ਲਾਰੈਂਸ ਬਿਸ਼ਨੋਈ ਬਣਾ ਰਿਹਾ ਵੱਡੀ ਯੋਜਨਾ!

ਲਾਰੈਂਸ ਬਿਸ਼ਨੋਈ ਬਣਾ ਰਿਹਾ ਵੱਡੀ ਯੋਜਨਾ!

ਨਵੀਂ ਦਿੱਲੀ (21 ਅਪ੍ਰੈਲ) : ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਐ। ਕਿਹਾ ਜਾ ਰਿਹਾ ਏ ਕਿ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਵੱਲੋਂ ਕਥਿਤ ਤੌਰ ’ਤੇ ਕਿਸੇ ਵੱਡੀ ਯੋਜਨਾ ਨੂੰ ਅੰਜ਼ਾਮ ਦੇਣ ਲਈ ਝਾਰਖੰਡ ਸਥਿਤ ਜੇਲ੍ਹ ਵਿਚ ਬੰਦ ਗੈਂਗਸਟਰ ਅਮਨ ਸਾਹੂ ਦੇ ਨਾਲ ਗਠਜੋੜ ਕੀਤਾ ਗਿਆ ਏ। ਇਸ ਦਾ ਖ਼ੁਲਾਸਾ ਦੋਵੇਂ ਗੈਂਗਸਟਰਾਂ ਵਿਰੁੱਧ ਵੱਖ ਵੱਖ ਮਾਮਲਿਆਂ ਦੀ ਜਾਂਚ ਕਰ ਰਹੀ ਐਨਆਈਏ ਵੱਲੋਂ ਕੀਤਾ ਗਿਆ ਏ। ਦੇਖੋ ਪੂਰੀ ਖ਼ਬਰ।

ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਆਈਏ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਇਕ ਵੱਡਾ ਖ਼ੁਲਾਸਾ ਕੀਤਾ ਗਿਆ ਏ। ਜਾਂਚ ਏਜੰਸੀ ਦੇ ਮੁਤਾਬਕ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਹਿਯੋਗੀਆਂ ਨੇ ਝਾਰਖੰਡ ਜੇਲ੍ਹ ਵਿਚ ਬੰਦ ਗੈਂਗਸਟਰ ਅਮਨ ਸਾਹੂ ਦੇ ਨਾਲ ਗਠਜੋੜ ਕਰ ਲਿਆ ਏ। ਬਿਸ਼ਨੋਈ ਪਿਛਲੇ ਸਾਲ ਕਈ ਵਾਰ ਐਨਆਈਏ ਦੀ ਹਿਰਾਸਤ ਵਿਚ ਜਾ ਚੁੱਕਿਆ ਏ। ਏਜੰਸੀ ਦੇ ਅਧਿਕਾਰੀਆਂ ਵੱਲੋਂ ਖ਼ਾਲਿਸਤਾਨੀ ਸੰਗਠਨਾਂ ਦੇ ਲਈ ਫੰਡਿੰਗ ਮਾਮਲੇ ਵਿਚ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਐ।

ਸੂਤਰਾਂ ਮੁਤਾਬਕ ਇਹ ਗੈਂਗਸਟਰ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਇਕ ਦੂਜੇ ਨੂੰ ਹਥਿਆਰਾਂ ਦੇ ਨਾਲ ਨਾਲ ਸ਼ੂਟਰ ਵੀ ਮੁਹੱਈਆ ਕਰਵਾਉਂਦੇ ਨੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਵਿਚ ਵੀ ਸਹਾਇਤਾ ਦਿੱਤੀ ਜਾਂਦੀ ਐ, ਜਿਸ ਦੇ ਬਦਲੇ ਵਿਚ ਉਨ੍ਹਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਏ। ਫਿਲਹਾਲ ਗੈਂਗਸਟਰ ਅਮਨ ਸਾਹੂ ਝਾਰਖੰਡ ਦੀ ਜੇਲ੍ਹ ਵਿਚ ਬੰਦ ਐ। ਝਾਰਖੰਡ ਏਟੀਐਸ ਅਤੇ ਐਨਆਈਏ ਵੱਲੋਂ ਉਸ ਦੇ ਖ਼ਿਲਾਫ਼ ਦਰਜ ਕਈ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਐ। ਸੂਤਰਾਂ ਮੁਤਾਬਕ ਕਈ ਮਾਮਲਿਆਂ ਦੀ ਜਾਂਚ ਤੋਂ ਪਤਾ ਚੱਲਿਆ ਏ ਕਿ ਸਾਹੂ ਅਤੇ ਉਸ ਦੇ ਗਿਰੋਹ ਦੇ ਮੈਂਬਰ ਪਾਬੰਦੀਸ਼ੁਦਾ ਸੀਪੀਆਈ ਮਾਓਵਾਦੀ ਸਮੇਤ ਵੱਖ ਵੱਖ ਸੰਗਠਨਾਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕਰਦੇ ਨੇ। ਉਹ ਜੇਲ੍ਹ ਤੋਂ ਆਪਣੇ ਗਿਰੋਹ ਦੇ ਮੈਂਬਰਾਂ ਜ਼ਰੀਏ ਇਹ ਕੰਮ ਕਰ ਰਿਹ ਏ। ਮਾਈਨਿੰਗ ਖੇਤਰਾਂ ਵਿਚ ਜ਼ਬਰੀ ਵਸੂਲੀ ਦੇ ਲਈ ਹਥਿਆਰਾਂ ਅਤੇ ਗੋਲਾ ਬਾਰੂਦ ਤੀ ਵਰਤੋਂ ਕੀਤੀ ਜਾਂਦੀ ਐ। ਤਿਹਾੜ ਜੇਲ੍ਹ ਵਿਚ ਸਾਹੂ ਦੇ ਇਕ ਸਹਿਯੋਗੀ ਵੱਲੋਂ ਬਿਸ਼ਨੋਈ ਦੇ ਸਹਿਯੋਗੀਆਂ ਨਾਲ ਮੁਲਾਕਾਤ ਕੀਤੀ ਗਈ ਐ।

ਹਾਲ ਹੀ ਵਿਚ ਸਾਊਥ ਦਿੱਲੀ ਦੇ ਇਕ ਕਾਰੋਬਾਰੀ ਨੂੰ ਰੰਗਦਾਰੀ ਦੇ ਲਈ ਕਾਲ ਆਈਅਤੇ ਕਾਲ ਕਰਨ ਵਾਲੇ ਨੇ ਲਾਰੈਂਸ ਬਿਸ਼ਨੋਈ ਅਤੇ ਅਮਨ ਸਾਹੂ ਦੋਵਾਂ ਦਾ ਨਾਮ ਲਿਆ, ਜਿਸ ਨੂੰ ਲੈ ਕੇ ਮਾਲਵੀ ਨਗਰ ਪੁਲਿਸ ਸਟੇਸ਼ਨ ਵਿਚ ਇਕ ਐਫਆਈਆਰ ਵੀ ਦਰਜ ਕੀਤੀ ਗਈ ਐ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।

ਉਧਰ ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਦੋ ਲੋਕਾਂ ਨੂੰ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਏ। ਪੁਲਿਸ ਵੱਲੋਂ ਇਨ੍ਹਾਂ ਦੀ ਗੋਲੀਬਾਰੀ ਵਿਚ ਭੂਮਿਕਾ ਦਾ ਸ਼ੱਕ ਜਤਾਇਆ ਜਾ ਰਿਹਾ ਏ ਅਤੇ ਇਨ੍ਹਾਂ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਬਿਹਾਰ ਦਾ ਰਹਿਣ ਵਾਲਾ ਸਾਗਰ ਪਾਲ ਦੋ ਸਾਲ ਤੋਂ ਹਰਿਆਣਾ ਵਿਚ ਛੋਟੀ ਮੋਟੀ ਨੌਕਰੀ ਕਰ ਰਿਹਾ ਸੀ, ਜਦਕਿ ਵਿੱਕੀ ਗੁਪਤਾ ਬਿਹਾਰ ਵਿਚ ਰਹਿ ਰਿਹਾ ਸੀ। ਕੇਂਦਰੀ ਏਜੰਸੀਆਂ ਨੂੰ ਸ਼ੱਕ ਐ ਕਿ ਸਲਮਾਨ ਦੇ ਘਰ ’ਤੇ ਕੀਤੀ ਗਈ ਫਾਈਰਿੰਗ ਸਿਰਫ਼ ਇਕ ਟਰਾਇਲ ਹੋ ਸਕਦੀ ਐ, ਹੋ ਸਕਦਾ ਏ ਕਿ ਬਿਸ਼ਨੋਈ ਕੋਈ ਵੱਡੀ ਯੋਜਨਾ ਬਣਾ ਰਿਹਾ ਹੋਵੇ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਐ।

ਬਿਊਰੋ ਰਿਪੋਰਟ, ਹਮਦਰਦ ਟੀਵੀ

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…