ਅਮਨ ਅਰੋੜਾ ਨੇ ਐਮਰਜੈਂਸੀ ਹਾਲਾਤਾਂ ਵਿੱਚ ਉਤਰੇ ਹੈਲੀਕਾਪਟਰ ਵਿੱਚ ਸਵਾਰ ਫੌਜੀਆਂ ਨੂੰ ਮਦਦ ਪਹੁੰਚਾਈ

ਅਮਨ ਅਰੋੜਾ ਨੇ ਐਮਰਜੈਂਸੀ ਹਾਲਾਤਾਂ ਵਿੱਚ ਉਤਰੇ ਹੈਲੀਕਾਪਟਰ ਵਿੱਚ ਸਵਾਰ ਫੌਜੀਆਂ ਨੂੰ ਮਦਦ ਪਹੁੰਚਾਈ


ਸੰਗਰੂਰ, 19 ਫ਼ਰਵਰੀ, ਦਲਜੀਤ ਕੌਰ : ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ, 2024: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਢੱਡਰੀਆਂ ਵਿਖੇ ਤਕਨੀਕੀ ਨੁਕਸ ਪੈ ਜਾਣ ਕਾਰਨ ਐਮਰਜੈਂਸੀ ਹਾਲਾਤਾਂ ਵਿੱਚ ਉਤਰੇ ਭਾਰਤੀ ਹਵਾਈ ਫੌਜ ਦੇ ਇੱਕ ਚਿਨਕੂਕ ਹੈਲੀਕਾਪਟਰ ਵਿਚ ਸਵਾਰ ਫੌਜੀਆਂ ਨਾਲ ਤੁਰੰਤ ਰਾਬਤਾ ਕੀਤਾ ਅਤੇ ਲੋੜੀਂਦੀ ਪ੍ਰਸ਼ਾਸ਼ਨਿਕ ਮਦਦ ਮੁਹੱਈਆ ਕਰਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਜਦੋਂ ਅੱਜ ਉਹ ਹਲਕੇ ਦੇ ਪਿੰਡਾਂ ਵਿੱਚ ਜਾਣ ਲਈ ਉਲੀਕੇ ਪ੍ਰੋਗਰਾਮਾਂ ਦੌਰਾਨ ਦੌਰੇ ਉੱਤੇ ਸਨ ਤਾਂ ਹਵਾਈ ਫੌਜ ਦੇ ਇਸ ਹੈਲੀਕਾਪਟਰ ਨੂੰ ਨੀਵੇਂ ਹੁੰਦੇ ਦੇਖਿਆ।

ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਤੁਰੰਤ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਉਹ ਖੁਦ ਵੀ ਮੌਕੇ ਉਤੇ ਹੀ ਹੈਲੀਕਾਪਟਰ ਕੋਲ ਪਹੁੰਚ ਗਏ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਚਿਨਕੂਕ ਟਰਾਂਸਪੋਰਟਰ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਹੀ ਇਕ ਹੋਰ ਹੈਲੀਕਾਪਟਰ ਰਾਹੀਂ 2 ਤਕਨੀਕੀ ਮਾਹਿਰ ਮੌਕੇ ਉਤੇ ਪੁੱਜੇ ਅਤੇ ਖਰਾਬ ਹੋਏ ਹੈਲੀਕਾਪਟਰ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਦੂਜਾ ਹੈਲੀਕਾਪਟਰ ਇਨ੍ਹਾਂ ਦੋਵੇਂ ਇੰਜੀਨੀਅਰਾਂ ਨੂੰ ਉਤਾਰਨ ਮਗਰੋਂ ਵਾਪਸ ਪਰਤ ਗਿਆ। ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਫੌਜੀ ਜਵਾਨਾਂ ਨਾਲ ਗੱਲਬਾਤ ਕਰਦਿਆਂ ਤਕਨੀਕੀ ਨੁਕਸ ਸਬੰਧੀ ਮੁਢਲੀ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਨੇ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਫ਼ੌਜੀ ਜਵਾਨਾਂ ਲਈ ਮੈਡੀਕਲ ਟੀਮ, ਭੋਜਨ ਆਦਿ ਮੰਗਵਾਏ ਅਤੇ ਸੁਰੱਖਿਅਤ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।

Related post

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ ਜੂਸ

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਕੜਕਦੀ ਧੁੱਪ ਸਰੀਰ ਵਿਚੋਂ ਊਰਜਾ ਨੂੰ ਖਤਮ ਕਰ ਦਿੰਦੀ ਹੈ। ਖਾਸ ਤੌਰ…
HIV ਪਾਜ਼ੀਟਿਵ ਮਹਿਲਾ ਨੇ 200 ਲੋਕਾਂ ਨਾਲ ਬਣਾਇਆ ਸਬੰਧ, ਹੁਣ ਪੁਲਿਸ ਕਰ ਰਹੀ ਭਾਲ

HIV ਪਾਜ਼ੀਟਿਵ ਮਹਿਲਾ ਨੇ 200 ਲੋਕਾਂ ਨਾਲ ਬਣਾਇਆ ਸਬੰਧ,…

ਅਮਰੀਕਾ, 20 ਮਈ, ਪਰਦੀਪ ਸਿੰਘ: ਅਮਰੀਕਾ ਵਿੱਚ ਸੈਕਸ ਵਰਕਰ ਕਥਿਤ ਤੌਰ ਉੱਤੇ ਐੱਚਆਈਵੀ ਪਾਜ਼ੀਟਿਵ ਹੈ ਜਿਸ ਨੇ 200 ਲੋਕਾਂ ਨਾਲ ਸਰੀਰਕ…
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ…