ਬੀ.ਸੀ. ’ਚ ਭਾਰਤੀ ਕਾਰੋਬਾਰੀਆਂ ਨੂੰ ਧਮਕੀਆਂ ਦੇ ਮਾਮਲੇ ਵਿਚ 2 ਗ੍ਰਿਫ਼ਤਾਰ

ਬੀ.ਸੀ. ’ਚ ਭਾਰਤੀ ਕਾਰੋਬਾਰੀਆਂ ਨੂੰ ਧਮਕੀਆਂ ਦੇ ਮਾਮਲੇ ਵਿਚ 2 ਗ੍ਰਿਫ਼ਤਾਰ

ਸਰੀ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਭਾਰਤੀ ਕਾਰੋਬਾਰੀਆਂ ਦੇ ਘਰਾਂ ’ਤੇ ਗੋਲੀਆਂ ਚਲਾਉਣ ਅਤੇ ਮੋਟੀ ਰਕਮ ਮੰਗਣ ਦੇ ਮਾਮਲੇ ਵਿਚ ਆਰ.ਸੀ.ਐਮ.ਪੀ. ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਗੋਲੀਬਾਰੀ ਲਈ ਵਰਤੀ ਗੱਡੀ ਦੀ ਸ਼ਨਾਖਤ ਵੀ ਕੀਤੀ ਗਈ ਹੈ ਜਿਸ ਦੀ ਵਰਤੋਂ 4 ਦਸੰਬਰ ਦੀ ਵਾਰਦਾਤ ਦੌਰਾਨ ਕੀਤੀ ਗਈ। ਪੁਲਿਸ ਨੇ ਦੱਸਿਆ ਕਿ 4 ਦਸੰਬਰ ਨੂੰ ਵੱਡੇ ਤੜਕੇ ਵਾਈਟ ਰੌਕ ਵਿਖੇ ਗੋਲੀਬਾਰੀ ਦੇ ਮਾਮਲੇ ਵਿਚ ਸਫੈਦ ਰੰਗ ਦੀ ਔਡੀ ਸ਼ਾਮਲ ਹੋ ਸਕਦੀ ਹੈ। ਮਾਮਲੇ ਦੀ ਪੜਤਾਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਜਲਦ ਹੀ ਨਵੇਂ ਤੱਥ ਸਾਹਮਣੇ ਆ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਭਾਰਤੀ ਗੈਂਗਸਟਰਾਂ ਵੱਲੋਂ ਆਈਆਂ ਚਿੱਠੀਆਂ ਰਾਹੀਂ ਬੀ.ਸੀ. ਦੇ ਕਾਰੋਬਾਰੀਆਂ ਤੋਂ 20 ਲੱਖ ਡਾਲਰ ਦੀ ਮੰਗ ਕੀਤੀ ਗਈ। ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਇਕ ਕਾਰੋਬਾਰੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਘਰ ਵਿਚ ਸੌਂ ਰਿਹਾ ਸੀ ਕਿ ਗੋਲੀਆਂ ਚੱਲ ਗਈਆਂ।

