Lok Sabha Election ਇੱਕ ਵੋਟ ਨਾਲ ਸਰਕਾਰ ਪਲਟ ਸਕਦੀ : ਕਰਮਜੀਤ ਅਨਮੋਲ

Lok Sabha Election ਇੱਕ ਵੋਟ ਨਾਲ ਸਰਕਾਰ ਪਲਟ ਸਕਦੀ : ਕਰਮਜੀਤ ਅਨਮੋਲ

ਕੋਟਕਪੂਰਾ, 16 ਅਪ੍ਰੈਲ, ਰੋਹਿਤ ਆਜ਼ਾਦ : ਲੋਕ ਸਭਾ ਚੋਣਾਂ ਦੇ ਲਈ ਵੱਖ-ਵੱਖ ਪਾਰਟੀਆਂ ਦੇ ਐਲਾਨੇ ਜਾ ਰਹੇ ਉਮੀਦਵਾਰਾਂ ਵੱਲੋਂ ਆਪੋ-ਆਪਣੇ ਹਲਕੇਆਂ ਅੰਦਰ ਜਾ-ਜਾਕੇ ਆਪੋ-ਆਪਣੀਆਂ ਪਾਰਟੀਆਂ ਦਾ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ ਉਥੇ ਹੀ ਪਹਿਲਾਂ ਐਲਾਨੇ ਜਾ ਚੁੱਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਗਾਤਾਰ ਆਪਣੇ ਚੌਣ ਪ੍ਰਚਾਰ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੇ ਆਪੋ-ਆਪਣੇ ਤਰੀਕੇ ਨਾਲ ਆਪੋ-ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ ਜੇਕਰ ਗੱਲ ਕਰਿਏ ਫਰੀਦਕੋਟ ਹਲਕੇ ਦੀ, ਤਾਂ ਜਿੱਥੇ ਪਹਿਲਾਂ ਫਰੀਦਕੋਟ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕੋਟਕਪੂਰਾ ਦੇ ਵਿਧਾਇਕ ਅਤੇ ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸੰਧਵਾਂ ਜੀ ਦੀ ਪਿੰਡ ਸੰਧਵਾਂ ਵਿਖੇ ਰਿਹਾਈਸ਼ ਤੇ ਪਹੁੰਚਕੇ ਪੱਤਰਕਾਰਾਂ ਨਾਲ ਆਪਣੇ ਹਲਕੇ ਦੇ ਆਸੇ-ਪਾਸੇ ਦੇ ਪਿੰਡਾਂ ਵਿੱਚ ਚੌਣ ਪ੍ਰਚਾਰ ਕੀਤੇ ਜਾਣ ਦੀ ਗੱਲ ਆਖੀ ਸੀ ਉਥੇ ਹੀ ਇਸੇ ਲੜੀ ਤਹਿਤ ਕੋਟਕਪੂਰਾ ਸ਼ਹਿਰ ਦੇ ਪ੍ਰੇਮ ਨਗਰ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਅਤੇ ਹਲਕੇ ਅੰਦਰ ਆਪਣਾ ਚੋਣ ਪ੍ਰਚਾਰ ਤੇਜ਼ ਕਰਨ ਦੇ ਮਕਸਦ ਨਾਲ ਮੁਹੱਲਾ ਪ੍ਰੇਮ ਨਗਰ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਦੇ ਕੋਲ ਮਹਿੰਦਰ ਹਾਲ ਵਿਖੇ ਆਪ ਪਾਰਟੀ ਦੇ ਫਰੀਦਕੋਟ ਹਲਕੇ ਦੇ ਉਮੀਦਵਾਰ ਕਰਮਜੀਤ ਅਨਮੋਲ ਪਹੁੰਚੇ। ਆਪਣੇ ਸੰਬੋਧਨ ਤੋਂ ਪਹਿਲਾਂ ਉਨਾਂ ਪ੍ਰੇਮ ਨਗਰ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਪਹੁੰਚਕੇ ਮਥਾ ਟੇਕਦੇਆਂ ਉਨਾਂ ਦਾ ਆਸ਼ੀਰਵਾਰ ਵੀ ਪ੍ਰਾਪਤ ਕੀਤਾ।

