ਜਾਣੋ, ਸੰਗਰੂਰ ਸੀਟ ਦੇ ਕੁੱਝ ਹੈਰਾਨ ਕਰਨ ਵਾਲੇ ਤੱਥ!

ਜਾਣੋ, ਸੰਗਰੂਰ ਸੀਟ ਦੇ ਕੁੱਝ ਹੈਰਾਨ ਕਰਨ ਵਾਲੇ ਤੱਥ!

ਸੰਗਰੂਰ (21 ਅਪ੍ਰੈਲ) : ਪੰਜਾਬ ’ਚ ਲੋਕ ਸਭਾ ਚੋਣਾਂ ਲਈ ਵੋਟਾਂ 1 ਜੂਨ ਨੂੰ ਪੈਣਗੀਆਂ। ਭਾਵੇਂ ਚੋਣਾਂ ਨੂੰ ਅਜੇ ਥੋੜ੍ਹਾ ਸਮਾਂ ਬਾਕੀ ਹੈ ਪਰ ਸੂਬੇ ਦੀ ਸਿਆਸਤ ਇਨ ਦਿਨੀਂ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਵੱਡੇ ਵੱਡੇ ਆਗੂ ਆਪਣੀ ਪਾਰਟੀਆਂ ਛੱਡ ਦੂਜਿਆਂ ਪਾਰਟੀਆਂ ’ਚ ਜਾ ਰਹੇ ਹਨ। ਇਹੀ ਨਹੀਂ 13 ਲੋਕ ਸਭਾ ਸੀਟਾਂ ’ਚੋਂ ਕੁੱਝ  ਹਲਕੇ ਤਾਂ ਇਸ ਸਮੇ ਹੋਟ ਸੀਟ ਬਣੇ ਹੋਏ ਹਨ। ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਸੰਗਰੂਰ। ਕੀ ਹੈ ਇਸ ਹਲਕੇ ਦਾ ਹਾਲ ਇੱਥੇ ਕੀ ਬਣ ਰਹੇ ਨੇ ਸਮੀਕਰਨ ਕੌਣ-ਕੌਣ ਹੈ ਉਮੀਦਵਾਰ ਵੇਖੋ ਸਾਡੀ ਇਹ ਖਾਸ ਰਿਪੋਰਟ

ਮੁੱਖ ਮੰਤਰੀ ਭਗਵੰਤ ਮਾਨ ਦੀ ਜਨਮ ਤੇ ਕਰਮ ਭੂਮੀ ਸੰਗਰੂਰ। ਇਹ ਲੋਕਸਭਾ ਹਲਕਾ ਕਾਫੀ ਸੁਰੱਖਿਆ ’ਚ ਹੈ। ਭਾਜਪਾ ਨੂੰ ਛੱਡ ਕੇ ਬਾਕੀ ਸਾਰੀ ਪਾਰਟੀਆਂ ਨੇ ਇਥੋਂ ਉਮੀਦਵਾਰ ਐਲਾਨ ਦਿੱਤੇ ਹਨ। ਪਰ ਤੁਹਾਨੂੰ ਪਤਾ ਹੈ ਕੀ ਇਹ ਇਕ ਅਜਿਹਾ ਹਲਕਾ ਹੈ ਜੋ ਆਪਣੇ ਸੰਸਦ ਮੈਂਬਰ ਰੇਪੀਟ ਨਹੀਂ ਕਰਦਾ। ਹਰ 5 ਸਾਲ ਬਾਅਦ ਲੋਕ ਕਿਸੇ ਹੋਰ ਨੂੰ ਮੌਕਾ ਦਿੰਦੇ ਹਨ। ਇਤਿਹਾਸ ’ਚ ਸਿਰਫ 2 ਵਾਰ ਹੀ ਅਜਿਹਾ ਹੋਇਆ ਕਿ ਸੰਸਦ ਮੈਂਬਰ ਰਿਪੀਟ ਹੋਇਆ ਹੋਵੇ। ਪਹਿਲੀ ਵਾਰ 1996 ਅਤੇ 1998 ਵਿੱਚ ਸੁਰਜੀਤ ਸਿੰਘ ਬਰਨਾਲਾ ਨੇ ਅਤੇ ਦੂਜੀ ਵਾਰ 2014 ਅਤੇ 2019 ਵਿੱਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ ਸੀ।