ਪੁਲਿਸ ਨੇ ਗੋਲੀਬਾਰੀ ਲਈ ਵਰਤੀ ਕਾਰ ਦਾ ਸ਼ਨਾਖਤ ਵੀ ਕੀਤੀ

ਗੋਲੀਬਾਰੀ ਕਰਨ ਵਾਲੇ ਕਈ ਵਾਰ ਧਮਕਾਅ ਚੁੱਕੇ ਹਨ ਕਿ ਜੇ ਰਕਮ ਨਾ ਦਿਤੀ ਤਾਂ ਉਸ ਨੂੰ ਖ਼ਤਮ ਕਰ ਦੇਣਗੇ। ਐਬਟਸਫੋਰਡ, ਲੈਂਗਲੀ ਅਤੇ ਸਰੀ ਦੇ 100 ਕਾਰੋਬਾਰੀਆਂ ਨੂੰ ਰਕਮ ਦੀ ਮੰਗ ਕਰਦੀਆਂ ਚਿੱਠੀਆਂ ਮਿਲਣ ਬਾਰੇ ਪਤਾ ਲੱਗਾ ਹੈ। ਮੰਨਿਟਾ ਜਾ ਰਿਹਾ ਹੈ ਕਿ ਰਕਮ ਦੀ ਮੰਗ ਲਾਰੈਂਸ ਬਿਸ਼ਨੋਈ ਗੈਂਗ ਕਰ ਰਿਹਾ ਹੈ ਜੋ ਬੇਹੱਦ ਖਤਰਨਾਕ ਹੈ ਅਤੇ ਭਾਰਤ ਤੋਂ ਬਾਹਰ ਵੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਵਿੰਨੀਪੈਗ ਵਿਖੇ ਬੀਤੇ ਸਤੰਬਰ ਮਹੀਨੇ ਦੌਰਾਨ ਹੋਏ ਸੁਖਦੂਲ ਸਿੰਘ ਗਿੱਲ ਦੇ ਕਤਲ ਵਿਚ ਵੀ ਇਸੇ ਗੈਂਗ ਦਾ ਹੱਥ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ’ਤੇ ਸੰਪਰਕ ਕਰ ਸਕਦਾ ਹੈ।

Related post

ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 2 ਗ੍ਰਿਫਤਾਰ

ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 2 ਗ੍ਰਿਫਤਾਰ

ਮੁਹਾਲੀ, 9 ਮਈ, ਨਿਰਮਲ : ਮੋਹਾਲੀ ਸਪੈਸ਼ਲ ਸੈੱਲ ਤੇ ਗੈਂਗਸਟਰਾਂ ਵਿਚਾਲੇ ਮੁੱਲਾਂਪੁਰ ਨੇੜੇ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।…
ਗੈਂਗਸਟਰ ਰਾਜੇਸ਼ ਡੋਗਰਾ ਦੀ ਮੁਹਾਲੀ ਵਿਚ ਹੱਤਿਆ

ਗੈਂਗਸਟਰ ਰਾਜੇਸ਼ ਡੋਗਰਾ ਦੀ ਮੁਹਾਲੀ ਵਿਚ ਹੱਤਿਆ

ਮੁਹਾਲੀ, 4 ਮਾਰਚ, ਨਿਰਮਲ : ਗੈਂਗਸਟਰ ਰਾਜੇਸ਼ ਡੋਗਰਾ ਦੀ ਮੁਹਾਲੀ ਵਿਚ ਹੱਤਿਆ ਕਰ ਦਿੱਤੀ ਗਈ ਹੈ। ਮੋਹਾਲੀ ’ਚ ਜੰਮੂ ਦੇ ਗੈਂਗਸਟਰ…
ਹੱਤਿਆ ਦੀ ਸੁਪਾਰੀ ਲੈਣ ਵਾਲਾ ਗੈਂਗਸਟਰ ਬਾਬਾ ਗ੍ਰਿਫਤਾਰ

ਹੱਤਿਆ ਦੀ ਸੁਪਾਰੀ ਲੈਣ ਵਾਲਾ ਗੈਂਗਸਟਰ ਬਾਬਾ ਗ੍ਰਿਫਤਾਰ

ਤਰਨਤਾਰਨ, 3 ਫ਼ਰਵਰੀ, ਨਿਰਮਲ : ਪੰਜਾਬ ਪੁਲਿਸ ਨੇ ਪਿੰਡ ਅਲਾਦੀਨਪੁਰ (ਤਰਨਤਾਰਨ) ਦੇ ਵਸਨੀਕ ਹਰਪ੍ਰੀਤ ਸਿੰਘ ਉਰਫ਼ ਹੈਪੀ ਬਾਬਾ ਨੂੰ ਗ੍ਰਿਫ਼ਤਾਰ ਕਰਕੇ…