ਜੇਕਰ ਜਿੱਤਿਆ ਤਾਂ ਅਮਰੀਕੀ ਸੰਸਦ ’ਤੇ ਹਮਲਾ ਕਰਨ ਵਾਲਿਆਂ ਨੂੰ ਕਰਾਂਗਾ ਰਿਹਾਅ : ਟਰੰਪ

ਜੇਕਰ ਜਿੱਤਿਆ ਤਾਂ ਅਮਰੀਕੀ ਸੰਸਦ ’ਤੇ ਹਮਲਾ ਕਰਨ ਵਾਲਿਆਂ ਨੂੰ ਕਰਾਂਗਾ ਰਿਹਾਅ : ਟਰੰਪ

ਵਾਸ਼ਿੰਗਟਨ , 13 ਮਾਰਚ (ਰਾਜ ਗੋਗਨਾ )—ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਉਹ ਇਸ ਵਾਰ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਕੀ ਕਰਨਗੇ। ਉਸਨੇ ਕਿਹਾ ਕਿ ਉਹ ਵਾਸ਼ਿੰਗਟਨ ਦੇ ਕੈਪੀਟਲ ਹਿੱਲ ‘ਤੇ 2021 ਦੇ ਹਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਤੁਰੰਤ ਰਿਹਾਅ ਕਰੇਗਾ ਅਤੇ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਮੈਕਸੀਕੋ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦੇਵੇਗਾ।ਇਸ ਸਬੰਧ ‘ਚ ਟਰੰਪ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਟਰੁੱਥ ਸ਼ੋਸ਼ਲ (Truth Social)  ‘ਤੇ ਇਕ ਪੋਸਟ ਪਾਈ ਹੈ। ਸੰਨ  2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ, ਟਰੰਪ ਨੇ ਜੋਅ ਬਿਡੇਨ ਦੀ ਜਿੱਤ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਭਾਸ਼ਣ ਦਿੱਤਾ। ਇਸ ਤੋਂ ਨਾਰਾਜ਼ ਉਨ੍ਹਾਂ ਦੇ ਸਮਰਥਕਾਂ ਨੇ 6 ਜਨਵਰੀ 2021 ਨੂੰ ਵਾਸ਼ਿੰਗਟਨ ਦੀ ਇਤਿਹਾਸਕ ਕੈਪੀਟਲ ਹਿੱਲ ਦੀ  ਇਮਾਰਤ ‘ਤੇ ਹਮਲਾ ਕਰ ਦਿੱਤਾ ਸੀ । ਇਸ ਮਾਮਲੇ ਵਿੱਚ ਸੈਂਕੜੇ ਲੋਕ ਗ੍ਰਿਫ਼ਤਾਰ ਵੀ ਹੋ ਚੁੱਕੇ ਹਨ ਅਤੇ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ।