ਜੇ ਗੱਲ ਕੀਤੀ ਜਾਵੇ ਉਮੀਦਵਾਰਾਂ ਦੀ ਤਾਂ ਇੱਥੋਂ ਭਾਜਪਾ ਤੋਂ ਇਲਾਵਾ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਐਲਾਨੇ ਹੋਏ ਹਨ। ਪਰ ਪਲੜਾ ਭਾਰੀ ਆਮ ਆਦਮੀ ਪਾਰਟੀ ਦਾ ਲੱਗ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਸੀਐਮ ਮਾਨ ਦੀ ਜਨਮਭੂਮੀ ਹੈ ਤੇ ਮਾਨ ਖੁਦ 2 ਵਾਰ ਇੱਥੋਂ ਸੰਸਦ ਮੈਂਬਰ ਰਹਿ ਚੁਕੇ ਹਨ ਤੇ ਹੁਣ ਆਪ ਵੱਲੋਂ ਇਥੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਉੱਥੇ ਹੀ ਕਾਂਗਰਸ ਨੇ ਸੁਖਪਾਲ ਖਹਿਰਾ ਨੂੰ ਇੱਥੋਂ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਅੰਮ੍ਰਿਤਸਰ ਤੋਂ ਮੌਜਦਾ ਐਮਪੀ ਸਿਮਰਜੀਤ ਸਿੰਘ ਮਾਨ ਹੀ ਦੋਬਾਰਾ ਮੈਦਾਨ ’ਚ ਹਨ। ਅਕਾਲੀ ਦਲ ਨੇ ਇਕਬਾਲ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਦੂਜੇ ਪਾਸੇ ਭਾਜਪਾ ਹਾਲੇ ਵੀ ਮੰਥਨ ’ਚ ਜੁਟੀ ਹੋਈ ਹੈ  ਤੇ ਕਿਸੇ ਖਾਸ ਚਿਹਰੇ ਦੀ ਭਾਲ ਕਰ ਰਹੀ ਹੈ।

ਜੇ ਸੰਗਰੂਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਜਿਨ੍ਹਾਂ ਵਿੱਚ ਲਹਿਰਾਗਾਗਾ, ਦਿੜਬਾ, ਸੁਨਾਮ, ਭਦੌੜ, ਬਰਨਾਲਾ, ਮਹਿਲ ਕਲਾਂ, ਮਲੇਰਕੋਟਲਾ, ਧੂਰੀ ਅਤੇ ਸੰਗਰੂਰ ਸ਼ਾਮਲ ਹਨ। ਇਨ੍ਹਾਂ ਵਿਚੋਂ 3 ਵਿਧਾਨ ਸਭਾ ਹਲਕੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੇਂ ਹਨ ਜਿਨ੍ਹਾਂ ਵਿੱਚ ਮਹਿਲ ਕਲਾਂ, ਭਦੌੜ ਅਤੇ ਦਿੜਬਾ ਸ਼ਾਮਲ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ ’ਤੇ 15,21,748 ਵੋਟ ਸਨ। ਜਿਨ੍ਹਾਂ ਵਿੱਚੋਂ 72.1 ਫੀਸਦ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ।

ਜੇਕਰ ਇਸ ਸੀਟ ਦੇ ਇਤਿਹਾਸਿਕ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 1952 ਵਿੱਚ ਇਸ ਸੀਟ ‘ਤੇ ਲੋਕ ਸਭਾ ਦੀ ਚੋਣ ਹੋਈ। ਜਿਸ ਵਿੱਚ ਕਾਂਗਰਸ ਪਾਰਟੀ ਦੇ ਸਰਦਾਰ ਰਣਜੀਤ ਸਿੰਘ ਨੇ ਜਿੱਤ ਹਾਸਿਲ ਕੀਤੀ ਸੀ। ਇਸ ਤੋਂ ਇਲਾਵਾ ਇਸ ਸੀਟ ‘ਤੇ ਅਕਾਲੀ ਦਲ, ਕਮਿਊਨਿਸਟ ਪਾਰਟੀ ਅਤੇ ਅਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਿਲ ਕੀਤੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਸੰਗਰੂਰ ਵਿੱਚ ਸਾਖਰਤਾ ਦਰ 60.5 ਫੀਸਦ ਹੈ। ਜਦੋਂ ਇਸ ਸੀਟ ਦੀ 67.7 ਫੀਸਦ ਅਬਾਦੀ ਪਿੰਡਾਂ ਵਿੱਚ ਅਤੇ 32.3 ਫੀਸਦ ਅਬਾਦੀ ਸ਼ਹਿਰੀ ਇਲਾਕਿਆਂ ਵਿੱਚ ਰਹਿੰਦੀ ਹੈ। 

ਮੁੱਖ ਮੰਤਰੀ ਭਗਵੰਤ ਮਾਨ 8 ਸਾਲ ਯਾਨੀ  2014 ਤੋਂ 2019 ਇਸ ਹਲਕੇ ਤੋਂ ਐਮਪੀ ਰਹੇ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਉਹ ਮੁੱਖ ਮੰਤਰੀ ਬਣ ਗਏ ਸਨ। ਜਿਸ ਤੋਂ ਬਾਅਦ ਇਸ ਸੀਟ ’ਤੇ ਜ਼ਿਮਨੀ ਚੋਣ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਦਿੱਤਾ। ਇਸ ਸਮੇਂ ਸਿਮਰਜੀਤ ਮਾਨ ਹੀ ਸੰਗਰੂਰ ਤੋਂ ਮੌਜੂਦਾ ਸਾਂਸਦ ਹਨ।