ਆਪਣੇ ਸੰਬੋਧਨ ਦੌਰਾਣ ਕਰਮਜੀਤ ਅਨਮੋਲ ਤੇ ਸਪੀਕਰ ਸੰਧਵਾਂ ਆਦਿ ਨੇ ਆਖਿਆ ਕਿ ਸਾਨੂੰ ਆਪਣਾ ਕੀਮਤੀ ਸਹੀ ਬੰਦੇ ਨੂੰ ਦੇਣਾ ਚਾਹੀਦਾ ਹੈ ਤੇ ਇਸ ਦਾ ਸਾਨੂੰ ਹਮੇਸ਼ਾ ਹੀ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਇਸਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਸਪੀਕਰ ਕੁਲਤਾਰ ਸੰਧਵਾਂ ਨੇ ਆਪਣੇ ਸੰਬੋਧਨ ਵਿਚ ਹੋਰ ਆਖਿਆ ਕਿ ਸਾਡੇ ਸੀਐਮ ਸ. ਭਗਵੰਤ ਮਾਨ ਜੀ ਨੇ ਪੰਜਾਬ ਅੰਦਰ ਜੋ ਵੀ ਕੰਮ ਕੀਤੇ ਹਨ ਤੇ ਜੋ ਵੀ ਚੱਲ ਰਹੇ ਹਨ ਤੇ ਹਲਕੇਆਂ ਅੰਦਰ ਜੋ ਵੀ ਵਿਕਾਸ ਹੋਇਆ ਹੈ ਤੇ ਜੋ ਵੀ ਵਿਕਾਸ ਆਦਿ ਹੋ ਰਿਹਾ ਹੈ ਉਸਨੂੰ ਦੇਖਕੇ ਹੀ ਆਪਣੀ ਵੋਟ ਦੇਣੀ ਹੈ। ਕਰਮਜੀਤ ਅਨਮੋਲ ਨੇ ਆਪਣੇ ਸੰਬੋਧਨ ਵਿਚ ਹੋਰ ਕਿਹਾ ਕਿ ਐਂਤਕੀ ਜੇਕਰ ਸਾਡੀ ਜਿੱਤ ਹੁੰਦੀ ਹੈ ਤਾਂ ਫਿਰ ਸੰਸਦ ਵਿੱਚ ਇੱਕ ਨਹੀਂ 13 ਭਗਵੰਤ ਮਾਨ ਗੁੰਜਣਗੇ, ਇੱਕ ਬੰਦੇ ਦੀ ਵੋਟ ਨਾਲ ਪੂਰੀ ਸਰਕਾਰ ਦਾ ਤਖਤਾ ਬਦਲ ਸਕਦਾ, ਇਸ ਲਈ ਆਪਣੀ ਵੋਟ ਸਹੀ ਤਰੀਕੇ ਨਾਲ ਸਹੀ ਬੰਦੇ ਨੂੰ ਪਾਉਣੀ ਹੈ। ਸਪੀਕਰ ਸੰਧਵਾਂ ਜੀ ਦੀ ਰਿਹਾਇਸ਼ ਵਿਖੇ ਉਨਾਂ ਖਾਸ ਤੌਰ ਤੇ ਹਮਦਰਦ ਟੀਵੀ ਦੇ ਪੱਤਰਕਾਰ ਰੋਹਿਤ ਆਜ਼ਾਦ ਨਾਲ ਗੱਲਬਾਤ ਕਰਦੇਆਂ ਆਪਣੀ ਪਾਰਟੀ ਪ੍ਰਤੀ ਵਫਾਦਾਰ ਹੋਣ ਵਾਲੀ ਗੱਲ ਵੀ ਆਖੀ ਹੈ ਤੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੇਰਾ ਕੰਮ ਸਿਰਫ ਤੇ ਸਿਰਫ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਕਰਨਾ ਹੈ ਤੇ ਲੋਕ ਕਿਸ ਪਾਰਟੀ ਨੂੰ ਪਸੰਦ ਕਰਦੇ ਹਨ ਇਹ ਤਾਂ ਆਉਣ ਵਾਲੀਆਂ ਚੌਣਾ ਦਾ ਨਤੀਜਾ ਹੀ ਦੱਸੇਗਾ ਤੇ ਇਸਦੇ ਨਾਲ ਹੀ ਉਨਾਂ ਇਹ ਦਾਅਵਾ ਵੀ ਕੀਤਾ ਕਿ ਆਪ ਪਾਰਟੀ ਇਸ ਵਾਰ ਪਿਛਲੀ ਵਾਰੀ ਤੋਂ ਵੱਧ ਵੋਟਾਂ ਲਵੇਗੀ।

ਇਹ ਵੀ ਪੜ੍ਹੋ

ਈਰਾਨ ਨੇ 13 ਅਪ੍ਰੈਲ ਨੂੰ ਦੇਰ ਰਾਤ ਇਜ਼ਰਾਈਲ ’ਤੇ 300 ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰਕੇ ਸੀਰੀਆ ’ਚ ਆਪਣੇ ਦੂਤਾਵਾਸ ’ਤੇ ਹੋਏ ਹਮਲੇ ਦਾ ਬਦਲਾ ਲਿਆ। ਉਦੋਂ ਤੋਂ ਇਜ਼ਰਾਈਲ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਵਾਰ ਕੈਬਨਿਟ ਦੀ ਸੋਮਵਾਰ ਨੂੰ ਇਜ਼ਰਾਈਲ ਵਿੱਚ ਦੋ ਵਾਰ ਮੀਟਿੰਗ ਹੋਈ।

