ED ਵੱਲੋਂ ਦੇਰ ਰਾਤ ਲਾਲੂ ਪਰਿਵਾਰ ਦੇ ਕਰੀਬੀ ਸੁਭਾਸ਼ ਯਾਦਵ ਖ਼ਿਲਾਫ਼ ਵੱਡੀ ਕਾਰਵਾਈ

ED ਵੱਲੋਂ ਦੇਰ ਰਾਤ ਲਾਲੂ ਪਰਿਵਾਰ ਦੇ ਕਰੀਬੀ ਸੁਭਾਸ਼ ਯਾਦਵ ਖ਼ਿਲਾਫ਼ ਵੱਡੀ ਕਾਰਵਾਈ

ਪਟਨਾ: ਬਿਹਾਰ ਦੇ ਸਾਬਕਾ ਸੀਐਮ ਲਾਲੂ ਯਾਦਵ ਦੇ ਪਰਿਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਸੁਭਾਸ਼ ਯਾਦਵ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਦੇਰ ਰਾਤ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸੁਭਾਸ਼ ਯਾਦਵ ਰੇਤ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਹੋਏ ਹਨ।

ਦਰਅਸਲ, ਈਡੀ ਨੇ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਸੁਭਾਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਈਡੀ ਨੇ 14 ਘੰਟੇ ਤੱਕ ਸੁਭਾਸ਼ ਯਾਦਵ ਦੇ 8 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਸੁਭਾਸ਼ ਦੇ ਦਾਨਾਪੁਰ ਸਥਿਤ ਘਰ ਤੋਂ 2 ਕਰੋੜ ਰੁਪਏ ਦੀ ਨਕਦੀ ਤੋਂ ਇਲਾਵਾ ਬੇਸ਼ੁਮਾਰ ਜਾਇਦਾਦ ਨਾਲ ਜੁੜੇ ਦਸਤਾਵੇਜ਼ ਮਿਲੇ ਹਨ।

ਸੁਭਾਸ਼ ਯਾਦਵ ਰੇਤ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਹੋਏ ਹਨ। 2019 ‘ਚ ਆਰਜੇਡੀ ਦੀ ਟਿਕਟ ‘ਤੇ ਲੋਕ ਸਭਾ ਚੋਣਾਂ ਵੀ ਲੜ ਚੁੱਕੇ ਹਨ। ਉਸ ਖਿਲਾਫ ਪਟਨਾ ‘ਚ ਰੇਤ ਦੀ ਗੈਰ-ਕਾਨੂੰਨੀ ਖੁਦਾਈ ਦੇ ਮਾਮਲੇ ਦਰਜ ਹਨ। ਇਨਕਮ ਟੈਕਸ ਵਿਭਾਗ ਨੇ ਉਸ ਦੇ ਟਿਕਾਣੇ ‘ਤੇ ਵੀ ਛਾਪੇਮਾਰੀ ਕੀਤੀ ਹੈ।

Related post

ਮਨੀ ਲਾਂਡਰਿੰਗ ਮਾਮਲਿਆਂ ਵਿਚ ਗ੍ਰਿਫਤਾਰੀ ’ਤੇ ਸੁਪਰੀਮ ਕੋਰਟ ਦਾ ਫੈਸਲਾ

ਮਨੀ ਲਾਂਡਰਿੰਗ ਮਾਮਲਿਆਂ ਵਿਚ ਗ੍ਰਿਫਤਾਰੀ ’ਤੇ ਸੁਪਰੀਮ ਕੋਰਟ ਦਾ…

ਨਵੀਂ ਦਿੱਲੀ, 16 ਮਈ, ਨਿਰਮਲ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਮਨੀ ਲਾਂਡਰਿੰਗ ਦਾ ਮਾਮਲਾ ਸਪੈਸ਼ਲ ਕੋਰਟ ’ਚ…
ਐਲਵਿਸ਼ ਯਾਦਵ ’ਤੇ ਈਡੀ ਵਲੋਂ ਐਫਆਈਆਰ

ਐਲਵਿਸ਼ ਯਾਦਵ ’ਤੇ ਈਡੀ ਵਲੋਂ ਐਫਆਈਆਰ

ਲਖਨਊ, 4 ਮਈ, ਨਿਰਮਲ : ਈਡੀ ਨੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਲਖਨਊ ਵਿੱਚ ਯੂਟਿਊਬਰ ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ…
ਈਡੀ ਨੇ ਪੁੱਛਗਿੱਛ ਤੋਂ ਬਾਅਦ ਅਮਾਨਤੁੱਲ੍ਹਾ ਨੂੰ ਛੱਡਿਆ

ਈਡੀ ਨੇ ਪੁੱਛਗਿੱਛ ਤੋਂ ਬਾਅਦ ਅਮਾਨਤੁੱਲ੍ਹਾ ਨੂੰ ਛੱਡਿਆ

ਨਵੀਂ ਦਿੱਲੀ, 19 ਅਪ੍ਰੈਲ, ਨਿਰਮਲ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਕਫ ਬੋਰਡ ਨਿਯੁਕਤੀ ਮਾਮਲੇ ਨਾਲ ਜੁੜੇ ਘਪਲੇ ਦੇ ਇਲਜ਼ਾਮਾਂ ’ਚ ਵੀਰਵਾਰ ਨੂੰ…