ਸੰਗਰੂਰ ਸੀਟ ’ਤੇ ਮੁਕਾਬਲਾ ਕਾਫੀ ਫਸਵਾਂ ਰਹਿਣ ਵਾਲਾ ਹੈ ਕਿਉਂਕਿ ਪਾਰਟੀਆਂ ਵੱਲੋਂ ਸੀਨੀਅਰ ਆਗੂਆਂ ਨੂੰ ਮੈਦਾਨ ਚ ਉਤਾਰਿਆ ਗਿਆ ਹੈ। ਆਪ ਸਰਕਾਰ ’ਚ ਮੀਤ ਹੇਅਰ ਮੰਤਰੀ ਹਨ ਤੇ 2 ਵਾਰ ਬਰਨਾਲੇ ਤੋਂ ਐਮਐਲਏ ਵੀ ਰਹੇ ਹਨ। ਖਾਸ ਗੱਲ ਇਹ ਹੈ ਕਿ ਮੀਤ ਹੇਅਰ ਇਸ ਲੋਕਸਭਾ ਹਲਕੇ ਤੋਂ ਸੰਬੰਧ ਰੱਖਦੇ ਹਨ ਤੇ ਉਹ ਜ਼ਮੀਨੀ ਸਤਰ ਤੇ ਵੀ ਲੋਕਾਂ ਨਾਲ ਜੁੜੇ ਹਨ। ਹਾਲਾਂਕਿ ਸਿਮਰਜੀਤ ਸਿੰਘ ਮਾਨ ਵੀ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਦੇ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਉਹ ਮੌਜੂਦਾ ਐਮਪੀ ਹਨ ਤੇ ਲੋਕਸਭਾ ’ਚ ਉਨ੍ਹਾਂ ਵੱਲੋਂ ਕਈ ਮੁੱਦਿਆਂ ਨੂੰ ਵੀ ਉਠਾਇਆ ਜਾ ਚੁਕਿਆ ਹੈ। ਉਨ੍ਹਾਂ ਵੱਲੋਂ ਕਿਸਾਨਾਂ ਦੇ ਮੁੱਦੇ ਗੰਭੀਰਤਾ ਨਾਲ ਚੁੱਕੇ ਜਾਂਦੇ ਰਹੇ ਹਨ। ਦੂਜੇ ਪਾਸੇ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਸੁਖਪਾਲ ਖਹਿਰਾ ਨੂੰ ਇੱਥੋਂ ਉਮੀਦਵਾਰ ਐਲਾਨਿਆ ਗਿਆ ਹੈ।  ਉਹ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਹਨ।ਖਹਿਰਾ ਇਸ ਤੋਂ ਪਹਿਲਾਂ 2007 ਵਿੱਚ ਕਾਂਗਰਸ ਵੱਲੋਂ ਹਲਕਾ ਭੁਲੱਥ ਦੇ ਵਿਧਾਇਕ ਚੁਣੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਇੱਕ ਦੂਜੇ ਦੇ ਸਖ਼ਤ ਸਿਆਸੀ ਵਿਰੋਧੀ ਮੰਨੇ ਜਾਂਦੇ ਹਨ। ਹਾਲਾਂਕਿ ਦੋਵੇਂ ਕਿਸੇ ਸਮੇਂ ਆਮ ਆਦਮੀ ਪਾਰਟੀ ਵਿੱਚ ਇੱਕ ਦੂਜੇ ਦੇ ਸਾਥੀ ਰਹੇ ਹਨ। ਸਿਆਸਤ ’ਚ ਖਹਿਰਾ ਵੀ ਕਾਫੀ ਚੰਗੀ ਪਕੜ ਰੱਖਦੇ ਹਨ ਤੇ ਸਮੇ ਸਮੇ ਤੇ ਗੰਭੀਰ ਮੁੱਦਿਆਂ ਨੂੰ ਉਠਾਉਂਦੇ ਹਨ ਸਰਕਾਰ ਨੂੰ ਆਈਨਾ ਵਿਖਾਉਂਦੇ ਹਨ।

ਅਜਿਹੇ ਸੰਗਰੂਰ ਹੋਟ ਸੀਟ ਬਣ ਚੁਕਾ ਹੈ ਤੇ ਇੱਥੇ ਪਾਰਟੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲੇਗਾ। ਹੁਣ ਵੇਖਣਾ ਹੋਵੇਗਾ ਕਿ ਕੌਣ ਇੱਥੋਂ ਬਾਜ਼ੀ ਮਾਰਦਾ ਹੈ ਸੀਐਮ ਮਾਨ ਦੀ ਜਨਮ ਭੂਮੀ ਉਨ੍ਹਾਂ ਦਾ ਸਾਥ ਦਿੰਦੀ ਹੈ ਜਾਂ ਮੌਜੂਦਾ ਐਮਪੀ ਨੂੰ ਦੋਬਾਰਾ ਮੌਕਾ ਦਿੰਦੀ ਹੈ। ਜਾਂ ਫਿਰ ਇਤਿਹਾਸ ਨੂੰ ਦੁਹਰਾਉਂਦੇ ਹੋਏ ਮੁੜ ਤੋਂ ਆਪਣਾ ਐਮਪੀ ਰਿਪੀਟ ਨਾ ਕਰਦੇ ਹੋਏ ਕਿਸੇ ਹੋਰ ਉਮੀਦਵਾਰ ਨੂੰ ਜੇਤੂ ਬਣਾਉਂਦੀ ਹੈ।

ਬਿਊਰੋ ਰਿਪੋਰਟ, ਹਮਦਰਦ ਟੀਵੀ

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…