ਇਹ ਫੈਸਲਾ ਕੀਤਾ ਗਿਆ ਸੀ ਕਿ ਇਜ਼ਰਾਈਲ ਯਕੀਨੀ ਤੌਰ ’ਤੇ ਜਵਾਬੀ ਕਾਰਵਾਈ ਕਰੇਗਾ। ਹਾਲਾਂਕਿ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਹਮਲਾ ਕਦੋਂ ਅਤੇ ਕਿਵੇਂ ਕੀਤਾ ਜਾਵੇਗਾ। ਸੀਐਨਐਨ ਦੀ ਰਿਪੋਰਟ ਮੁਤਾਬਕ ਈਰਾਨ ਖ਼ਿਲਾਫ਼ ਬਣਾਈ ਗਈ ਫ਼ੌਜੀ ਯੋਜਨਾ ਨੂੰ ਇਜ਼ਰਾਈਲ ਦੀ ਜੰਗੀ ਕੈਬਨਿਟ ਵਿੱਚ ਦੇਖਿਆ ਅਤੇ ਵਿਚਾਰਿਆ ਗਿਆ। ਹਾਲਾਂਕਿ ਇਸ ’ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਮੈਂਬਰਾਂ ਵਿੱਚ ਸਹਿਮਤੀ ਹੈ ਕਿ ਇਜ਼ਰਾਈਲ ਨੂੰ ਤੁਰੰਤ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਵਾਰ ਕੈਬਨਿਟ ਨੇ ਕੂਟਨੀਤਕ ਤਰੀਕਿਆਂ ’ਤੇ ਵੀ ਚਰਚਾ ਕੀਤੀ ਹੈ, ਜਿਸ ਰਾਹੀਂ ਈਰਾਨ ਤੋਂ ਬਦਲਾ ਲਿਆ ਜਾ ਸਕਦਾ ਹੈ। ਵਾਰ ਕੈਬਨਿਟ ਦੇ ਮੈਂਬਰਾਂ ਵਿਚ ਤਿੱਖੀ ਬਹਿਸ ਹੋਈ।

ਇਜ਼ਰਾਇਲੀ ਅਧਿਕਾਰੀਆਂ ਮੁਤਾਬਕ ਕੈਬਨਿਟ ਮੈਂਬਰ ਬੈਨੀ ਗੈਂਟਜ਼ ਨੇ ਸੁਝਾਅ ਦਿੱਤਾ ਕਿ ਈਰਾਨ ’ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ। ਪਰ ਅਜਿਹਾ ਨਾ ਹੋਵੇ ਕਿ ਲੋਕਾਂ ਦੀ ਜਾਨ ਚਲੀ ਜਾਵੇ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਬਾਈਡਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਸਾਊਦੀ ਅਤੇ ਜਾਰਡਨ ਨੇ ਇਜ਼ਰਾਈਲ ਨੂੰ ਈਰਾਨ ਦੇ ਖਿਲਾਫ ਜਵਾਬੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਕਾਰਨ ਸਾਰਾ ਇਲਾਕਾ ਜੰਗ ਦਾ ਸ਼ਿਕਾਰ ਹੋ ਜਾਵੇਗਾ।

ਚੈਨਲ 12 ਦੀ ਰਿਪੋਰਟ ਦੇ ਅਨੁਸਾਰ, ਇਜ਼ਰਾਈਲ ਦੀ ਵਾਰ ਕੈਬਨਿਟ ਨੇ ਉਨ੍ਹਾਂ ਸਾਰੇ ਵਿਕਲਪਾਂ ’ਤੇ ਚਰਚਾ ਕੀਤੀ ਜਿਸ ਵਿੱਚ ਈਰਾਨ ’ਤੇ ਹਮਲਾ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਪਰ ਇਹ ਸੰਘਰਸ਼ ਨੂੰ ਉਤਸ਼ਾਹਤ ਨਹੀਂ ਕਰੇਗਾ। ਇਨ੍ਹਾਂ ਵਿਚ ਸਾਈਬਰ ਹਮਲੇ ਅਤੇ ਈਰਾਨ ਦੇ ਤੇਲ ਢਾਂਚੇ ’ਤੇ ਹਮਲੇ ਸ਼ਾਮਲ ਸਨ।

Related post

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ ਗਿਆ

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ…

ਟੋਰਾਂਟੋ, 28 ਅਪ੍ਰੈਲ: (ਗੁਰਜੀਤ ਕੌਰ) ਕੈਨੇਡਾ ਦਾ ਤੀਸਰਾ ਸਭ ਤੋਂ ਵੱਡਾ ਨਗਰ ਕੀਰਤਨ 28 ਅਪ੍ਰੈਲ ਨੂੰ ਟੋਰੌਂਟੋ ਵਿਚ ਸਜਾਇਆ ਗਿਆ। ਖ਼ਾਲਸਾ…
ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ‘ਚ ਵਿਸ਼ਾਲ ਨਗਰ…
ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ ਬੱਲੇ-ਬੱਲੇ

ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦਾ ਇੱਥੋਂ ਦੇ ਬੀ.ਸੀ. ਪੈਲੇਸ ‘ਚ ਸ਼ਨੀਵਾਰ ਰਾਤ ਨੂੰ…