ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਗੋਲੀਬਾਰੀ, 4 ਹਲਾਕ

ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਗੋਲੀਬਾਰੀ, 4 ਹਲਾਕ

ਫਲੋਰੀਡਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਗੋਲੀਬਾਰੀ ਦੌਰਾਨ ਇਕ ਸੇਵਾ ਮੁਕਤ ਪਾਦਰੀ ਅਤੇ ਉਸ ਦੀ ਭੈਣ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਸ਼ੱਕੀ ਵੀ ਪੁਲਿਸ ਗੋਲੀ ਨਾਲ ਮਾਰਿਆ ਗਿਆ। ਪੁਲਿਸ ਨੇ ਦੱਸਿਆ ਕਿ 24 ਸਾਲ ਦੇ ਨੌਜਵਾਨ ਨੇ ਪਾਦਰੀ ਅਤੇ ਉਸ ਦੀ ਭੈਣ ਦੇ ਕਤਲ ਮਗਰੋਂ ਆਪਣੇ ਦਾਦੇ ਨੂੰ ਵੀ ਗੋਲੀਆਂ ਨਾਲ ਵਿੰਨ ਦਿਤਾ।

ਸ਼ੱਕੀ ਨੇ ਪਾਦਰੀ ਅਤੇ ਉਸ ਦੀ ਭੈਣ ਨੂੰ ਗੋਲੀ ਮਾਰੀ

ਪੁਲਿਸ ਨੇ ਦੱਸਿਆ ਕਿ ਪਾਮ ਬੀਚ ਦੇ ਉਤਰ ਪੂਰਬੀ ਇਲਾਕੇ ਵਿਚ ਜਨਮ ਦਿਨ ਦੀ ਪਾਰਟੀ ਦੌਰਾਨ ਗੜਬੜ ਹੋਣ ਦੀ ਇਤਲਾਹ ਮਿਲੀ। ਪੁਲਿਸ ਅਫਸਰ ਮੌਕੇ ’ਤੇ ਪੁੱਜੇ ਤਾਂ 24 ਸਾਲ ਦਾ ਨੌਜਵਾਨ ਉਥੋਂ ਫਰਾਰ ਹੋ ਗਿਆ। ਇਸੇ ਦੌਰਾਨ ਨੌਜਵਾਨ ਦੇ ਇਕ ਰਿਸ਼ਤੇਦਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਗੱਡੀ ਵਿਚ ਕਈ ਹਥਿਆਰ ਮੌਜੂਦ ਸਨ। ਪੁਲਿਸ ਅਫਸਰਾਂ ਨੇ ਨੌਜਵਾਨ ਦਾ ਪਿੱਛਾ ਕੀਤਾ ਅਤੇ ਟੇਜ਼ਰ ਰਾਹੀਂ ਰੋਕਣ ਦਾ ਯਤਨ ਕਰਨ ਲੱਗੇ ਪਰ ਸਫਲਤਾ ਨਾ ਮਿਲੀ।

ਫਿਰ ਆਪਣੇ ਦਾਦੇ ਨੂੰ ਗੋਲੀਆਂ ਨਾਲ ਵਿੰਨਿਆ

ਦੂਜੇ ਪਾਸੇ ਨੌਜਵਾਨ ਦੇ ਹੱਥ ਪਸਤੌਲ ਲੱਗ ਗਈ ਅਤੇ ਉਸ ਨੇ ਗੋਲੀਆਂ ਚਲਾ ਦਿਤੀਆਂ। ਗੋਲੀਬਾਰੀ ਦੌਰਾਨ ਜਿਥੇ ਦੋ ਪੁਲਿਸ ਅਫਸਰ ਜ਼ਖਮੀ ਹੋਏ ਉਥੇ ਹੀ ਇਕ ਸਾਬਕਾ ਪਾਦਰੀ ਅਤੇ ਉਸ ਦੀ ਭੈਣ ਦਮ ਤੋੜ ਗਏ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਸਾਬਕਾ ਪਾਦਰੀ ਅਤੇ ਉਸ ਦੀ ਭੈਣ ਦਾ ਨੌਜਵਾਨ ਨਾਲ ਕੋਈ ਸਬੰਧ ਸੀ ਜਾਂ ਨਹੀਂ। ਪਾਮ ਬੇਅ ਸ਼ਹਿਰ ਦੇ ਮੇਅਰ ਰੌਬ ਮੈਡੀਨਾ ਨੇ ਕਿਹਾ ਕਿ ਇਸ ਦੁਖ ਭਰੀ ਖਬਰ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿਤਾ ਹੈ।

Related post

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਸਾਬਕਾ ਐਸਐਸਪੀ ਦੀ ਹੋਈ ਪੇਸ਼ੀ

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਸਾਬਕਾ ਐਸਐਸਪੀ ਦੀ…

ਫਰੀਦਕੋਟ, 17 ਮਈ, ਨਿਰਮਲ : ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਸੁਣਵਾਈ ਸ਼ੁੱਕਰਵਾਰ ਨੂੰ ਫਰੀਦਕੋਟ…
ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਬਰੈਂਪਟਨ ‘ਚ ਹੋਈ ਗੋਲੀਬਾਰੀ, ਇੱਕ ਦੀ ਮੌਤ

ਬਰੈਂਪਟਨ ‘ਚ ਹੋਈ ਗੋਲੀਬਾਰੀ, ਇੱਕ ਦੀ ਮੌਤ

ਬਰੈਂਪਟਨ ‘ਚ ਸ਼ੁੱਕਰਵਾਰ ਸਵੇਰੇ 8:30 ਵਜੇ ਦੇ ਕਰੀਬ ਗੋਲੀਬਾਰੀ ਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਗੋਲੀਬਾਰੀ ਦੌਰਾਨ ਇੱਕ ਵਿਅਕਤੀ…