ਕੈਨੇਡਾ ਦਾ ਪੰਜਾਬੀਆਂ ਸਣੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ

ਕੈਨੇਡਾ ਦਾ ਪੰਜਾਬੀਆਂ ਸਣੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ

ਟੋਰਾਂਟੋ, (ਦਲਜੀਤ ਕੌਰ) : ਕੈਨੇਡਾ ਸਰਕਾਰ ਨੇ ਪੰਜਾਬੀਆਂ ਸਣੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਜੀਆਈਸੀ ਦੁੱਗਣੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਨਵੇਂ ਨਿਯਮ ਨਵੇਂ ਸਾਲ ਤੋਂ ਹੀ ਲਾਗੂ ਹੋਣਗੇ। 1 ਜਨਵਰੀ 2024 ਤੋਂ ਕੈਨੇਡਾ ਪੜ੍ਹਨ ਦੇ ਚਾਹਵਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਜੀਆਈਸੀ ਫੰਡ 10 ਹਜ਼ਾਰ ਦੀ ਬਜਾਏ 20 ਹਜ਼ਾਰ 635 ਡਾਲਰ ਅਦਾ ਕਰਨਾ ਪਏਗਾ।


ਅੱਜ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਨਵੇਂ ਨਿਯਮਾਂ ਤਹਿਤ ਕੈਨੇਡਾ ਪੜ੍ਹਨ ਆਉਂਦੇ ਕੌਮਾਂਤਰੀ ਵਿਦਿਆਰਥੀਆਂ ਲਈ ਲੋੜੀਂਦੇ ਫੰਡਾਂ ਨੂੰ ਦੁੱਗਣਾ ਕਰਕੇ ਵਿਦਿਆਰਥੀਆਂ ਉੱਤੇ ਇੱਕ ਹੋਰ ਬੋਝ ਪਾ ਦਿੱਤਾ ਹੈ। ਅੱਜ ਓਟਵਾ ਪਾਰਲੀਮੈਂਟ ਹਿੱਲ ਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਸਮੱਸਿਆਵਾਂ ਨਾਲ ਨਜਿੱਠਣ ਲਈ ਸਰਕਾਰ 1 ਜਨਵਰੀ 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਫੰਡਾਂ ਨੂੰ 10 ਹਜ਼ਾਰ ਡਾਲਰ ਤੋਂ ਵਧਾ ਕੇ 20 ਹਜ਼ਾਰ 635 ਡਾਲਰ ਕਰਨ ਜਾ ਰਹੀ ਹੈ।
ਹਾਲਾਂਕਿ ਕੈਨੇਡਾ ’ਚ ਮਹਿੰਗਾਈ ਵਾਲੇ ਪਾਸਿਓਂ ਦੇਖਿਆ ਜਾਵੇ ਤਾਂ ਵਿਦਿਆਰਥੀਆਂ ਨੂੰ ਇਸ ਦਾ ਲਾਭ ਵੀ ਹੋਵੇਗਾ। ਕਿਉਂਕਿ ਘੱਟ ਜੀਆਈਸੀ ਕਿਸ਼ਤ ਨਾਲ ਉਨ੍ਹਾਂ ਨੂੰ ਰੋਜ਼ਮਰ੍ਹਾ ਦੇ ਖਰਚੇ ਚਲਾਉਣ ’ਚ ਮੌਜੂਦਾ ਸਮੇਂ ਦਿੱਕਤ ਆ ਰਹੀ ਹੈ, ਪਰ ਜੀਆਈਸੀ ਦੁੱਗਣੀ ਹੋਣ ਨਾਲ ਉਨ੍ਹਾਂ ਨੂੰ ਮਿਲਣ ਵਾਲੀ ਜੀਆਈਸੀ ਦੀ ਕਿਸ਼ਤ ਵੀ ਵੱਧ ਆਏਗੀ, ਜਿਸ ਨਾਲ ਉਹ ਆਪਣਾ ਖਰਚਾ ਸੌਖਿਆਂ ਚਲਾ ਸਕਣਗੇ, ਪਰ ਉਨ੍ਹਾਂ ਦੇ ਮਾਪਿਆਂ ’ਤੇ ਜ਼ਰੂਰ ਇਸ ਦਾ ਬੋਝ ਪੈ ਗਿਆ ਹੈ।


‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਦੇ ਆਗੂਆਂ ਵਰੁਣ ਖੰਨਾ, ਹਰਿੰਦਰ ਮਹਿਰੋਕ, ਮਨਪ੍ਰੀਤ ਕੌਰ, ਖੁਸ਼ਪਾਲ ਗਰੇਵਾਲ ਅਤੇ ਮਨਦੀਪ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਦਾ ਇਹ ਫ਼ੈਸਲਾ ਵਿਦਿਆਰਥੀ ਵਿਰੋਧੀ ਹੈ।

Related post

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ ਡਾਲਰ ਦੇ ਜੁਰਮਾਨੇ ਨਾਲ ਸੁਣਾਈ ਡੇਢ ਸਾਲ ਦੀ ਸਜ਼ਾ

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ…

ਨਿਰਮਲ ਉਨਟਾਰੀਓ , 8 ਮਈ (ਰਾਜ ਗੋਗਨਾ)- ਭਾਰਤੀ ਅਕਸਰ ਪੜ੍ਹਾਈ ਜਾਂ ਕੰਮ ਕਰਨ ਲਈ ਕੈਨੇਡਾ ਜਾਂਦੇ ਸਮੇਂ ਧੋਖਾਧੜੀ ਦਾ ਸ਼ਿਕਾਰ ਹੋ…
ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਨਵੀਂ ਦਿੱਲੀ, 8 ਮਈ, ਨਿਰਮਲ : ਕੈਨੇਡਾ ਵਿੱਚ ਚੱਲ ਰਹੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਨੂੰ ਲੈ ਕੇ ਭਾਰਤ ਨੇ ਇੱਕ ਵਾਰ ਫਿਰ…
ਖਾਲਸਾਈ ਰੰਗ ਵਿੱਚ ਰੰਗਿਆ ਇਟਲੀ ਦਾ ਲਵੀਨੀਓ ਸ਼ਹਿਰ

ਖਾਲਸਾਈ ਰੰਗ ਵਿੱਚ ਰੰਗਿਆ ਇਟਲੀ ਦਾ ਲਵੀਨੀਓ ਸ਼ਹਿਰ

ਨਿਰਮਲ ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਰਾਜਧਾਨੀ ਰੋਮ ਦੇ ਭਾਰਤੀ ਭਾਈਚਾਰੇ ਦੀ ਵਧ ਵਸੋ ਵਾਲੇ ਪ੍ਰਸਿੱਧ ਸ਼ਹਿਰ ਲਵੀਨੀਓ ਵਿੱਚ…