ਓਨਟਾਰਿਓ ਦੇ ਮੌਜੂਦਾ ਹਾਲਾਤਾਂ ‘ਤੇ ਐਨਡੀਪੀ ਲੀਡਰ ਵੱਲੋਂ ਪ੍ਰੈਸ ਕਾਨਫਰੰਸ

ਓਨਟਾਰਿਓ ਦੇ ਮੌਜੂਦਾ ਹਾਲਾਤਾਂ ‘ਤੇ ਐਨਡੀਪੀ ਲੀਡਰ ਵੱਲੋਂ ਪ੍ਰੈਸ ਕਾਨਫਰੰਸ

ਓਨਟਾਰੀਓ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਮੈਰਿਟ ਸਟਾਇਲਸ ਵੱਲੋਂ ਬਰੈਂਪਟਨ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸਦਈਏ ਕਿ ਐਨਡੀਪੀ ਲੀਡਰ ਵੱਲੋਂ ਵੱਖੋ-ਵੱਖਰੇ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਓਨਟਾਰੀਓ ‘ਚ ਹਾਊਸਿੰਗ ਸਮੱਸਿਆ, ਕਾਰ ਚੋਰੀ ਦੇ ਮਾਮਲੇ, ਆਟੋ ਇੰਨਸ਼ੋਰੈਂਸ, ਹਾਈਵੇਅ 407 ਦੇ ਟੋਲ ਨੂੰ ਲੈ ਕੇ ਆਪਣੀ ਪ੍ਰਤੀਕਿਿਰਆ ਮੀਡੀਆ ਨਾਲ ਸਾਂਝੀ ਕੀਤੀ ਗਈ।

ਐਨਡੀਪੀ ਲੀਡਰ ਮੈਰਿਟ ਸਟਾਇਲਸ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਓਨਟਾਰੀਓ ‘ਚ ਕਈ ਗੰਭੀਰ ਮੁੱਦੇ ਚੱਲ ਰਹੇ ਹਨ ਜਿਵੇਂ ਕਿ ਹਾਈਵੇਅ 407 ‘ਤੇ ਜੋ ਟੋਲ ਪੈਂਦਾ ਹੈ ਉਹ ਟਰੱਕ ਚਾਲਕਾਂ ਲਈ ਨਹੀਂ ਹੋਣਾ ਚਾਹੀਦਾ।ਮੈਰਿਟ ਦਾ ਕਹਿਣਾ ਹੈ ਕਿ ਜੇਕਰ ਹਾਈਵੇਅ 407 ਤੋਂ ਟਰੱਕ ਚਾਲਕਾਂ ਲਈ ਟੋਲ ਹਟਾ ਦਿੱਤਾ ਜਾਂਦਾ ਹੈ ਤਾਂ ਉਸ ਨਾਲ ਹਾਈਵੇਅ 401 ‘ਤੇ ਲੋਕਾਂ ਨੂੰ ਟ੍ਰੈਫਿਕ ਤੋਂ ਥੋੜ੍ਹੀ ਰਾਹਤ ਮਿਲ ਜਾਵੇਗੀ ਤੇ 401 ‘ਤੇ ਆਏ ਦਿਨ ਜੋ ਹਾਦਸੇ ਹੁੰਦੇ ਹਨ ਉਹ ਵੀ ਘੱਟ ਜਾਣਗੇ ਤੇ ਲੋਕ ਸੁਰੱਖਿਅਤ ਮਹਿਸੂਸ ਕਰਨਗੇ। ਇਸੇ ਮੁੱਦੇ ਨੂੰ ਲੈ ਕੇ ਮੈਰਿਟ ਵੱਲੋਂ ਸੋਮਵਾਰ ਨੂੰ ਵੋਟਿੰਗ ਵੀ ਕਰਵਾਈ ਜਾਵੇਗੀ ਤੇ ਸਰਕਾਰ ਨੂੰ ਇਸ ‘ਤੇ ਧਿਆਨ ਦੇਣ ਦੀ ਅਪੀਲ ਵੀ ਕੀਤੀ ਜਾਵੇਗੀ।

ਮੈਰਿਟ ਸਟਾਈਲਸ ਵੱਲੋਂ ਕੈਨੇਡਾ ‘ਚ ਖਾਸ ਕਰਕੇ ਓਨਟਾਰੀਓ ‘ਚ ਇਸ ਸਮੇਂ ਚੱਲ ਰਹੇ ਹਾਊਸਿੰਗ ਦੀ ਸਮੱਸਿਆ ਨੂੰ ਲੈ ਕੇ ਵੀ ਆਪਣਾ ਬਿਆਨ ਮੀਡੀਆ ਨਾਲ ਸਾਂਝਾ ਕੀਤਾ ਗਿਆ।ਮੈਰਿਟ ਨੇ ਕਿਹਾ ਕਿ ਕੈਨੇਡਾ ‘ਚ ਇੰਨੇ ਮਾੜੇ ਹਾਲਾਤ ਪਹਿਲਾਂ ਕਦੇ ਨਹੀਂ ਹੋਏ ਸਨ। ਅੱਜ ਦੇ ਸਮੇਂ ‘ਚ ਲੋਕਾਂ ਨੂੰ ਘਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੋ ਲੋਕ ਘਰ ਖਰੀਦਣਾ ਵੀ ਚਾਹੁੰਦੇ ਹਨ ਤਾਂ ਉਹ ਵੀ ਨਹੀਂ ਖਰੀਦ ਪਾ ਰਹੇ ਕਿਉਂਕਿ ਘਰਾਂ ਦੀਆਂ ਕੀਮਤਾਂ ਕਾਫੀ ਵੱਧ ਹਨ। ਦੱਸਦਈਏ ਕਿ ਘਰਾਂ ਦੀਆਂ ਕੀਮਤਾਂ ‘ਚ ਇੰਨਾ ਜ਼ਿਆਦਾ ਇਜ਼ਾਫਾ ਹੋ ਚੁੱਕਿਆ ਹੈ ਜੋ ਕਿ ਆਮ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੈ। ਮੈਰਿਟ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੂੰ ਘਰ ਬਣਾਉਣ ਦੇ ਨਾਲ-ਨਾਲ ਘਰਾਂ ਦੀਆਂ ਕੀਮਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਮੈਰਿਟ ਸਟਾਈਲਸ ਵੱਲੋਂ ਆਟੋ ਇੰਨਸ਼ੋਰੈਂਸ ਨੂੰ ਲੈ ਕੇ ਵੀ ਆਪਣਾ ਬਿਆਨ ਸਾਂਝਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪੋਸਟਲ ਕੋਡ ਰਾਹੀਂ ਆਟੋ ਇੰਨਸ਼ੋਰੈਂਸ ਲਗਾਤਾਰ ਕਾਫੀ ਵੱਧ ਰਹੀ ਹੈ ਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਇਸ ਦੇ ਨਾਲ ਹੀ ਮੈਰਿਟ ਨੇ ਕਾਰ ਚੋਰੀਆਂ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਵੀ ਸਰਕਾਰ ਨੂੰ ਘੇਰੇ ‘ਚ ਲਿਆਂਦਾ ਤੇ ਜਲਦ ਹੀ ਇਸ ਦਾ ਵੀ ਹੱਲ ਕੱਢਣ ਦੀ ਅਪੀਲ ਕੀਤੀ।

Related post

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ‘ਤੇ ਲੱਗੇ ਇਲਜ਼ਾਮ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ…

ਓਨਟਾਰੀਓ, 11 ਮਈ (ਗੁਰਜੀਤ ਕੌਰ)- 14 ਮਾਰਚ 2022 ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਚੱਲਦੇ ਮੈਚ ‘ਚ ਗੋਲੀਆਂ ਮਾਰ ਕੇ…