ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ

ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ


ਮੋਗਾ, 26 ਅਪ੍ਰੈਲ, ਨਿਰਮਲ : ਵਿਦੇਸ਼ ਵਿਚ ਟੂਰਿਸਟ ਵੀਜ਼ਾ ਦਿਵਾਉਣ ਦੇ ਨਾਂ ’ਤੇ ਮੋਗਾ ਜ਼ਿਲ੍ਹੇ ਦੇ ਪਿੰਡ ਸੰਧੂਆ ਨਿਵਾਸੀ ਕੋਲੋਂ 12 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ। ਥਾਣਾ ਸਿਟੀ ਸਾਊਥ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮ ਸ੍ਰੀਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ਅਜੇ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪਿੰਡ ਸੰਧੂਆ ਨਿਵਾਸੀ ਸੰਦੀਪ ਕੁਮਾਰ ਨੇ ਸਾਨੂੰ ਸ਼ਿਕਾਇਤ ਦਿੱਤੀ ਸੀ ਕਿ ਸ੍ਰੀਨਗਰ ਨਿਵਾਸੀ ਹਿਲਾਲ ਅਹਿਮਦ ਮੀਰ ਵਲੋਂ ਉਸ ਨੂੰ ਲਾਲਚ ਦੇ ਕੇ ਕੈਨੇਡਾ ਦੇ ਲਈ ਟੂਰਿਸਟ ਵੀਜ਼ਾ ਦਿਵਾਉਣ ਦੀ ਗੱਲ ਕਹੀ।

ਜਿਸ ਦੇ ਲਈ ਉਨ੍ਹਾਂ ਨੇ ਮੇਰੇ ਕੋਲੋਂ 12 ਲੱਖ ਰੁਪਏ ਲਏ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਨਾ ਤਾਂ ਮੈਨੂੰ ਕੈਨੇਡਾ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਐਸਐਸਪੀ ਮੋਗਾ ਦੇ ਆਦੇਸ਼ ਅਤੇ ਸੰਦੀਪ ਦੇ ਬਿਆਨ ਦੇ ਆਧਾਰ ’ਤੇ ਹਿਲਾਲ ਅਹਿਮਦ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪਰ ਹਾਲੇ ਗ੍ਰਿਫਤਾਰੀ ਨਹੀਂ ਹੋਈ।

ਇਹ ਵੀ ਪੜ੍ਹੋ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਧੂਰੀ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਜਿੱਥੇ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੂਰੀ ਵਾਸੀਆਂ ਦਾ ਪੂਰਾ ਸੂਬਾ ਰਿਣੀ ਹੈ ਜਿਨ੍ਹਾਂ ਬਦੌਲਤ ਅੱਜ ਸੂਬੇ ਨੂੰ ਸ. ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਵਿਕਾਸ ਦਾ ਮਸੀਹਾ ਮੁੱਖ ਮੰਤਰੀ ਮਿਲਿਆ ਜਿਨ੍ਹਾਂ ਦੀ ਗਤੀਸ਼ੀਲ ਤੇ ਅਗਾਂਹਵਧੂ ਅਗਵਾਈ ਵਿੱਚ ਅੱਜ ਪੰਜਾਬ ਮੁੜ ਰੰਗਲਾ ਪੰਜਾਬ ਬਣ ਰਿਹਾ ਹੈ। ਸਮੁੱਚੇ ਸੂਬੇ ਦੇ ਲੋਕ ਅਤੇ ਆਮ ਆਦਮੀ ਪਾਰਟੀ ਧੂਰੀ ਵਾਸੀਆਂ ਨੂੰ ਸਿਜਦਾ ਕਰਦੀ ਹੈ।

ਇਸੇ ਦੌਰਾਨ ਤਾਰਾ ਹਵੇਲੀ ਵਿਖੇ ਸ਼ਹਿਰ ਦੇ ਵਪਾਰੀ ਭਾਈਚਾਰੇ ਨਾਲ ਜਨਤਕ ਮੀਟਿੰਗ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀ ਵਰਗ ਦੇ ਹਿੱਤਾਂ ਲਈ ਵਚਨਬੱਧ ਹੈ। ਵਪਾਰ ਲਈ ਸੁਖਾਵਾਂ ਮਾਹੌਲ ਸਿਰਜ ਰਹੀ ਹੈ। ਸਰਕਾਰ-ਸਨਅਤਕਾਰ ਮਿਲਣੀਆਂ ਨੇ ਹੋਰ ਵੀ ਸਾਰਥਿਕ ਮਾਹੌਲ ਸਿਰਜਿਆ।

ਧੂਰੀ ਦੇ ਵਾਰਡ ਨੰਬਰ 2, 3 ਤੇ 16 ਵਿੱਚ ਸਮਾਗਮਾਂ ਦੌਰਾਨ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਦੋ ਸਾਲ ਦੀਆਂ ਲਾਮਿਸਾਲ ਪ੍ਰਾਪਤੀਆਂ ਸਦਕਾ ਲੋਕਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸੇ ਉਤਸ਼ਾਹ ਸਦਕਾ ਵਰਕਰਾਂ ਦੀ ਮੀਟਿੰਗ ਭਰਵੇਂ ਇਕੱਠ ਸਦਕਾ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਰਹੀ ਹੈ। ਲੋਕਾਂ ਸਰਕਾਰ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਹਨ ਜਿਸ ਦਾ ਸਿੱਟਾ ਚੋਣ ਮੀਟਿੰਗਾਂ ਵਿੱਚ ਹੋ ਰਹੇ ਭਰਵੇਂ ਇਕੱਠ ਹਨ।

ਮੀਤ ਹੇਅਰ ਨੇ ਧੂਰੀ ਦੀ ਦਾਣਾ ਮੰਡੀ ਦਾ ਵੀ ਦੌਰਾ ਕਰ ਕੇ ਕਣਕ ਦੇ ਖਰੀਦ ਪ੍ਰਬੰਧਾਂ ਜਾਇਜ਼ਾ ਲਿਆ।ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਲਈ ਨਿਰੰਤਰ ਨਿਰਵਿਘਨ ਮੁਫਤ ਬਿਜਲੀ ਤੋਂ ਲੈ ਕੈ ਮੰਡੀਆਂ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧ ਤੱਕ ਕਿਸਾਨਾਂ ਨਾਲ ਖੜ੍ਹੀ ਹੈ। ਮੰਡੀਆਂ ਵਿੱਚ ਕਿਸਾਨ ਵੀਰ ਸਰਕਾਰ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ।

Related post

ਮਹਾਰਾਸ਼ਟਰ ਦੇ ਪਰਿਵਾਰ ਦਾ ਪੰਜਾਬ ‘ਚ ਹੋਇਆ ਭਿਆਨਕ ਹਾਦਸਾ, ਇਨੋਵਾ ਨੇ ਮਾਰੀ ਟੱਕਰ, ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਮਹਾਰਾਸ਼ਟਰ ਦੇ ਪਰਿਵਾਰ ਦਾ ਪੰਜਾਬ ‘ਚ ਹੋਇਆ ਭਿਆਨਕ ਹਾਦਸਾ,…

ਜਲੰਧਰ, 6 ਮਈ, ਪਰਦੀਪ ਸਿੰਘ: ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਦੇ ਕੋਲ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ 4…
NEET Paper Leak: ਪੇਪਰ ਸੋਸ਼ਲ ਮੀਡੀਆ ‘ਤੇ ਵਾਇਰਲ, 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

NEET Paper Leak: ਪੇਪਰ ਸੋਸ਼ਲ ਮੀਡੀਆ ‘ਤੇ ਵਾਇਰਲ, 5…

ਬਿਹਾਰ, 6 ਮਈ, ਪਰਦੀਪ ਸਿੰਘ: ਬਿਹਾਰ ਦੀ ਰਾਜਧਾਨੀ ਪਟਨਾ ਤੋਂ ਨੀਟ ਯੂਜੀ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਦੀ ਖ਼ਬਰ ਹੈ।…
ਈ.ਡੀ. ਵਲੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ

ਈ.ਡੀ. ਵਲੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ

ਨਵੀਂ ਦਿੱਲੀ, 6 ਮਈ,ਨਿਰਮਲ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਹੈੱਡਕੁਆਰਟਰ ਦਫਤਰ ਨੇ 3.5.2024 ਨੂੰ ਇੰਡੀਅਨ ਬੈਂਕ, ਫਰੀਦਾਬਾਦ, ਹਰਿਆਣਾ ਦੀ ਬੱਲਭਗੜ੍ਹ ਸ਼ਾਖਾ ਵਿਚ…