ਕਿਸਾਨ ਆਗੂ ਨਵਦੀਪ ਸਿੰਘ ਗ੍ਰਿਫਤਾਰ, ਸ਼ੰਭੂ ਸਰਹੱਦ ‘ਤੇ ਪਹੁੰਚਿਆ ਸੀ

ਕਿਸਾਨ ਆਗੂ ਨਵਦੀਪ ਸਿੰਘ ਗ੍ਰਿਫਤਾਰ, ਸ਼ੰਭੂ ਸਰਹੱਦ ‘ਤੇ ਪਹੁੰਚਿਆ ਸੀ

ਅੰਬਾਲਾ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ 31 ਮਾਰਚ ਨੂੰ ਹਰਿਆਣਾ ਦੇ ਅੰਬਾਲਾ ‘ਚ ਨੌਜਵਾਨ ਕਿਸਾਨ ਸ਼ੁਭਕਰਨ ਦੀ ਸ਼ਰਧਾਂਜਲੀ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅੰਬਾਲਾ Police ਨੇ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ। ਅੰਬਾਲਾ ਸੀਆਈਏ ਨੇ ਪੇਸ਼ੀ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਉਸ ਦਾ ਮੈਡੀਕਲ ਕਰਵਾਇਆ।

ਇਸ ਤੋਂ ਬਾਅਦ ਭਾਰੀ Pjolice ਫੋਰਸ ਦੀ ਮੌਜੂਦਗੀ ‘ਚ ਨਵਦੀਪ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਨਵਦੀਪ ਨੂੰ 2 ਦਿਨ ਦੇ ਰਿਮਾਂਡ ‘ਤੇ ਸੀ.ਆਈ.ਏ.-1 ਦੇ ਹਵਾਲੇ ਕਰ ਦਿੱਤਾ ਹੈ।

ਪੁਲੀਸ ਸੂਤਰਾਂ ਅਨੁਸਾਰ ਨਵਦੀਪ ਜਲਬੇੜਾ ਖ਼ਿਲਾਫ਼ 13 ਫਰਵਰੀ ਨੂੰ ਆਈਪੀਸੀ ਦੀ ਧਾਰਾ 307 ਅਤੇ 379-ਬੀ ਅਤੇ ਹੋਰ ਧਾਰਾਵਾਂ ਤਹਿਤ ਐਫਆਈਆਰ ਨੰਬਰ 40 ਦਰਜ ਕੀਤੀ ਗਈ ਸੀ। ਜਿਸ ਵਿੱਚ ਇਹ ਗ੍ਰਿਫਤਾਰੀ ਹੋਈ।

ਇਸ ਤੋਂ ਇਲਾਵਾ ਪੋਕਲੇਨ ਮਸ਼ੀਨ ਤਿਆਰ ਕਰਨ ਵਾਲੇ ਮਕੈਨਿਕ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਨ ਦੀ ਵੀ ਗੱਲ ਕਹੀ ਗਈ ਹੈ। ਅਦਾਲਤ ਨੇ ਦੋਵਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੀ.ਆਈ.ਏ. ਨੂੰ 2 ਦਿਨ ਦਾ ਰਿਮਾਂਡ ਦੇ ਦਿੱਤਾ ਹੈ।

Related post

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਦੁਰਗਾਪੁਰ, 27 ਅਪ੍ਰੈਲ, ਨਿਰਮਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਵਿਚ ਚੜ੍ਹਨ ਦੌਰਾਨ ਡਿੱਗ ਗਈ। ਇਹ…
ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…