ਗੈਂਗਵਾਰ ਦਾ ਮੁੱਖ ਦੋਸ਼ੀ ਨਿਹਾਲ ਸ਼ਰਮਾ ਗ੍ਰਿਫਤਾਰ

ਗੈਂਗਵਾਰ ਦਾ ਮੁੱਖ ਦੋਸ਼ੀ ਨਿਹਾਲ ਸ਼ਰਮਾ ਗ੍ਰਿਫਤਾਰ

ਲੁਧਿਆਣਾ : ਨਵਾਂ ਮੁਹੱਲੇ ‘ਚ ਹੋਈ ਗੈਂਗ ਵਾਰ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਫੜ ਲਿਆ ਹੈ। ਮੁਲਜ਼ਮ ਨੂੰ ਪੁਲੀਸ ਨੇ ਕੋਤਵਾਲੀ ਇਲਾਕੇ ਵਿੱਚੋਂ ਹੀ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਿਛਲੇ ਇੱਕ ਮਹੀਨੇ ਤੋਂ ਫ਼ਰਾਰ ਸੀ। ਦੋਸ਼ੀ ਦਾ ਨਾਂ ਨਿਹਾਲ ਸ਼ਰਮਾ ਹੈ। ਉਹ ਗੈਂਗ ਵਾਰ ਤੋਂ ਕਰੀਬ 15 ਦਿਨ ਪਹਿਲਾਂ ਸ਼ੁਭਮ ਮੋਟਾ ਗੈਂਗ ‘ਚ ਸ਼ਾਮਲ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਜਲ ਸੈਨਾ ਨੇ 23 ਪਾਕਿਸਤਾਨੀਆਂ ਨੂੰ ਡਾਕੂਆਂ ਤੋਂ ਛੁਡਾਇਆ

20 ਫਰਵਰੀ ਨੂੰ ਸੁਭਾਨੀ ਬਿਲਡਿੰਗ ਰੋਡ ‘ਤੇ ਸ਼ੁਭਮ ਮੋਟਾ ਅਤੇ ਅੰਕੁਰ ਗੈਂਗ ਵਿਚਾਲੇ ਗੋਲੀਆਂ ਚੱਲੀਆਂ ਸਨ, ਉਸ ਸਮੇਂ ਨਿਹਾਲ ਉੱਥੇ ਮੌਜੂਦ ਸੀ। ਜਦੋਂ ਝਗੜਾ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਹੀ ਗੋਲੀ ਚਲਾਈ। ਨਿਹਾਲ ਨੇ ਨਾਜਾਇਜ਼ ਹਥਿਆਰਾਂ ਨਾਲ ਫਾਇਰਿੰਗ ਕੀਤੀ। ਨਿਹਾਲ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦਾ ਸੀ। ਪੁਲਿਸ ਹੁਣ ਨਿਹਾਲ ਨੂੰ ਰਿਮਾਂਡ ‘ਤੇ ਲੈ ਕੇ ਨਜਾਇਜ਼ ਹਥਿਆਰ ਬਰਾਮਦ ਕਰੇਗੀ।

ਇਸ ਗੈਂਗ ਵਾਰ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ‘ਚ ਬਦਮਾਸ਼ ਇਕ-ਦੂਜੇ ‘ਤੇ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਸਨ।

Related post

ਕਾਰ ਚੋਰਾਂ ਦੇ ਡਰਾਈਵਿੰਗ ਲਾਇਸੰਸ ਮੁਅੱਤਲ ਕਰੇਗੀ ਉਨਟਾਰੀਓ ਸਰਕਾਰ

ਕਾਰ ਚੋਰਾਂ ਦੇ ਡਰਾਈਵਿੰਗ ਲਾਇਸੰਸ ਮੁਅੱਤਲ ਕਰੇਗੀ ਉਨਟਾਰੀਓ ਸਰਕਾਰ

ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਤਹਿਤ ਉਨਟਾਰੀਓ ਦੀ ਡਗ ਫੋਰਡ ਸਰਕਾਰ…
CAA ਤਹਿਤ ਪਹਿਲੀ ਵਾਰ 14 ਵਿਦੇਸ਼ੀਆਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ

CAA ਤਹਿਤ ਪਹਿਲੀ ਵਾਰ 14 ਵਿਦੇਸ਼ੀਆਂ ਨੂੰ ਦਿੱਤੀ ਗਈ…

ਨਵੀਂ ਦਿੱਲੀ 15 ਮਈ, ਪਰਦੀਪ ਸਿੰਘ: ਨਾਗਰਿਕਤਾ (ਸੋਧ) ਨਿਯਮ, 2024 (CAA) ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ…
ਕੈਨੇਡਾ ’ਚ ਭਾਰਤੀ ਪਰਵਾਰ ਦੇ 3 ਜੀਆਂ ਦੀ ਮੌਤ ਦੇ ਮਾਮਲੇ ਵਿਚ ਘਿਰਿਆ ਗਗਨਦੀਪ ਸਿੰਘ

ਕੈਨੇਡਾ ’ਚ ਭਾਰਤੀ ਪਰਵਾਰ ਦੇ 3 ਜੀਆਂ ਦੀ ਮੌਤ…

ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਭਾਰਤੀ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਮਾਮਲੇ ਵਿਚ…