ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੂੰ ਈਡੀ ਵਲੋਂ ਸੰਮਨ

ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੂੰ ਈਡੀ ਵਲੋਂ ਸੰਮਨ


ਨਵੀਂ ਦਿੱਲੀ, 30 ਮਾਰਚ, ਨਿਰਮਲ : ਦਿੱਲੀ ਦੇ ਇੱਕ ਹੋਰ ਮੰਤਰੀ ਨੂੰ ਈਡੀ ਵਲੋਂ ਸੰਮਨ ਭੇਜਿਆ ਗਿਆ ਹੈ। ਈਡੀ ਨੇ ਸ਼ਰਾਬ ਨੀਤੀ ਕੇਸ ਨਾਲ ਜੁੜ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੇ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ ਨੂੰ ਸ਼ਨਿੱਚਰਵਾਰ ਨੂੰ ਪੁਛਗਿੱਛ ਲਈ ਬੁਲਾਇਆ। ਨਜ਼ਫਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗਹਿਲੋਤ ਕੇਜਰੀਵਾਲ ਸਰਕਾਰ ਵਿਚ ਟਰਾਂਸਪੋਰਟ, ਗ੍ਰਹਿ ਅਤੇ ਕਾਨੂੰਨ ਮੰਤਰੀ ਹਨ। ਦੱਸਦੇ ਚਲੀਏ ਕਿ ਇਸ ਤੋਂ ਪਹਿਲਾਂ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰ ਵੱਡੇ ਨੇਤਾਵਾਂ ਨੂੰ ਈਡੀ ਗ੍ਰਿਫਤਾਰ ਕਰ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ

ਛੱਤੀਸਗੜ੍ਹ ਦੇ ਕੋਰਬਾ ਵਿੱਚ ਇੱਕ ਟੀਵੀ ਸੀਰੀਅਲ ਦੇ ਅਦਾਕਾਰ ਨੂੰ ਕੁਝ ਮੁੰਡਿਆਂ ਨੇ ਗਟਰ ਵਿੱਚ ਸੁੱਟ ਦਿੱਤਾ। ਉਸ ਦੇ ਕੱਪੜੇ ਪਾੜ ਦਿੱਤੇ ਅਤੇ ਸ਼ਰਾਬ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ। ਲੜਕਿਆਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਹੈ। ਮਾਮਲਾ ਸਿਵਲ ਲਾਈਨ ਥਾਣਾ ਖੇਤਰ ਦਾ ਹੈ।

ਜਾਣਕਾਰੀ ਮੁਤਾਬਕ ਰਾਮਪੁਰ ਵਾਰਡ ਦੇ ਬੇਗੀਨਾਦਭਰ ਦਾ ਰਹਿਣ ਵਾਲਾ ਆਸ਼ੀਸ਼ ਮਿਸ਼ਰਾ ਨੇ ਟੀ.ਵੀ. ਵਿਚ ਕਈ ਮਰਾਠੀ ਅਤੇ ਹਿੰਦੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਆਸ਼ੀਸ਼ ਹੋਲੀ ’ਤੇ ਆਪਣੇ ਘਰ ਆਇਆ ਸੀ। ਉਹ 25 ਮਾਰਚ ਨੂੰ ਕਿਸੇ ਥਾਂ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਕੁਝ ਲੜਕਿਆਂ ਨੇ ਉਸ ਦਾ ਰਸਤਾ ਰੋਕ ਲਿਆ।

ਦੋਸ਼ ਹੈ ਕਿ ਮੁੰਡਿਆਂ ਨੇ ਉਸ ਨੂੰ ‘ਬੁਰਾ ਨਾ ਮਹਿਸੂਸ ਕਰੋ, ਹੋਲੀ ਹੈ’ ਕਹਿ ਕੇ ਫੜ ਲਿਆ। ਜਦੋਂ ਆਸ਼ੀਸ਼ ਨੇ ਇਨਕਾਰ ਕੀਤਾ ਤਾਂ ਲੜਕਿਆਂ ਨੇ ਆਪਣੇ ਹੋਰ ਦੋਸਤਾਂ ਨੂੰ ਬੁਲਾਇਆ ਅਤੇ ਉਸ ਨੂੰ ਜ਼ਬਰਦਸਤੀ ਗਟਰ ਦੇ ਪਾਣੀ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਲੜਕਿਆਂ ਨੇ ਉਨ੍ਹਾਂ ’ਤੇ ਸ਼ਰਾਬ ਦੀਆਂ ਬੋਤਲਾਂ ਨਾਲ ਹਮਲਾ ਵੀ ਕੀਤਾ। ਇਸ ਕਾਰਨ ਉਸ ਨੂੰ ਸੱਟਾਂ ਲੱਗੀਆਂ ਹਨ।

ਆਸ਼ੀਸ਼ ਦਾ ਦੋਸ਼ ਹੈ ਕਿ ਹਮਲਾ ਕਰਨ ਵਾਲਿਆਂ ਵਿੱਚ ਸ਼ੁਭਮ ਅਤੇ ਕਰਨ ਨਾਮ ਦੇ ਲੜਕੇ ਵੀ ਸ਼ਾਮਲ ਸਨ। ਇਹ ਵੀ ਦੋਸ਼ ਹੈ ਕਿ ਲੜਕਿਆਂ ਨੇ ਉਸ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ ਸਮੇਤ ਹੋਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਇਸ ਕਾਰਨ ਉਸ ਦੇ ਜਾਣਕਾਰਾਂ, ਦੋਸਤਾਂ ਅਤੇ ਹੋਰ ਕਲਾਕਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ।

ਆਸ਼ੀਸ਼ ਦਾ ਦੋਸ਼ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਦੇ 2 ਦਿਨ ਬਾਅਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਆਸ਼ੀਸ਼ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਪਰ 2 ਦਿਨ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਦੋਸ਼ੀ ਲੜਕੇ ਫਰਾਰ ਹਨ।

Related post

ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ ਨਾਲ ਸਨਮਾਨਿਤ

ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ…

ਬੀਤੇ ਦਿਨੀਂ ਬਰੈਂਪਟਨ ਸ਼ਹਿਰ ਦੀ ਸਥਾਪਨਾ ਵਰੇ੍ਹਗੰਢ ਮੌਕੇ ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ ਨੂੰ ਬਰੈਂਪਟਨ…
ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ ਹੈ ਅਮਨਦੀਪ ਸਿੰਘ!

ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ…

ਬਰੈਂਪਟਨ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਚੌਥੇ ਸ਼ੱਕੀ ਅਮਨਦੀਪ ਸਿੰਘ ਅਤੇ ਉਸ ਨਾਲ ਗ੍ਰਿਫ਼ਤਾਰ ਚਾਰ ਪੰਜਾਬੀ…
ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ ਅਖਤਿਆਰ ਕੀਤਾ

ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ…

ਵੈਨਕੂਵਰ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜੰਗਲਾਂ ਦੀ ਅੱਗ ਮੁੜ ਖਤਰਨਾਕ ਰੂਖ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਬੀ.ਸੀ.…