ਗੋਬਰ ਨਾਲ ਚੱਲੇਗਾ ਇਹ ਸ਼ਕਤੀਸ਼ਾਲੀ ਟਰੈਕਟਰ

ਗੋਬਰ ਨਾਲ ਚੱਲੇਗਾ ਇਹ ਸ਼ਕਤੀਸ਼ਾਲੀ ਟਰੈਕਟਰ

ਚੰਡੀਗੜ੍ਹ,6 ਸਤੰਬਰ (ਸ਼ਾਹ) : ਅੱਜਕੱਲ੍ਹ ਖੇਤੀ ਦੀ ਲਾਗਤ ਕਾਫ਼ੀ ਜ਼ਿਆਦਾ ਮਹਿੰਗੀ ਹੁੰਦੀ ਜਾ ਰਹੀ ਐ। ਕਿਸਾਨਾਂ ਦਾ ਜ਼ਿਆਦਾ ਖ਼ਰਚ ਵਹਾਈ ਅਤੇ ਬਿਜਾਈ ’ਤੇ ਆਉਂਦਾ ਏ ਪਰ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦਾ ਇਹ ਖ਼ਰਚ ਕਾਫ਼ੀ ਘੱਟ ਹੋਣ ਦੇ ਆਸਾਰ ਨੇ, ਜੀ ਹਾਂ, ਟਰੈਕਟਰ ਬਣਾਉਣ ਵਾਲੀ ਇਕ ਮਸ਼ਹੂਰ ਕੰਪਨੀ ਨੇ ਇਕ ਅਜਿਹਾ ਟਰੈਕਟਰ ਤਿਆਰ ਕੀਤਾ ਏ, ਜਿਸ ਵਿਚ ਮਹਿੰਗੇ ਭਾਅ ਦਾ ਡੀਜ਼ਲ ਭਰਵਾਉਣ ਦੀ ਲੋੜ ਨਹੀਂ ਪਵੇਗੀ ਬਲਕਿ ਕਿਸਾਨ ਆਪਣੇ ਘਰ ਵਿਚ ਤਿਆਰ ਕੀਤੀ ਜਾਣ ਵਾਲੀ ਗੋਬਰ ਗੈਸ ਨਾਲ ਹੀ ਇਸ ਸ਼ਕਤੀਸ਼ਾਲੀ ਟਰੈਕਟਰ ਨੂੰ ਚਲਾ ਸਕਣਗੇ।

ਕਿਸਾਨਾਂ ਦੀ ਖੇਤੀ ਲਾਗਤ ਲਗਾਤਾਰ ਵਧਦੀ ਜਾ ਰਹੀ ਐ, ਜਿਸ ਤੋਂ ਕਿਸਾਨ ਬਹੁਤ ਪਰੇਸ਼ਾਨ ਹੋ ਚੁੱਕੇ ਨੇ। ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਹੁਣ ਟਰੈਕਟਰ ਬਣਾਉਣ ਵਾਲੀ ਵਿਸ਼ਵ ਪ੍ਰਸਿੱਧ ਕੰਪਨੀ ਨਿਊ ਹਾਲੈਂਡ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਇਕ ਅਜਿਹੇ ਟਰੈਕਟਰ ਦਾ ਨਿਰਮਾਣ ਕੀਤਾ ਗਿਆ ਏ ਜੋ ਲਿਕੁਇਡ ਮਿਥੇਨ ਗੈਸ ਨਾਲ ਚੱਲਦਾ ਏ। ਇਹ ਗੈਸ ਗੋਬਰ ਤੋਂ ਤਿਆਰ ਹੁੰਦੀ ਐ।

