ਅਕਤੂਬਰ ’ਚ ਖ਼ਤਮ ਹੋਵੇਗਾ ਨਵਾਜ਼ ਸ਼ਰੀਫ਼ ਦਾ ਬਨਵਾਸ

ਅਕਤੂਬਰ ’ਚ ਖ਼ਤਮ ਹੋਵੇਗਾ ਨਵਾਜ਼ ਸ਼ਰੀਫ਼ ਦਾ ਬਨਵਾਸ

ਲੰਡਨ, 9 ਸਤੰਬਰ (ਸ਼ਾਹ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜਲਦ ਹੀ ਪਾਕਿਸਤਾਨ ਦੀ ਰਾਜਨੀਤੀ ਵਿਚ ਧਮਾਕੇਦਾਰ ਵਾਪਸੀ ਕਰ ਸਕਦੇ ਨੇ, ਜੀ ਹਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਨਵਾਜ਼ ਸ਼ਰੀਫ਼ ਅਗਲੇ ਮਹੀਨੇ ਯਾਨੀ ਅਕਤੂਬਰ ਵਿਚ ਪਾਕਿਸਤਾਨ ਵਾਪਸ ਪਰਤਣ ਦੀ ਤਿਆਰੀ ਕਰ ਰਹੇ ਨੇ ਜੋ ਬੀਤੇ ਕਰੀਬ ਚਾਰ ਸਾਲਾਂ ਤੋਂ ਲੰਡਨ ਵਿਚ ਰਹਿ ਰਹੇ ਨੇ। ਇਹ ਸੰਕੇਤ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਵੱਲੋਂ ਲੰਡਨ ਵਿਚ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਵਿਚ ਦਿੱਤੇ ਗਏ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜਲਦ ਹੀ ਪਾਕਿਸਤਾਨ ਦੀ ਸਰਗਰਮ ਸਿਆਸਤ ਵਿਚ ਫਿਰ ਤੋਂ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਨੇ, ਅਜਿਹੇ ਸੰਕੇਤ ਉਨ੍ਹਾਂ ਵੱਲੋਂ ਖ਼ੁਦ ਲੰਡਨ ਵਿਚ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਦੌਰਾਨ ਦਿੱਤੇ ਗਏ। ਹਾਲਾਂਕਿ ਉਨ੍ਹਾਂ ਨੇ ਪਾਕਿਸਤਾਨ ਵਾਪਸੀ ਦੀ ਕੋਈ ਤਰੀਕ ਤੈਅ ਨਹੀਂ ਕੀਤੀ ਪਰ ਕਿਆਸ ਲਗਾਏ ਜਾ ਰਹੇ ਨੇ ਕਿ ਉਨ੍ਹਾਂ ਦੀ ਅਕਤੂਬਰ ਮਹੀਨੇ ਵਾਪਸੀ ਹੋ ਸਕਦੀ ਐ।


ਜ਼ਿਕਰ ਏ ਖ਼ਾਸ ਐ ਕਿ ਨਵਾਜ਼ ਸ਼ਰੀਫ਼ ਨੂੰ ਸਾਲ 2018 ਵਿਚ ਅਲ ਅਜੀਜੀਆ ਮਿੱਲਸ ਅਤੇ ਏਵਨਫੀਲਡ ਭ੍ਰਿਸ਼ਟਾਚਾਰ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਤਹਿਤ ਉਨ੍ਹਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਕੁੱਝ ਮਹੀਨੇ ਬੰਦ ਰਹਿਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ, ਜਿਸ ਕਰਕੇ ਸਿਹਤ ਦੇ ਆਧਾਰ ’ਤੇ ਚੰਗੇ ਇਲਾਜ ਲਈ ਉਨ੍ਹਾਂ ਨੂੰ ਲੰਡਨ ਵਿਚ ਇਲਾਜ ਕਰਵਾਉਣ ਦੀ ਇਜਾਜ਼ਤ ਮਿਲ ਗਈ ਸੀ। ਉਸ ਦੇ ਬਾਅਦ ਤੋਂ ਹੀ ਉਹ ਨਵੰਬਰ 2019 ਤੋਂ ਅੱਜ ਤੱਕ ਲੰਡਨ ਵਿਚ ਹੀ ਰਹਿ ਰਹੇ ਨੇ।

