ਪੰਜਾਬ ‘ਚ 9 ਕਰੋੜ ਦੀ ਡਰੱਗ ਮਨੀ ਬਰਾਮਦ, 9 ਗ੍ਰਿਫਤਾਰ

ਪੰਜਾਬ ‘ਚ 9 ਕਰੋੜ ਦੀ ਡਰੱਗ ਮਨੀ ਬਰਾਮਦ, 9 ਗ੍ਰਿਫਤਾਰ

30 ਬੈਂਕ ਖਾਤੇ ਜ਼ਬਤ, ਅੰਤਰਰਾਸ਼ਟਰੀ ਗਿਰੋਹ ਤੋਂ 22 ਕਿਲੋ ਅਫੀਮ ਬਰਾਮਦ
6 ਕਸਟਮ ਅਫਸਰ ਵੀ ਸ਼ਾਮਲ ਹਨ
ਜਲੰਧਰ : ਪੰਜਾਬ ‘ਚ ਜਲੰਧਰ ਸਿਟੀ Police ਨੇ ਕੋਰੀਅਰ ਸਰਵਿਸ ਰਾਹੀਂ ਵਿਦੇਸ਼ਾਂ ‘ਚ ਨਸ਼ਾ ਸਪਲਾਈ ਕਰਨ ਵਾਲੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ 10 ਕਿਲੋ ਅਫੀਮ ਬਰਾਮਦ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਵਿਦੇਸ਼ਾਂ ਵਿੱਚ ਡਰੱਗ ਸਪਲਾਈ ਕਰਨ ਵਾਲੇ ਇਸ ਨੈੱਟਵਰਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਝਾਰਖੰਡ ਤੋਂ 3 ਮੁਲਜ਼ਮਾਂ ਨੂੰ 12 ਕਿਲੋ ਅਫੀਮ ਸਮੇਤ ਕਾਬੂ ਕੀਤਾ ਸੀ।

ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਹੁਣ 9 ਹੋਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਕੁਝ ਝਾਰਖੰਡ ਅਤੇ ਕੁਝ ਪੰਜਾਬ ਦੇ ਹਨ। ਹੁਣ ਤੱਕ ਸਾਰੇ ਮੁਲਜ਼ਮਾਂ ਕੋਲੋਂ ਕੁੱਲ 22 ਕਿਲੋ ਅਫੀਮ ਬਰਾਮਦ ਕੀਤੀ ਜਾ ਚੁੱਕੀ ਹੈ।

ਡੀਜੀਪੀ ਨੇ ਦੱਸਿਆ ਕਿ ਜਲੰਧਰ ਪੁਲਿਸ ਨੇ ਜਾਂਚ ਤੋਂ ਬਾਅਦ 30 ਦੇ ਕਰੀਬ ਬੈਂਕ ਖਾਤੇ ਜ਼ਬਤ ਕੀਤੇ ਹਨ, ਉਨ੍ਹਾਂ ਖਾਤਿਆਂ ਵਿੱਚ ਕਰੀਬ 9 ਕਰੋੜ ਰੁਪਏ ਦੀ ਡਰੱਗ ਮਨੀ ਪਈ ਹੈ। ਸਾਰੇ ਖਾਤਿਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਪਤਾ ਲੱਗ ਸਕੇਗਾ ਕਿ ਕਿੰਨਾ ਪੈਸਾ, ਕਿੱਥੇ ਅਤੇ ਕਿਵੇਂ ਟਰਾਂਸਫਰ ਕੀਤਾ ਗਿਆ। ਜਿਸ ਤੋਂ ਬਾਅਦ ਮਾਮਲੇ ਨਾਲ ਸਬੰਧਤ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related post

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ…

ਨਵੀਂ ਦਿੱਲੀ, 18 ਮਈ, ਨਿਰਮਲ : ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਨੂੰ…
ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁੱਚੀ ਦੀ ਮਦਦ ਨਾਲ ਅੱਤਵਾਦੀ ਮੋਡਿਊਲ ਦਾ ਕੀਤਾ ਪਰਦਾਫਾਸ਼

ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁੱਚੀ ਦੀ ਮਦਦ ਨਾਲ ਅੱਤਵਾਦੀ…

ਚੰਡੀਗੜ੍ਹ, 15 ਮਈ, ਨਿਰਮਲ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਮੁੱਖ ਸੰਚਾਲਕ ਗੁਰਵਿੰਦਰ ਸਿੰਘ ਉਰਫ ਸ਼ੇਰਾ ਸਮੇਤ ਚਾਰ…
Hardeep Singh Nijjar ਨਿੱਝਰ ਕਤਲ ਮਾਮਲੇ ਵਿਚ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਹੋਈ

Hardeep Singh Nijjar ਨਿੱਝਰ ਕਤਲ ਮਾਮਲੇ ਵਿਚ ਚੌਥੇ ਸ਼ੱਕੀ…

ਸਰੀ, 12 ਮਈ, ਨਿਰਮਲ : ਕੈਨੇਡਾ ਵਿਚ ਨਿੱਝਰ ਕਤਲ ਮਾਮਲੇ ’ਚ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਹੋਈ ਹੈ। ਦੱਸਦੇ ਚਲੀੲੈ ਕਿ ਕੈਨੇਡਾ…