ਯਾਨੀ ਇਸ ਟਰੈਕਟਰ ਵਿਚ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਭਰਵਾਉਣ ਦੀ ਲੋੜ ਨਹੀਂ ਪਵੇਗੀ ਬਲਕਿ ਕਿਸਾਨਾਂ ਦੇ ਘਰਾਂ ਵਿਚ ਲੱਗੇ ਗੋਬਰ ਗੈਸ ਪਲਾਂਟ ਤੋਂ ਗੈਸ ਫਿੱਲ ਕਰਕੇ ਇਸ ਨੂੰ ਚਲਾਇਆ ਜਾ ਸਕੇਗਾ। ਬਹੁਤ ਸਾਰੇ ਕਿਸਾਨ ਸ਼ਾਇਦ ਇਹ ਸੋਚਦੇ ਹੋਣਗੇ ਕਿ ਗੋਬਰ ਗੈਸ ਨਾਲ ਚੱਲਣ ਵਾਲੇ ਇਸ ਟਰੈਕਟਰ ਵਿਚ ਦੂਜੇ ਟਰੈਕਟਰਾਂ ਦੇ ਮੁਕਾਬਲੇ ਓਨੀ ਪਾਵਰ ਨਹੀਂ ਹੋਵੇਗੀ, ਤਾਂ ਅਜਿਹਾ ਬਿਲਕੁਲ ਨਹੀਂ। ਇਹ ਟਰੈਕਟਰ ਇੰਨਾ ਸ਼ਕਤੀਸ਼ਾਲੀ ਅਤੇ ਦਮਦਾਰ ਐ, ਜਿਸ ਦੀ ਪਰਫਾਰਮੈਂਸ ਦੇਖ ਕੇ ਕਿਸਾਨ ਬਾਗ਼ੋ ਬਾਗ਼ ਹੋ ਜਾਣਗੇ।


ਗੋਬਰ ਗੈਸ ਨਾਲ ਚੱਲਣ ਵਾਲਾ ਇਹ ਟਰੈਕਟਰ ਪਰਫਾਰਮੈਂਸ ਦੇ ਲਿਹਾਜ ਨਾਲ ਕਾਫ਼ੀ ਸ਼ਕਤੀਸ਼ਾਲੀ ਐ। ਯਾਨੀ ਗੋਬਰ ਗੈਸ ਨਾਲ ਚੱਲਣ ਵਾਲਾ ਇਹ ਟਰੈਕਟਰ ਡੀਜ਼ਲ ਨਾਲ ਚੱਲਣ ਵਾਲੇ ਟਰੈਕਟਰਾਂ ਜਿੰਨਾ ਹੀ ਪਾਵਰਫੁੱਲ ਐ। ਇਸ ਨਾਲ ਨਾ ਸਿਰਫ਼ ਕਾਰਬਨ ਐਮਿਸ਼ਨ ਨੂੰ ਘਟਾਉਣ ਵਿਚ ਮਦਦ ਮਿਲਦੀ ਐ ਬਲਕਿ ਇਹ ਕਿਸਾਨਾਂ ਦੇ ਲਈ ਰੁਜ਼ਗਾਰ ਅਤੇ ਤਰੱਕੀ ਦੇ ਰਸਤੇ ਵੀ ਖੋਲ੍ਹ ਸਕਦਾ ਏ।

ਕੰਪਨੀ ਮੁਤਾਬਕ ਗਾਂਵਾਂ ਅਤੇ ਮੱਝਾਂ ਦੇ ਗੋਬਰ ਜ਼ਰੀਏ ਆਸਾਨੀ ਨਾਲ ਮਿਥੇਨ ਗੈਸ ਪੈਦਾ ਕੀਤੀ ਜਾ ਸਕਦੀ ਐ। 270 ਹਾਰਸ ਪਾਵਰ ਦਾ ਇਹ ਟਰੈਕਟਰ ਦੂਜੇ ਸ਼ਕਤੀਸ਼ਾਲੀ ਟਰੈਕਟਰਾਂ ਜਿੰਨਾ ਹੀ ਦਮਦਾਰ ਐ। ਨਿਊ ਹਾਲੈਂਡ ਨੇ ਇਨ੍ਹਾਂ ਟਰੈਕਟਰਾਂ ਨੂੰ ਬ੍ਰਿਟਿਸ਼ ਕੰਪਨੀ ਬੈਨਾਮੈਨ ਦੇ ਨਾਲ ਪਾਰਟਨਰਸ਼ਿਪ ਵਿਚ ਬਣਾਇਆ ਏ। ਲਿਕੁਇਡ ਮਿਥੇਨ ਦੀ ਵਰਤੋਂ ਕਰਨ ਵਾਲੇ ਟਰੈਕਟਰ ਦੀ ਮਸ਼ੀਨ ਨੂੰ ਬ੍ਰਿਟਿਸ਼ ਕੰਪਨੀ ਬੈਟਾਮੈਨ ਨੇ ਤਿਆਰ ਕੀਤਾ ਏ, ਜੋ ਕਈ ਸਾਲਾਂ ਤੋਂ ਬਾਇਓਮਿਥੇਨ ਪ੍ਰੋਡਕਸ਼ਨ ’ਤੇ ਖੋਜ ਕਰਦੀ ਆ ਰਹੀ ਐ।