ਪਿਛਲੇ ਮਹੀਨੇ 25 ਅਗਸਤ ਨੂੰ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਵੱਡੇ ਭਾਈ ਸਾਬ੍ਹ ਨਵਾਜ਼ ਸ਼ਰੀਫ਼ ਸਤੰਬਰ ਮਹੀਨੇ ਵਿਚ ਪਾਕਿਸਤਾਨ ਵਾਪਸ ਆਉਣਗੇ ਅਤੇ ਆਪਣੇ ਵਿਰੁੱਧ ਚੱਲ ਰਹੇ ਮੁਕੱਦਮਿਆਂ ਦਾ ਸਾਹਮਣਾ ਕਰਨਗੇ। ਉਨ੍ਹਾਂ ਇਹ ਵੀ ਆਖਿਆ ਸੀ ਕਿ ਅਗਾਮੀ ਆਮ ਚੋਣਾਂ ਵਿਚ ਪਾਰਟੀ ਦੀ ਅਗਵਾਈ ਵੀ ਨਵਾਜ਼ ਸ਼ਰੀਫ਼ ਹੀ ਕਰਨਗੇ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਏ ਕਿ ਪੀਐਮਐਲ-ਐਨ ਵੱਲੋਂ ਨਵਾਜ਼ ਸ਼ਰੀਫ਼ ਹੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ।

ਦੱਸ ਦਈਏ ਕਿ ਪਾਕਿਸਤਾਨੀ ਸੰਸਦ ਨੂੰ ਬੀਤੇ 9 ਅਗਸਤ ਨੂੰ ਭੰਗ ਕੀਤਾ ਗਿਆ ਸੀ ਅਤੇ ਪਾਕਿਸਤਾਨੀ ਸੰਵਿਧਾਨ ਦੇ ਨਿਯਮਾਂ ਅਨੁਸਾਰ ਸੰਸਦ ਭੰਗ ਹੋਣ ਦੇ 90 ਦਿਨਾਂ ਅੰਦਰ ਆਮ ਚੋਣਾਂ ਕਰਵਾਈਆਂ ਜਾਣੀਆਂ ਨੇ, ਜਿਸ ਦੇ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ।

Related post

ਭਾਰਤ ’ਚ ਹਰ ਘੰਟੇ ਹੋ ਰਹੇ ਤਿੰਨ ਤੋਂ ਵੱਧ ਕਤਲ

ਭਾਰਤ ’ਚ ਹਰ ਘੰਟੇ ਹੋ ਰਹੇ ਤਿੰਨ ਤੋਂ ਵੱਧ…

ਚੰਡੀਗੜ੍ਹ, 6 ਦਸੰਬਰ (ਸ਼ਾਹ) : ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਸਾਲ 2022 ਦੀ ਜੋ ਰਿਪੋਰਟ ਜਾਰੀ ਕੀਤੀ ਗਈ ਐ, ਜਿਸ ਵਿਚ…
ਰੇਡ ਦੌਰਾਨ ਫੜੇ ਸਮਾਨ ’ਚੋਂ 4 ਕੁਇੰਟਲ ਪਨੀਰ ਗ਼ਾਇਬ

ਰੇਡ ਦੌਰਾਨ ਫੜੇ ਸਮਾਨ ’ਚੋਂ 4 ਕੁਇੰਟਲ ਪਨੀਰ ਗ਼ਾਇਬ

ਪਟਿਆਲਾ, 23 ਨਵੰਬਰ (ਰਣਦੀਪ ਸਿੰਘ) : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰ…
ਦੇਖਲੋ, ਸਰਕਾਰੀ ਹਸਪਤਾਲ ਮਾਨਸਾ ਦਾ ਕਾਰਨਾਮਾ!

ਦੇਖਲੋ, ਸਰਕਾਰੀ ਹਸਪਤਾਲ ਮਾਨਸਾ ਦਾ ਕਾਰਨਾਮਾ!

ਮਾਨਸਾ, 23 ਨਵੰਬਰ (ਸੰਜੀਵ ਲੱਕੀ) : ਮਾਨਸਾ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਐ, ਜਿੱਥੇ ਸਿਵਲ ਹਸਪਤਾਲ ਦੇ…