ਜੇਕਰ ਤੁਸੀਂ ਆਪਣੇ ਮਨ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ

ਜੇਕਰ ਤੁਸੀਂ ਆਪਣੇ ਮਨ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ

ਚੰਡੀਗੜ੍ਹ, 2 ਮਈ, ਪਰਦੀਪ ਸਿੰਘ: ਮਨੁੱਖ ਅਜੋਕੇ ਦੌਰ ਵਿੱਚ ਸਿਰਫ ਕੰਮਕਾਜ ਵੱਲ ਧਿਆਨ ਦਿੰਦਾ ਹੈ ਅਤੇ ਆਪਣੇ ਆਪ ਵੱਲ ਧਿਆਨ ਦੇਣਾ ਬੰਦ ਕਰ ਦਿੰਦਾ ਹੈ ਜਿਸ ਕਰਕੇ ਸਰੀਰ ਵਿੱਚ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇਕਰ ਤੁਹਾ਼ਡਾ ਮਨ ਹੀ ਖੁਸ਼ ਨਹੀ ਹੈ ਤਾਂ ਤੁਸੀਂ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹੋ।

ਹਰ ਰੋਜ਼ ਕਸਰਤ ਕਰੋ:- ਹਰ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਰੋਜ਼ਾਨਾ ਕਸਰਤ ਕਰਨ ਨਾਲ ਖੂਨ ਵਿਚਲੇ ਸੈੱਲ ਨਵੇਂ ਬਣਦੇ ਹਨ ਅਤੇ ਸਰੀਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ। ਕਸਰਤ ਕਰਨ ਨਾਲ ਤੁਹਾਡੇ ਸਰੀਰ ਦੇ ਕਈ ਮਾੜੇ ਤੱਥ ਵੀ ਬਾਹਰ ਨਿਕਲਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਹੈ ਅਤੇ ਮਨ ਵੀ ਖੁਸ਼ ਹੁੰਦਾ ਹੈ।

ਆਪਣੇ ਰਿਸ਼ਤਿਆਂ ਦੇ ਪ੍ਰਤੀ ਇਮਾਨਦਾਰ ਰਹੋ- ਜੇਕਰ ਤੁਸੀਂ ਮਾਨਸਿਕ ਤੌਰ ਉੱਤੇ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਸੀ ਆਪਣੇ ਰਿਸ਼ਤਿਆਂ ਦੇ ਪ੍ਰਤੀ ਇਮਾਨਦਾਰ ਰਹੋ ਜਿਸ ਨਾਲ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ। ਜੇਕਰ ਕੋਈ ਤੁਹਾਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਵੱਲ ਧਿਆਨ ਨਾ ਦਿਓ।

ਪਰਮਾਤਮਾ ਦਾ ਅੱਗੇ ਅਰਦਾਸ:- ਹਰ ਰੋਜ ਸਵੇਰੇ ਉੱਠ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਤੁਹਾਡੀ ਜ਼ਿੰਦਗੀ ਵਧੀਆ ਚੱਲਦੀ ਰਹੇ। ਇਸ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲੇਗਾ।ਤੁਸੀਂ ਜਿਸ ਵੀ ਧਰਮ ਵਿੱਚ ਹੋ ਤਾਂ ਉਥੇ ਦੇ ਧਾਰਮਿਕ ਸਥਾਨ ਉੱਤੇ ਜਾ ਕੇ ਜਰੂਰ ਬੈਠੋ ਤਾਂ ਸਕੂਨ ਮਿਲ ਸਕੇ।

ਧਿਆਨ ਕਰੋ- ਜੇਕਰ ਤੁਸੀਂ ਹਰ ਰੋਜ਼ ਨਿਯਮਤ ਰੂਪ ਵਿੱਚ ਮੈਡੀਟੇਸ਼ਨ ਕਰਦੇ ਹੋ ਇਸ ਨਾਲ ਤੁਹਾਡੀ ਇਕਾਗਰਤਾ ਵੱਧਦੀ ਹੈ। ਜੇਕਰ ਤੁਹਾਡੀ ਇਕਗਾਰਤਾ ਵੱਧਦੀ ਹੈ ਤਾਂ ਇਸ ਨਾਲ ਤੁਹਾਡੀ ਕੰਮ ਕਰਨ ਦੀ ਸਮਰੱਥਾ ਵੀ ਵਧੇਗੀ।

ਇਹ ਵੀ ਪੜ੍ਹੋ:-

ਮਨੁੱਖ ਅਜੋਕੇ ਦੌਰ ਵਿੱਚ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਜਿਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਹਨ। ਕਈ ਰੋਗ ਜਿਹੇ ਹਨ ਜੋ ਕਿ ਜਨੈਟਿਕ ਹੁੰਦੇ ਹਨ ਜਿਵੇਂ ਕਿ ਸ਼ੂਗਰ। ਸ਼ੂਗਰ ਤੋਂ ਬਚਣ ਲਈ ਕਈ ਤਰ੍ਹਾਂ ਦੇ ਟਿੱਪਸ ਹਨ ਉਨ੍ਹਾਂ ਦਾ ਖਾਸ ਧਿਆਨ ਰੱਖਣਾ ਪੈਦਾ ਹੈ। ਸ਼ੂਗਰ ਜਿਹੀ ਬਿਮਾਰੀ ਹੈ ਜਿਸ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ।

ਹਰ ਰੋਜ ਕਸਰਤ
ਜ਼ਿੰਦਗੀ ਵਿੱਚ ਜਿੰਨ੍ਹੇ ਮਰਜੀ ਰੁਝੇਵੇਂ ਹੋਣ ਪਰ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ ਤਾਂ ਕਿ ਸਰੀਰ ਦੇ ਹਰਮੋਨ ਦੀ ਸਥਿਰਤਾ ਬਣੀ ਰਹੇ। ਕਸਰਤ ਕਰਨ ਨਾਲ ਸਰੀਰ ਦਾ ਖੂਨ ਸਾਫ਼ ਹੁੰਦਾ ਹੈ ਅਤੇ ਤਾਜ਼ਗੀ ਆਉਂਦੀ ਹੈ। ਸ਼ੂਗਰ ਕਰਕੇ ਕਈ ਵਿਅਕਤੀਆਂ ਦੀ ਕਾਮ ਊਰਜਾ ਅਸਥਿਰ ਹੋ ਜਾਂਦੀ ਹੈ ਜਿਸ ਕਰਕੇ ਵਿਆਹੁਤਾ ਜੀਵਨ ਖਤਮ ਹੋ ਜਾਂਦਾ ਹੈ। ਤੰਦਰੁਸਤ ਰਹਿਣ ਲਈ ਸਵੇਰੇ ਜਾਂ ਸ਼ਾਮ ਨੂੰ ਹਰ ਰੋਜ ਕਸਰਤ ਕਰਨੀ ਲਾਜ਼ਮੀ ਹੈ।

ਪੌਸ਼ਟਿਕ ਭੋਜਨ ਖਾਓ
ਸ਼ੂਗਰ ਤੋਂ ਬਚਣ ਲਈ ਮਨੁੱਖ ਨੂੰ ਭੋਜਨ ਉੱਤੇ ਧਿਆਨ ਦੇਣਾ ਚਾਹੀਦਾ ਹੈ। ਹਰ ਮਨੁੱਖ ਨੂੰ ਮੌਸਮੀ ਸਬਜ਼ੀਆਂ ਅਤੇ ਫਲ ਖਾਣੇ ਚਾਹੀਦੇ ਹਨ। ਬੇਮੌਸਮੀ ਫਲਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਬਾਜ਼ਾਰ ਵਿੱਚ ਤਿਆਰ ਹੋਏ ਭੋਜਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ।

ਬੇਲੌੜੀ ਦਵਾਈਆਂ ਤੋਂ ਪ੍ਰਹੇਜ ਕਰੋ

ਮਨੁੱਖ ਨੂੰ ਬੇਲੌੜੀਆਂ ਦਵਾਈਆਂ ਤਂ ਪ੍ਰਹੇਜ ਕਰਨਾ ਚਾਹੀਦਾ ਹੈ। ਕਈ ਵਾਰੀ ਸਿਰ ਦਰਦ ਹੋਣ ਉੱਤੇ ਅਸੀਂ ਆਰਾਮ ਕਰਨ ਦੀ ਬਜਾਏ ਦਵਾਈ ਖਾ ਲੈਂਦੇ ਹਾਂ ਜਾਂ ਸਰੀਰ ਵਿੱਚ ਹਲਕੀ ਦਰਦ ਹੋਣ ਉੱਤੇ ਦਰਦ ਨਾਸ਼ਕ ਦਵਾਈਆਂ ਲੈਂਦੇ ਹਾਂ ਜੋ ਸਾਡੇ ਸਰੀਰ ਲਈ ਬੇਹੱਦ ਨੁਕਸਾਨ ਦਾਇਕ ਹਨ।

Related post

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (17 ਮਈ 2024)

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (17 ਮਈ 2024)

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥…
ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…
ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ ਹੋਣਗੇ ਲਾਈਵ, ਲੋਕਾਂ ਨਾਲ ਕਰਨਗੇ ਰਾਬਤਾ

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ…