ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਗੋਲੀਬਾਰੀ, ਇਕ ਦੀ ਮੌਤ, ਪੰਜ ਜ਼ਖਮੀ
ਨਿਊਯਾਰਕ : ਨਿਊਯਾਰਕ ਸਿਟੀ ਦੇ ਸਬਵੇਅ ਸਟੇਸ਼ਨ 'ਤੇ ਸ਼ਾਮ ਸਮੇਂ ਅਚਾਨਕ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਸ਼ਾਮ 4:30 ਵਜੇ ਦੇ ਕਰੀਬ ਬ੍ਰੌਂਕਸ ਵਿੱਚ ਇੱਕ ਐਲੀਵੇਟਿਡ ਰੇਲ ਪਲੇਟਫਾਰਮ 'ਤੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਸਮੇਂ ਗੋਲੀਬਾਰੀ ਦੀ ਇਹ ਘਟਨਾ […]
By : Editor (BS)
ਨਿਊਯਾਰਕ : ਨਿਊਯਾਰਕ ਸਿਟੀ ਦੇ ਸਬਵੇਅ ਸਟੇਸ਼ਨ 'ਤੇ ਸ਼ਾਮ ਸਮੇਂ ਅਚਾਨਕ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਸ਼ਾਮ 4:30 ਵਜੇ ਦੇ ਕਰੀਬ ਬ੍ਰੌਂਕਸ ਵਿੱਚ ਇੱਕ ਐਲੀਵੇਟਿਡ ਰੇਲ ਪਲੇਟਫਾਰਮ 'ਤੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਸਮੇਂ ਗੋਲੀਬਾਰੀ ਦੀ ਇਹ ਘਟਨਾ ਵਾਪਰੀ, ਉਸ ਸਮੇਂ ਸ਼ਹਿਰ ਭਰ ਦੇ ਸਟੇਸ਼ਨ ਸਕੂਲਾਂ ਤੋਂ ਪਰਤ ਰਹੇ ਬੱਚਿਆਂ ਨਾਲ ਭਰੇ ਹੋਏ ਸਨ ਅਤੇ ਕਈ ਲੋਕ ਆਪਣੇ ਦਫ਼ਤਰਾਂ ਤੋਂ ਵੀ ਵਾਪਸ ਪਰਤ ਰਹੇ ਸਨ।
ਜਾਣਕਾਰੀ ਮੁਤਾਬਕ ਗੋਲੀਬਾਰੀ 'ਚ 30 ਸਾਲਾ ਵਿਅਕਤੀ ਦੀ ਮੌਤ ਹੋ ਗਈ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਫਰਾਰ ਹਮਲਾਵਰ ਦੀ ਭਾਲ ਜਾਰੀ ਹੈ। 61 ਸਾਲਾ ਏਫ੍ਰੇਨ ਫੇਲਿਸੀਆਨੋ ਨੇ ਡੇਲੀ ਨਿਊਜ਼ ਨੂੰ ਦੱਸਿਆ, "ਟਰੇਨ ਆ ਰਹੀ ਸੀ ਅਤੇ ਦੋ ਬੱਚੇ ਚੀਕ ਰਹੇ ਸਨ। ਘੱਟੋ-ਘੱਟ ਛੇ ਗੋਲੀਆਂ ਚਲਾਈਆਂ ਗਈਆਂ।
ਨਿਊਯਾਰਕ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਫਿਲਹਾਲ ਇਸ ਗੋਲੀਬਾਰੀ ਦੀ ਘਟਨਾ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਹਾਲ ਹੀ ਦੇ ਸਾਲਾਂ 'ਚ ਹੋਈਆਂ ਘਟਨਾਵਾਂ ਤੋਂ ਬਾਅਦ ਸ਼ਹਿਰ ਦੇ ਮੈਟਰੋ ਸਿਸਟਮ 'ਤੇ ਹਮਲੇ ਦਾ ਡਰ ਵਧ ਗਿਆ ਹੈ।