ਦੇਸ਼ ਦੇ ਮੌਜੂਦਾ ਹਾਲਾਤਾਂ ਕਾਰਨ ਬਿਹਤਰੀ ਬਾਰੇ ਉਮੀਦ ਲਾਉਣਾ ਤਾਂ ਬਿਲਕੁਲ ਨਾਮੁਮਕਿਨ

ਦੇਸ਼ ਦੇ ਮੌਜੂਦਾ ਹਾਲਾਤਾਂ ਕਾਰਨ ਬਿਹਤਰੀ ਬਾਰੇ ਉਮੀਦ ਲਾਉਣਾ ਤਾਂ ਬਿਲਕੁਲ ਨਾਮੁਮਕਿਨ

ਦੇਸ਼ ਦੇ ਮੌਜੂਦਾ ਚੱਲ ਰਹੇ ਹਾਲਾਤਾਂ ਨੂੰ ਦੇਖਕੇ ਲੋਕ ਭਲਾਈ, ਇੰਸਾਫ਼ ਤੇ ਦੇਸ਼ ਦੀ ਬਿਹਤਰੀ ਬਾਰੇ ਉਮੀਦ ਲਾਉਣਾ ਤਾਂ ਬਿਲਕੁਲ ਨਾਮੁਮਕਿਨ ਜਿਹਾ ਹੋ ਗਿਆ ਹੈ। ਜਿੱਥੇ ਆਮ ਲੋਕਾਂ ਨੂੰ ਭਾਜਪਾ ਸਰਕਾਰ ਧਰਮ ਦੇ ਨਾਮ ‘ਤੇ ਭੜਕਾ ਕੇ ਜ਼ਰੂਰੀ ਮੁੱਦਿਆਂ ਤੋਂ ਧਿਆਨ ਹਟਾ ਰਹੀ ਹੈ ਉੱਥੇ ਦੁੱਖਦਾਈ ਗੱਲ ਇਹ ਹੈ ਕਿ ਕੁਝ ਨੂੰ ਛੱਡਕੇ ਵਧੇਰੇ ਆਮ ਲੋਕ ਇਸ ਪ੍ਰੋਪੋਗੈਂਡਾ ਦਾ ਸ਼ਿਕਾਰ ਹੋ ਰਹੇ ਨੇ ਤੇ ਸਰਕਾਰ ਦੀ ਗ਼ਲਤੀਆਂ ਨੂੰ ਛੁਪਾਉਣ ‘ਚ ਸਰਕਾਰ ਨੂੰ ਸਮਰੱਥ ਕਰ ਰਹੇ ਨੇ।

ਹਾਲਾਂਕਿ ਸੁਪਰੀਮ ਕੋਰਟ ਮੌਜੂਦਾ ਸਰਕਾਰ ਦੀਆਂ ਕੁਰੀਤੀਆਂ ਦਾ ਟਾਕਰਾ ਕਰਨ ਲਈ ਕੁਝ ਐਕਸ਼ਨ ‘ਚ ਦਿਸ ਰਹੀ ਹੈ ਤੇ ਕਈ ਫ਼ੈਸਲੇ ਲੈ ਰਹੀ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਹਮੇਸ਼ਾ ਆਪਣੀ ਮਨਮਾਨੀ ਕਰਨ ਵਾਲੀ ਤਾਨਾਸ਼ਾਹ ਸਰਕਾਰ ਇਨ੍ਹਾਂ ਫ਼ੈਸਲਿਆਂ ਨੂੰ ਜਿਓਂ ਦਾ ਤਿਓਂ ਮੰਨੇਗਾ ਜਾਂ ਨਹੀਂ । ਚੰਡੀਗੜ੍ਹ ਮੇਅਰ ਚੋਣਾਂ, ਕਰਨਾਟਕ ਤੇ ਹਿਮਾਚਲ ਵਿੱਚ ਦਖਲਅੰਦਾਜ਼ੀ ਤੇ ਹੋਰ ਕਈ ਧਿਆਨਦੇਣਯੋਗ ਮੁੱਦਿਆਂ ਨੂੰ ਸੱਤਾ ਦੀ ਮਦਦ ਨਾਲ ਦਬਾਅ ਦੇਣਾ ਨਿੱਤ ਹੀ ਦੇਖਣ ਨੂੰ ਮਿਲਦਾ ਹੈ।

ਹੋਰ ਤਾਂ ਹੋਰ ਨੈਸ਼ਨਲ ਏਜੰਸੀਆਂ ਦਾ ਇਸਤੇਮਾਲ ਵੀ ਸਰਕਾਰ ਆਪਣੇ ਹਿਸਾਬ ਨਾਲ ਹੀ ਕਰਵਾ ਕੇ ਗ਼ਲਤ ਖਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਰੇਡਾਂ ਮਾਰ ਕੇ ਜਾਂ ਟਾਰਚਰ ਕਰਕੇ ਲੋਕਾਂ ਦੇ ਮੂੰਹ ਬੰਦ ਕਰ ਰਹੀ ਹੈ। ਗ਼ੌਰਤਲਬ ਹੈ ਕਿ ਲੋਕ ਸਭਾ ਚੋਣਾਂ ਵੀ ਨੇੜੇ ਹੀ ਹਨ ਹੁਣ ਦੇਖਣਾ ਹੈ ਕਿ ਮੌਜੂਦਾ ਸਰਕਾਰ ਨੂੰ ਟੱਕਰ ਦੇਣ ਲਈ ਵਿਰੋਧੀਆਂ ਕੋਲ ਕੋਈ ਚਿਹਰਾ ਹੈ ਜਾਂ ਨਹੀਂ, ਲੋਕਾਂ ਨੂੰ ਸਰਕਾਰ ਦੀਆਂ ਕੁਰੀਤੀਆਂ ਬਾਰੇ ਜਾਣਕਾਰੀ ਹੈ ਜਾਂ ਨਹੀਂ , ਲੋਕ ਜਾਗਰੂਕ ਹਨ ਕਿ ਨਹੀਂ । ਫ਼ਿਲਹਾਲ ਬਿਹਤਰੀ ਦੀ ਉਮੀਦ ਕਰਨਾ ਮੁਸ਼ਕਿਲ ਨਜ਼ਰ ਆ ਰਹੀ ਹੈ।

–ਮੁਸਕਾਨ

muskan94786@gmail.com

Related post

ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

ਨਵੀਂ ਦਿੱਲੀ, 27 ਅਪ੍ਰੈਲ, ਨਿਰਮਲ : ਭਾਰਤ ਸਰਕਾਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।…
ਸੁਨੀਤਾ ਵਿਲੀਅਮਸ ਆਪਣੇ ਤੀਜੇ ਪੁਲਾੜ ਮਿਸ਼ਨ ਦੇ ਲਈ ਤਿਆਰ

ਸੁਨੀਤਾ ਵਿਲੀਅਮਸ ਆਪਣੇ ਤੀਜੇ ਪੁਲਾੜ ਮਿਸ਼ਨ ਦੇ ਲਈ ਤਿਆਰ

ਨਿਰਮਲ ਵਾਸ਼ਿੰਗਟਨ , 25 ਅਪ੍ਰੈਲ (ਰਾਜ ਗੋਗਨਾ)-ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਇੱਕ ਵਾਰ ਫਿਰ ਪੁਲਾੜ ਵਿੱਚ ਜਾਣ ਲਈ ਤਿਆਰ ਹੋਈ ਹੈ।…
ਅਮਰੀਕਾ : ਧੋਖਾਧੜੀ ਕਰਨ ਵਾਲੇ ਭਾਰਤੀ ਨੂੰ ਹੋਈ ਸਜ਼ਾ

ਅਮਰੀਕਾ : ਧੋਖਾਧੜੀ ਕਰਨ ਵਾਲੇ ਭਾਰਤੀ ਨੂੰ ਹੋਈ ਸਜ਼ਾ

ਨਿਰਮਲ ਨਿਊਯਾਰਕ, 23 ਅਪ੍ਰੈਲ (ਰਾਜ ਗੋਗਨਾ)- ਇਕ ਭਾਰਤੀ ਮੂਲ ਦੇ ਤਕਨੀਕੀ ਉਦਯੋਗਪਤੀ ਮਨੀਸ਼ ਲ਼ਛਵਾਨੀ ਨੂੰ ਆਪਣੀ ਕੰਪਨੀ, ਹੈੱਡਸਪਿਨ ਇੰਕ. ਦੇ ਵਿੱਤ,…