ਈਰਾਨ ਨੇ ਅਮਰੀਕਾ ’ਤੇ ਲਾਇਆ 2.72 ਹਜ਼ਾਰ ਕਰੋੜ ਦਾ ਜੁਰਮਾਨਾ

ਈਰਾਨ ਨੇ ਅਮਰੀਕਾ ’ਤੇ ਲਾਇਆ 2.72 ਹਜ਼ਾਰ ਕਰੋੜ ਦਾ ਜੁਰਮਾਨਾ

ਤਹਿਰਾਨ, 27 ਅਗਸਤ (ਹਮਦਰਦ ਨਿਊਜ਼ ਸਰਵਿਸ) : ਈਰਾਨ ਦੀ ਇੱਕ ਕੋਰਟ ਨੇ ਅਮਰੀਕਾ ’ਤੇ ਤਖਤਾਪਲਟ ਦੀ ਕੋਸ਼ਿਸ਼ ’ਚ ਸ਼ਾਮਲ ਹੋਣ ਦੇ ਦੋਸ਼ ਲਾਉਂਦਿਆਂ 2.72 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਾ ਦਿੱਤਾ।
ਕੋਰਟ ਨੇ ਕਿਹਾ ਕਿ 1979 ਦੀ ਇਸਲਾਮਿਕ ਕ੍ਰਾਂਤੀ ਵਿੱਚ ਅਮਰੀਕੀ ਹਮਾਇਤੀ ਸ਼ਾਹ ਮੁਹੰਮਦ ਦੀ ਸੱਤਾ ਦਾ ਅੰਤ ਹੋ ਗਿਅ ਸੀ। ਇਸ ਤੋਂ ਲਗਭਗ 1 ਸਾਲ ਬਾਅਦ 1980 ਵਿੱਚ ਕਈ ਆਰਮੀ ਅਫ਼ਸਰਾਂ ਨੇ ਮਿਲ ਕੇ ਤਖਤਾਪਲਟ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਮੰਤਵ ਦੇਸ਼ ਭਰ ਵਿੱਚ ਫ਼ੌਜੀ ਟਿਕਾਣਿਆਂ ’ਤੇ ਕਬਜ਼ਾ ਕਰਨਾ, ਰਣਨੀਤਕ ਕੇਂਦਰਾਂ ਅਤੇ ਕ੍ਰਾਂਤੀ ਵਿੱਚ ਸ਼ਾਮਲ ਰਹੇ ਨੇਤਾਵਾਂ ਦੀਆਂ ਰਿਹਾਇਸ਼ਾਂ ਨੂੰ ਨਿਸ਼ਾਨਾ ਬਣਾਉਣਾ ਸੀ। ਹਾਲਾਂਕਿ ਉਨ੍ਹਾਂ ਦੀ ਇਹ ਕੋਸ਼ਿਸ਼ ਅਸਫ਼ਲ ਰਹੀ। ਵਿਦਰੋਹੀਆਂ ਦੀ ਅਗਵਾਈ ਸਾਬਕਾ ਈਰਾਨੀ ਹਵਾਈ ਫ਼ੌਜੀ ਕਮਾਂਡਰ ਸਈਦ ਮਹਿਦੀ ਯਾਊਨ ਨੇ ਕੀਤੀ ਸੀ ਅਤੇ ਉਨ੍ਹਾਂ ਦਾ ਮੁੱਖ ਦਫ਼ਤਰ ਨੋਜੇਹ ਵਿੱਚ ਸੀ। ਇਹ ਪੱਛਮੀ ਹਮੀਦਾਨ ਸੂਬੇ ਵਿੱਚ ਇੱਕ ਏਅਰਬੇਸ ਸੀ।

Related post

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…