ਸਰਕਾਰ ਨੇ ਇਨ੍ਹਾਂ ਨਸਲਾਂ ਦੇ ਕੁੱਤਿਆ ‘ਤੇ ਪਾਬੰਦੀ ਲਗਾਉਣ ਦੀ ਦਿੱਤੀ ਸਲਾਹ

ਸਰਕਾਰ ਨੇ ਇਨ੍ਹਾਂ ਨਸਲਾਂ ਦੇ ਕੁੱਤਿਆ ‘ਤੇ ਪਾਬੰਦੀ ਲਗਾਉਣ ਦੀ ਦਿੱਤੀ ਸਲਾਹ

ਨਵੀਂ ਦਿੱਲੀ : ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਕਈ ਦਰਦਨਾਕ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਪਾਲਤੂ ਕੁੱਤਿਆਂ ਨੇ ਮਾਲਕ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੱਢ ਲਿਆ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਲਖਨਊ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ। ਉਸ ਨੂੰ ਇੱਕ ਪਾਲਤੂ ਪਿਟਬੁੱਲ ਨੇ ਵੱਢ ਲਿਆ ਸੀ । ਹੁਣ ਸਰਕਾਰ ਵੀ ਇਸ ਮੁੱਦੇ ‘ਤੇ ਸਰਗਰਮ ਹੋ ਗਈ ਹੈ।ਕੇਂਦਰ ਸਰਕਾਰ ਨੇ ਸੁਝਾਅ ਦਿੱਤਾ ਹੈ ਕਿ ਪਿਟਬੁੱਲ, ਰੋਟਵੀਲਰ, ਟੈਰੀਅਰ, ਵੁਲਫ ਡੌਗ, ਮਾਸਟਿਫ ਵਰਗੇ ਵਿਦੇਸ਼ੀ ਨਸਲ ਦੇ ਕੁੱਤਿਆਂ ਦੇ ਆਯਾਤ, ਪ੍ਰਜਨਨ ਅਤੇ ਵਿਕਰੀ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਕੇਂਦਰ ਸਰਕਾਰ ਨੇ ਇਹ ਸਲਾਹ ਇਕ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਦਿੱਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਇਹ ਵਿਦੇਸ਼ੀ ਨਸਲਾਂ ਦੇ ਕੁੱਤੇ ਖ਼ਤਰਨਾਕ ਹਨ ਅਤੇ ਭਾਰਤੀ ਹਾਲਾਤਾਂ ਵਿੱਚ ਵਹਿਸ਼ੀ ਹੋ ਜਾਂਦੇ ਹਨ। ਕੇਂਦਰ ਦਾ ਵਿਚਾਰ ਹੈ ਕਿ ਇਨ੍ਹਾਂ ਕੁੱਤਿਆਂ ਤੋਂ ਇਲਾਵਾ ਹੋਰ ਮਿਸ਼ਰਤ ਅਤੇ ਕਰਾਸ ਨਸਲ ਦੇ ਕੁੱਤਿਆਂ ‘ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਰਾਜਾਂ ਨੂੰ ਲਿਖੇ ਪੱਤਰ ਵਿੱਚ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਸਥਾਨਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰਾਸ-ਬਰੀਡਿੰਗ ਅਤੇ ਵਿਦੇਸ਼ੀ ਨਸਲ ਦੇ ਕੁੱਤਿਆਂ ਨੂੰ ਲਾਇਸੈਂਸ ਜਾਂ ਪਰਮਿਟ ਜਾਰੀ ਨਾ ਕਰਨ। ਇਨ੍ਹਾਂ ਕੁੱਤਿਆਂ ਦੀ ਵਿਕਰੀ ਅਤੇ ਪ੍ਰਜਨਨ ‘ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

Related post

ਜਾਣੋ ਕੁੱਤਿਆਂ ਲਈ ਕਿਉਂ ਬਣ ਰਹੇ QR ਕੋਡ ਵਾਲੇ ਸਪੈਸ਼ਲ ‘ਆਧਾਰ ਕਾਰਡ’

ਜਾਣੋ ਕੁੱਤਿਆਂ ਲਈ ਕਿਉਂ ਬਣ ਰਹੇ QR ਕੋਡ ਵਾਲੇ…

ਨਵੀਂ ਦਿੱਲੀ, 2 ਮਈ, ਪਰਦੀਪ ਸਿੰਘ: ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਸਟਰੀਟ ਡੌਗ ਦੇ ਲਈ QR ਕੋਡ ਵਾਲੇ ਆਈਡੀ ਕਾਰਡ ਬਣਾਏ…
ਪਟਿਆਲਾ ‘ਚ ਕੁੱਤਿਆਂ ਦਾ ਬੱਚਿਆਂ ‘ਤੇ ਹਮਲਾ, ਇਕ ਦੀ ਮੌਤ

ਪਟਿਆਲਾ ‘ਚ ਕੁੱਤਿਆਂ ਦਾ ਬੱਚਿਆਂ ‘ਤੇ ਹਮਲਾ, ਇਕ ਦੀ…

ਪਟਿਆਲਾ : ਪਟਿਆਲਾ ਨੇੜਲੇ ਪਿੰਡ ਬਰਸਾਤ ਵਿੱਚ ਪਤੰਗ ਉਡਾਉਣ ਜਾ ਰਹੇ ਦੋ ਬੱਚਿਆਂ ’ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ…
ਮਲਿਕਾਰਜੁਨ ਖੜਗੇ ਨੇ ਬੂਥ ਏਜੰਟਾਂ ਦੀ ਤੁਲਨਾ ‘ਕੁੱਤਿਆਂ’ ਨਾਲ ਕੀਤੀ

ਮਲਿਕਾਰਜੁਨ ਖੜਗੇ ਨੇ ਬੂਥ ਏਜੰਟਾਂ ਦੀ ਤੁਲਨਾ ‘ਕੁੱਤਿਆਂ’ ਨਾਲ…

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਨਿਆ ਸੰਕਲਪ ਵਰਕਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ…