਟਰੀ ਜਾਂਚ ਤੋਂ ਬਾਅਦ ਬਿਡੇਨ ਨੂੰ ਫਿੱਟ ਐਲਾਨ ਕਰ ਦਿੱਤਾ ਹੈ। ਸਾਲਾਨਾ ਜਾਂਚ ਦੇ ਹਿੱਸੇ ਵਜੋਂ ਸਰੀਰਕ ਮੁਆਇਨਾ ਤੋਂ ਬਾਅਦ ਡਾਕਟਰਾਂ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਤੰਦਰੁਸਤ ਹਨ ਅਤੇ ਆਪਣੀ ਡਿਊਟੀ ਨਿਭਾਉਣ ਦੇ ਉਹ ਯੋਗ ਹਨ।ਡਾਕਟਰਾਂ ਨੇ ਰਿਪੋਰਟ ’ਚ ਕਿਹਾ ਹੈ ਕਿ 81 ਸਾਲਾ ਦੇ ਬਿਡੇਨ ਸਿਹਤਮੰਦ, ਸਰਗਰਮ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਅਤੇ ਰਾਸ਼ਟਰਪਤੀ ਦੇ ਤੌਰ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਫਿੱਟ ਹਨ।

Next Story
ਤਾਜ਼ਾ ਖਬਰਾਂ
Share it