25 ਅਪ੍ਰੈਲ ਨੂੰ, ਸੰਯੁਕਤ ਰਾਜ ਦੀ ਸੁਪਰੀਮ ਕੋਰਟ ਵੱਲੋ  ਕੈਪੀਟਲ ਹਿੱਲ ਬਗਾਵਤ ਦੇ ਮਾਮਲੇ ਵਿੱਚ ਰਾਸ਼ਟਰਪਤੀ ਨੂੰ ਸੰਵਿਧਾਨਕ ਸੁਰੱਖਿਆ ਦੇ ਮਾਮਲੇ ਵਿੱਚ ਟਰੰਪ ਦੇ ਖਿਲਾਫ ਇੱਕ ਅਹਿਮ ਫੈਸਲਾ ਸੁਣਾਏਗੀ। ਇਸ ਫੈਸਲੇ ‘ਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਟਰੰਪ ਨੂੰ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦਾ ਅਧਿਕਾਰ ਹੈ ਜਾਂ ਨਹੀਂ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਦੀ ਚੋਣ ਇਸ ਸਾਲ 5 ਨਵੰਬਰ ਅਮਰੀਕਾ ਵਿੱਚ ਹੋਣੀ ਹੈ। ਇਸ ਚੋਣ ਵਿੱਚ ਟਰੰਪ ਅਤੇ ਮੌਜੂਦਾ ਰਾਸ਼ਟਰਪਤੀ ਬਿਡੇਨ ਇੱਕ ਵਾਰ ਫਿਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਟਰੰਪ ਪਹਿਲਾਂ ਹੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ ਕਰਨ ਵਾਲੀਆਂ ਰਿਪਬਲਿਕਨ ਪ੍ਰਾਇਮਰੀਜ਼ ਚੋਣਾਂ ਜਿੱਤ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਹਾਈਕਮਾਨ ਦੇ ਸਾਹਮਣੇ ਵੱਡੀ ਮੰਗ ਰੱਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਜਵਾ, ਰੰਧਾਵਾ, ਸਿੱਧੂ ਤੇ ਰਾਜਾ ਵੜਿੰਗ ਲੋਕ ਸਭਾ ਚੋਣ ਲੜਨ। ਉਨ੍ਹਾਂ ਨੇ ਪੰਜਾਬ ਦੇ ਵੱਡੇ ਨੇਤਾਵਾਂ ਨੂੰ ਲੋਕ ਸਭਾ ਚੋਣਾਂ ਵਿਚ ਉਤਾਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਕਿਤੋਂ ਵੀ ਲੋਕ ਸਭਾ ਚੋਣ ਲੜਾਉਂਦੀ ਹੈ ਤਾਂ ਉਹ ਤਿਆਰ ਹਨ। ਪ੍ਰੰਤੂ ਇਨ੍ਹਾਂ ਨੇਤਾਵਾਂ ਨੂੰ ਵੀ ਚੋਣ ਲੜਨੀ ਚਾਹੀਦੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਨ ਨੂੰ ਇਸ ਸਬੰਧੀ ਅਪੀਲ ਕੀਤੀ ਹੈ। ਮੀਡੀਆ ਵਲੋਂ ‘ਵੱਡੇ ਨੇਤਾਵਾਂ’ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਪਰਗਟ ਸਿੰਘ ਪਹਿਲਾਂ ਤਾਂ ਟਾਲ ਮਟੋਲ ਕਰਦੇ ਰਹੇ ਲੇਕਿਨ ਵਾਰ ਵਾਰ ਪੁੱਛੇ ਜਾਣ ’ਤੇ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਲੈਂਦਿਆਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਲੋਕ ਸਭਾ ਚੋਣਾਂ ਵਿਚ ਉਤਾਰਿਆ ਜਾਣਾ ਚਾਹੀਦਾ।
ਪਰਗਟ ਸਿੰਘ ਨੇ ਅਪਣੀ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਿਹੜੇ ਲੰਗੋਟ ਬੰਨ੍ਹ ਕੇ ਅਖਾੜੇ ਦੇ ਚਾਰੇ ਪਾਸੇ ਘੁੰਮਦੇ ਰਹਿੰਦੇ ਹਨ, ਉਨ੍ਹਾਂ ਲੋਕ ਸਭਾ ਚੋਣ ਮੈਦਾਨ ਵਿਚ ਉਤਾਰਨਾ ਚਾਹੀਦਾ। ਪਰਗਟ ਸਿੰਘ ਨੇ ਕਿਹਾ ਕਿ ਹਾਈ ਕਮਾਨ ਨੇ ਮੇਰੇ ਕੋਲੋਂ ਚੋਣ ਲੜਨ ਬਾਰੇ ਪੁੱਛਿਆ ਸੀ ਜਿਸ ਦੇ ਜਵਾਬ ਵਿਚ ਮੈਂ ਹਾਈ ਕਮਾਨ ਨੂੰ ਕਿਹਾ ਕਿ ਮੈਨੂੰ ਪੰਜਾਬ ਵਿਚ ਜਿੱਥੋਂ ਵੀ ਟਿਕਟ ਦਿੱਤਾ ਜਾਵੇਗਾ, ਮੈਂ ਤਿਆਰ ਹਾਂ।

Related post

ਭਾਰਤੀ ਚੋਣਾਂ ਵਿਚ ਰੁਕਾਵਟ ਪਾ ਰਿਹੈ ਅਮਰੀਕਾ : ਰੂਸ

ਭਾਰਤੀ ਚੋਣਾਂ ਵਿਚ ਰੁਕਾਵਟ ਪਾ ਰਿਹੈ ਅਮਰੀਕਾ : ਰੂਸ

ਨਵੀਂ ਦਿੱਲੀ, 9 ਮਈ, ਨਿਰਮਲ : ਰੂਸ ਨੇ ਅਮਰੀਕਾ ’ਤੇ ਭਾਰਤ ਦੀਆਂ ਲੋਕ ਸਭਾ ਚੋਣਾਂ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ…
ਅਮਰੀਕਾ ਤੇ ਇਜ਼ਰਾਈਲ ਵਿਚ ਵਧੀ ਤਲਖ਼ੀ, ਬਾਈਡਨ ਨੇ ਹਥਿਆਰਾਂ ਦੀ ਸਪਲਾਈ ਰੋਕੀ

ਅਮਰੀਕਾ ਤੇ ਇਜ਼ਰਾਈਲ ਵਿਚ ਵਧੀ ਤਲਖ਼ੀ, ਬਾਈਡਨ ਨੇ ਹਥਿਆਰਾਂ…

ਵਾਸ਼ਿੰਗਟਨ, 8 ਮਈ, ਨਿਰਮਲ : ਗਾਜ਼ਾ ਦੇ ਰਫਾਹ ਸ਼ਹਿਰ ’ਤੇ ਹਮਲੇ ਕਾਰਨ ਇਜ਼ਰਾਈਲ ਅਤੇ ਅਮਰੀਕਾ ਦੇ ਸਬੰਧਾਂ ’ਚ ਤਲਖੀ ਆ ਗਈ…
ਨਿੱਝਰ ਨੂੰ ਲੈਕੇ ਅਮਰੀਕਾ ਨੇ ਭਾਰਤ ’ਤੇ ਸਾਧਿਆ ਨਿਸ਼ਾਨਾ

ਨਿੱਝਰ ਨੂੰ ਲੈਕੇ ਅਮਰੀਕਾ ਨੇ ਭਾਰਤ ’ਤੇ ਸਾਧਿਆ ਨਿਸ਼ਾਨਾ

ਵਾਸ਼ਿੰਗਟਨ, 7 ਮਈ, ਨਿਰਮਲ : ਅਮਰੀਕਾ ਨੇ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਇੱਕ ਵਾਰ ਫਿਰ ਭਾਰਤ ’ਤੇ ਨਿਸ਼ਾਨਾ ਸਾਧਿਆ ਹੈ।…