ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਗੋਲੀਆਂ ਮਾਰ ਕੇ ਹੱਤਿਆ

ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਗੋਲੀਆਂ ਮਾਰ ਕੇ ਹੱਤਿਆ

ਮਿਸੀਸਾਗਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਰਾਏਕੋਟ ਦੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਜਗਰਾਜ ਸਿੰਘ ਸਿਰਫ ਤਿੰਨ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ ਅਤੇ ਗੁਜ਼ਾਰਾ ਚਲਾਉਣ ਵਾਲੇ ਇਕ ਟ੍ਰਕਿੰਗ ਯਾਰਡ ਵਿਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਨ ਲੱਗਾ।

3 ਮਹੀਨੇ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਰਾਏਕੋਟ ਦਾ ਜਗਰਾਜ ਸਿੰਘ

ਬੁੱਧਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਗੋਲੀਆਂ ਚਲਾ ਦਿਤੀਆਂ ਅਤੇ ਜਗਰਾਜ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਉਹ ਦਮ ਤੋੜ ਗਿਆ। ਜਗਰਾਜ ਸਿੰਘ ਆਪਣੀ ਮਾਂ ਦਾ ਇਕੋ ਇਕ ਸਹਾਰਾ ਸੀ ਜਿਸ ਦੇ ਪਿਤਾ ਬਲਬੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮਾਤਾ ਸੁਖਦੀਪ ਕੌਰ ਨੇ ਬਹੁਤ ਮੁਸ਼ਕਲਾਂ ਨਾਲ ਆਪਣੇ ਬੇਟੇ ਦੀ ਪਰਵਰਿਸ਼ ਕੀਤੀ ਅਤੇ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਪਰ ਇਥੇ ਅਣਹੋਣੀ ਵਾਪਰ ਗਈ।

Related post

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ ਡਾਲਰ ਦੇ ਜੁਰਮਾਨੇ ਨਾਲ ਸੁਣਾਈ ਡੇਢ ਸਾਲ ਦੀ ਸਜ਼ਾ

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ…

ਨਿਰਮਲ ਉਨਟਾਰੀਓ , 8 ਮਈ (ਰਾਜ ਗੋਗਨਾ)- ਭਾਰਤੀ ਅਕਸਰ ਪੜ੍ਹਾਈ ਜਾਂ ਕੰਮ ਕਰਨ ਲਈ ਕੈਨੇਡਾ ਜਾਂਦੇ ਸਮੇਂ ਧੋਖਾਧੜੀ ਦਾ ਸ਼ਿਕਾਰ ਹੋ…
ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਨਵੀਂ ਦਿੱਲੀ, 8 ਮਈ, ਨਿਰਮਲ : ਕੈਨੇਡਾ ਵਿੱਚ ਚੱਲ ਰਹੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਨੂੰ ਲੈ ਕੇ ਭਾਰਤ ਨੇ ਇੱਕ ਵਾਰ ਫਿਰ…
ਖਾਲਸਾਈ ਰੰਗ ਵਿੱਚ ਰੰਗਿਆ ਇਟਲੀ ਦਾ ਲਵੀਨੀਓ ਸ਼ਹਿਰ

ਖਾਲਸਾਈ ਰੰਗ ਵਿੱਚ ਰੰਗਿਆ ਇਟਲੀ ਦਾ ਲਵੀਨੀਓ ਸ਼ਹਿਰ

ਨਿਰਮਲ ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਰਾਜਧਾਨੀ ਰੋਮ ਦੇ ਭਾਰਤੀ ਭਾਈਚਾਰੇ ਦੀ ਵਧ ਵਸੋ ਵਾਲੇ ਪ੍ਰਸਿੱਧ ਸ਼ਹਿਰ ਲਵੀਨੀਓ ਵਿੱਚ…