ਇਨ੍ਹਾਂ ਖ਼ਾਸ ਟਰੈਕਟਰਾਂ ਵਿਚ ਕ੍ਰਾਓਜੈਨਿਕ ਟੈਂਕ ਫਿੱਟ ਕੀਤੇ ਹੋਏ ਨੇ ਜੋ ਮਿਥੇਨ ਗੈਸ ਨੂੰ ਜ਼ੀਰੋ ਤੋਂ ਹੇਠਾਂ 162 ਡਿਗਰੀ ਸੈਂਟੀਗ੍ਰੇਡ ’ਤੇ ਲਿਕੁਇਡ ਫਾਰਮ ਵਿਚ ਰੱਖਦੇ ਨੇ। ਇਸ ਨਾਲ ਟਰੈਕਟਰ ਨੂੰ ਡੀਜ਼ਲ ਜਿੰਨੀ ਹੀ ਪਾਵਰ ਮਿਲਦੀ ਐ, ਬੱਸ ਕਾਰਬਨ ਉਤਸਰਜਨ ਘੱਟ ਹੁੰਦਾ ਏ। ਯਾਨੀ ਵਾਤਾਵਰਣ ਸੰਭਾਲ ਦੇ ਲਿਹਾਜ ਨਾਲ ਵੀ ਇਹ ਟਰੈਕਟਰ ਕਾਫ਼ੀ ਫ਼ਾਇਦੇਮੰਦ ਐ। ਟਰੈਕਟਰ ਦੀ ਟੈਸਟਿੰਗ ਦੌਰਾਨ ਦੇਖਿਆ ਗਿਆ ਕਿ ਇਹ ਟਰੈਕਟਰ ਸਿਰਫ਼ ਇਕ ਸਾਲ ਵਿਚ ਕਾਰਬਨ ਡਾਈਆਕਸਾਈਡ ਉਤਸਰਜਨ ਨੂੰ 2500 ਟਨ ਤੋਂ ਘਟਾ ਕੇ 500 ਟਨ ’ਤੇ ਲਿਆਉਂਦਾ ਏ।

ਬੈਟਾਮੈਨ ਕੰਪਨੀ ਦੇ ਸਹਿ ਸੰਸਥਾਪਕ ਕ੍ਰਿਸ ਮੈਨ ਦਾ ਕਹਿਣਾ ਏ ਕਿ ਇਹ ਸਹੀ ਮਾਅਨਿਆਂ ਵਿਚ ਦੁਨੀਆ ਦੇ ਪਹਿਲੇ ਟੀ-7 ਲਿਕੁਇਡ ਫਿਊਲਡ ਟਰੈਕਟਰ ਨੇ। ਇਹ ਟਰੈਕਟਰ ਖੇਤੀ ਖੇਤ ਵਿਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦੇ ਨੇ। ਇਨ੍ਹਾਂ ਟਰੈਕਟਰਾਂ ਨਾਲ ਕਿਸਾਨਾਂ ਦੀ ਖੇਤੀ ਲਾਗਤ ਘੱਟ ਹੋਵੇਗੀ, ਜਿਸ ਨਾਲ ਕਿਸਾਨ ਖੁਸ਼ਹਾਲ ਹੋਣਗੇ ਅਤੇ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।

ਕੰਪਨੀ ਇਸ ਤਕਨੀਕ ਨੂੰ ਹੋਰ ਵਿਸਤਾਰ ਦੇਣ ਦੀ ਤਿਆਰੀ ਕਰ ਰਹੀ ਐ। ਭਵਿੱਖ ਵਿਚ ਬਾਇਓਮਿਥੇਨ ਦੀ ਵਰਤੋਂ ਨੂੰ ਹੋਰ ਵਾਹਨਾਂ ਵਿਚ ਵੀ ਵਰਤੋਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਐ। ਯਾਨੀ ਟਰੈਕਟਰਾਂ ਤੋਂ ਬਾਅਦ ਸੜਕਾਂ ’ਤੇ ਗੋਬਰ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਵੀ ਸੜਕਾਂ ’ਤੇ ਦੌੜਦੀਆਂ ਨਜ਼ਰ ਆ ਸਕਦੀਆਂ ਨੇ।


ਸੋ ਗੋਬਰ ਗੈਸ ਨਾਲ ਚੱਲਣ ਵਾਲੇ ਇਸ ਟਰੈਕਟਰ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…