ਐਸਜੀਪੀਸੀ ਵੱਲੋਂ 12 ਅਰਬ 60 ਕਰੋੜ ਤੋਂ ਵੱਧ ਦਾ ਬਜਟ ਪੇਸ਼

ਐਸਜੀਪੀਸੀ ਵੱਲੋਂ 12 ਅਰਬ 60 ਕਰੋੜ ਤੋਂ ਵੱਧ ਦਾ ਬਜਟ ਪੇਸ਼

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਤੀ ਸਾਲ 2024-25 ਦਾ ਸਾਲਾਨਾ ਬਜਟ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਲ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਜੋ ਕਿ ਪਿਛਲੀ ਵਾਰ ਨਾਲੋਂ ਕਰੀਬ 300 ਕਰੋੜ ਰੁਪਏ ਵੱਧ ਐ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਤੀ ਸਾਲ 2024-25 ਲਈ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਜਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਕੰਮ ਦੇ ਲਈ ਕਿੰਨੇ ਪੈਸੇ ਰਾਖਵੇਂ ਰੱਖੇ ਗਏ ਨੇ।

ਐਸਜੀਪੀਸੀ ਵੱਲੋਂ 12 ਅਰਬ 60 ਕਰੋੜ ਤੋਂ ਵੱਧ ਦਾ ਬਜਟ ਪੇਸ਼
ਸਾਲ 2024-25 ਲਈ ਐਸਜੀਪੀਸੀ ਨੇ ਪੇਸ਼ ਕੀਤਾ ਬਜਟ
ਪਿਛਲੇ ਸਾਲ ਨਾਲੋਂ 300 ਕਰੋੜ ਰੁਪਏ ਵੱਧ ਦਾ ਰੱਖਿਆ ਬਜਟ
ਸ੍ਰੀ ਹਰਿਮੰਦਰ ਸਾਹਿਬ ਲਈ 4 ਅਰਬ 55 ਕਰੋੜ ਰੁਪਏ ਰੱਖੇ

ਬੰਦੀ ਸਿੰਘਾਂ ਨੂੰ ਸਨਮਾਨ ਭੱਤਾ ਦੇਣ ਲਈ 40 ਲੱਖ ਰਾਖਵੇਂ
ਸਿੱਖਿਆ 56 ਕਰੋੜ 10 ਲੱਖ ਰੁਪਏ ਕੀਤੇ ਜਾਣਗੇ ਖ਼ਰਚ
ਧਰਮ ਪ੍ਰਚਾਰ ਲਈ ਐਸਜੀਪੀਸੀ ਨੇ 100 ਕਰੋੜ ਰੁਪਏ
ਖੇਡਾਂ ਲਹੀ ਤਿੰਨ ਕਰੋੜ 6 ਲੱਖ ਰੁਪਏ ਦਾ ਬਜਟ ਰੱਖਿਆ
ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵੀ ਤੇ ਹੋਰ ਖ਼ਰਚ ਲਈ 1.40 ਕਰੋੜ

ਸ਼ਹੀਦ ਤੇ ਜਖ਼ਮੀ ਸਿੰਘਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ
ਜਨਰਲ ਬੋਰਡ ਦਾ ਕੁੱਲ ਬਜਟ 82 ਕਰੋੜ ਰੁਪਏ ਰੱਖਿਆ
ਟਰੱਸਟ ਫੰਡ ਦਾ ਕੁੱਲ ਬਜਟ 55 ਕਰੋੜ 66 ਲੱਖ ਰੱਖਿਆ

ਜਨਰਲ ਇਜਲਾਸ ਵਿਚ ਪਾਸ ਕੀਤੇ ਗਏ ਕਈ ਅਹਿਮ ਮਤੇ
ਬੇਅਦਬੀ ਮਾਮਲੇ ’ਚ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਦੀ ਮੰਗ
ਕੇਂਦਰ ਤੋਂ ਬੰਦੀ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ

ਦੱਸ ਦਈਏ ਕਿ ਇਸ ਤੋਂ ਇਲਾਵਾ ਜਨਰਲ ਇਜਲਾਸ ਦੌਰਾਨ ਕਈ ਅਹਿਮ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਵਿਚ ਬੇਅਦਬੀ ਮਾਮਲੇ ਨੂੰ ਲੈ ਕੇ ਹਨੀਪ੍ਰੀਤ ਦੀ ਗ੍ਰਿਫ਼ਤਾਰੀ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਨਾਲ ਨਾਲ ਕਿਸਾਨੀ ਅੰਦੋਲਨ ਦੀ ਹਮਾਇਤ ਵੀ ਕੀਤੀ ਗਈ।

Related post

Chandigarh News : ਪੰਜਾਬ ਦੇ IPS ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਨੇ ਲਈ ਰਿਟਾਇਰਮੈਂਟ, ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ

Chandigarh News : ਪੰਜਾਬ ਦੇ IPS ਅਧਿਕਾਰੀ ਗੁਰਿੰਦਰ ਸਿੰਘ…

ਚੰਡੀਗੜ੍ਹ (24 ਅਪ੍ਰੈਲ), ਰਜਨੀਸ਼ ਕੌਰ  : ਪੰਜਾਬ ਦੇ ਆਈਪੀਐਸ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ (IPS officer Gurinder Singh Dhillon) ਨੇ ਸਵੈ-ਇੱਛਤ ਸੇਵਾਮੁਕਤੀ…
ਉੱਤਰਾਖੰਡ ਵਿੱਚ ਬਰਫ਼ਬਾਰੀ ਦਾ ਅਲਰਟ

ਉੱਤਰਾਖੰਡ ਵਿੱਚ ਬਰਫ਼ਬਾਰੀ ਦਾ ਅਲਰਟ

ਚੰਡੀਗੜ੍ਹ, 15 ਅਪ੍ਰੈਲ, ਰਜਨੀਸ਼ ਕੌਰ : IMD Weather Update : ਦੇਸ਼ ਵਿੱਚ ਗਰਮੀ ਦੇ ਮੌਸਮ ਵਿੱਚ ਬਰਫ਼ਬਾਰੀ, ਮੀਂਹ ਅਤੇ ਗੜੇਮਾਰੀ ਲਗਾਤਾਰ…
ਬ੍ਰਿਟੇਨ ’ਚ ਪੰਜ ਪੰਜਾਬੀਆਂ ਨੂੰ 122 ਸਾਲ ਦੀ ਸਜ਼ਾ

ਬ੍ਰਿਟੇਨ ’ਚ ਪੰਜ ਪੰਜਾਬੀਆਂ ਨੂੰ 122 ਸਾਲ ਦੀ ਸਜ਼ਾ

Highlights : ਬ੍ਰਿਟੇਨ ’ਚ ਪੰਜ ਭਾਰਤੀਆਂ ਨੂੰ 122 ਸਾਲ ਦੀ ਸਜ਼ਾਪਿਛਲੇ ਸਾਲ ਪੰਜਾਬੀ ਡਰਾਇਵਰ ਦਾ ਕੀਤਾ ਸੀ ਕਤਲਕੁਹਾੜੀ ਤੇ ਹਾਕੀਆਂ ਨਾਲ…