ਟਰੰਪ ਦੇ ਸਮਰਥਕ ਨੂੰ 22 ਸਾਲ ਕੈਦ

ਟਰੰਪ ਦੇ ਸਮਰਥਕ ਨੂੰ 22 ਸਾਲ ਕੈਦ

ਵਾਸ਼ਿੰਗਟਨ, 6 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਇੱਕ ਸਮਰਥਕ ਨੂੰ ਅਦਾਲਤ ਨੇ 22 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ। ਉਸ ਨੂੰ ਕੈਪਿਟਲ ਹਿੱਲ ਹਿੰਸਾ ਮਾਮਲੇ ਵਿੱਚ ਕੋਰਟ ਨੇ ਇਹ ਸਜ਼ਾ ਸੁਣਾਈ। ਇਸ ਮਾਮਲੇ ਵਿੱਚ 1100 ਤੋਂ ਵੱਧ ਲੋਕਾਂ ਦੇ ਕੇਸ ਦਰਜ ਐ।


ਅਦਾਲਤ ਨੇ ਟਰੰਪ ਦੇ ਜਿਸ ਸਮਰਥਕ ਨੂੰ ਕੈਦ ਦੀ ਸਜ਼ਾ ਸੁਣਾਈ ਉਸ ਦਾ ਨਾਮ ਐਨਰਿਕ ਟੋਰਿਓ ਹੈ, ਜੋ ਕੱਟੜਪੰਥੀ ਗਰੁੱਪ ਪਰਾਊਡ ਬੁਆਇਸ ਦਾ ਸਾਬਕਾ ਲੀਡਰ ਹੈ।

ਐਨਰਿਕ ’ਤੇ 6 ਜਨਵਰੀ 2021 ਨੂੰ ਅਮਰੀਕਾ ਦੇ ਕੈਪਿਟਲ ਹਿਲ ਵਿੱਚ ਹਿੰਸਾ ਫੈਲਾਉਣ ਦੇ ਦੋਸ਼ ਵਿੱਚ ਦੇਸ਼ਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ।


ਕੈਪਿਟਲ ਹਿੱਲ ਹਿੰਸਾ ਮਾਮਲੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਜ਼ਾ ਹੈ। ਇਸ ਮਾਮਲੇ ਵਿੱਚ 1100 ਤੋਂ ਵੱਧ ਲੋਕਾਂ ’ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਐਨਰਿਕ ਦੇ ਇੱਕ ਸਾਥੀ ਐਥੇਨ ਨੌਰਡਿਨ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਸਜ਼ਾ ਸੀ।

ਕੈਪਿਟਲ ਹਿੰਸਾ ਨਾਲ ਜੁੜੇ ਇੱਕ ਅਲੱਗ ਮਾਮਲੇ ਵਿੱਚ ਮਈ ਮਹੀਨੇ ਵਿੱਚ ਸਜ਼ਾ ਸੁਣਾਈ ਗਈ ਸੀ। ਵਾਸ਼ਿੰਗਟਨ ਦੀ ਜ਼ਿਲ੍ਹਾ ਅਦਾਲਤ ਨੇ ਤਿੰਨ ਘੰਟੇ ਤੱਕ ਚੱਲੀ ਲੰਬੀ ਸੁਣਵਾਈ ਮਗਰੋਂ ਐਨਰਿਕ ਨੂੰ ਦੋਸ਼ੀ ਠਹਿਰਾਇਆ। ਪਰਾਊਡ ਬੁਆਇਸ ਗਰੁੱਪ ਦੇ 5 ਲੋਕਾਂ ਨੂੰ ਹਿੰਸਾ ਨਾਲ ਜੁੜੇ ਦੇਸ਼ ਧਰੋਹ ਦੇ ਮਾਮਲਿਆਂ ਵਿੱਚ ਕੋਰਟ ਨੇ ਇਹ ਆਖਰੀ ਸਜ਼ਾ ਸੁਣਾਈ ਹੈ। ਹੋਰ ਤਿੰਨ ਲੋਕਾਂ ਨੂੰ 10 ਤੋਂ 17 ਸਾਲ ਵਿਚਾਲੇ ਸਜ਼ਾ ਸੁਣਾਈ ਗਈ ਸੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…