Apple iPhone Export: ਭਾਰਤ ਨੇ ਲਈ ਚੀਨ ਦੀ ਜਗ੍ਹਾ! iPhone ਭੇਜ ਕੇ ਕਮਾਏ  12.1 ਅਰਬ ਡਾਲਰ, ਐਕਸਪੋਰਟ ਹੋਇਆ ਡਬਲ

Apple iPhone Export: ਭਾਰਤ ਨੇ ਲਈ ਚੀਨ ਦੀ ਜਗ੍ਹਾ! iPhone ਭੇਜ ਕੇ ਕਮਾਏ  12.1 ਅਰਬ ਡਾਲਰ, ਐਕਸਪੋਰਟ ਹੋਇਆ ਡਬਲ

ਨਵੀਂ ਦਿੱਲੀ (17 ਅਪ੍ਰੈਲ), ਰਜਨੀਸ਼ ਕੌਰ  : ਭਾਰਤ ਨੇ ਮੋਬਾਈਲ ਨਿਰਯਾਤ ਵਿੱਚ ਵੱਡੀ ਛਾਲ ਮਾਰੀ ਹੈ। ਇਸ ਨਾਲ ਆਈਫੋਨ ਦੀ ਬਰਾਮਦ (Apple iPhone Export) ਦੁੱਗਣੀ ਹੋ ਗਈ ਹੈ। ਐਪਲ ਦਾ ਭਾਰਤ ਤੋਂ ਆਈਫੋਨ ਨਿਰਯਾਤ 2023-24 ਵਿੱਚ ਵਧ ਕੇ 12.1 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ, ਜੋ ਵਿੱਤੀ ਸਾਲ 2022-23 ਵਿੱਚ 6.2 ਬਿਲੀਅਨ ਅਮਰੀਕੀ ਡਾਲਰ ਸੀ। ਟ੍ਰੇਡ ਵਿਜ਼ਨ ਨੇ ਮੰਗਲਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ, ਜਿਸ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਟਰੇਡ ਵਿਜ਼ਨ ਦੀ ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2023-24 ਵਿੱਚ ਭਾਰਤ ਤੋਂ ਸਮਾਰਟਫ਼ੋਨ ਦੀ ਕੁੱਲ ਬਰਾਮਦ 16.5 ਬਿਲੀਅਨ ਡਾਲਰ ਹੋ ਗਈ ਹੈ, ਜੋ ਪਿਛਲੇ ਵਿੱਤੀ ਸਾਲ ਵਿੱਚ 12 ਬਿਲੀਅਨ ਅਮਰੀਕੀ ਡਾਲਰ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਵਾਧਾ ਐਪਲ ਦੀ ਵਧਦੀ ਮੌਜੂਦਗੀ, ਭਾਰਤੀ ਨਿਰਮਾਣ ਵਾਤਾਵਰਣ ਦੇ ਵਿਕਾਸ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਵਿਆਪਕ ਪ੍ਰਭਾਵਾਂ ਨੂੰ ਦਰਸਾਉਂਦਾ ਹੈ। ਭਾਰਤ ਤੋਂ ਐਪਲ ਦਾ ਆਈਫੋਨ ਨਿਰਯਾਤ ਵਿੱਤੀ ਸਾਲ 2022-23 ‘ਚ 6.27 ਅਰਬ ਡਾਲਰ ਤੋਂ ਵਧ ਕੇ 2023-24 ‘ਚ 12.1 ਅਰਬ ਡਾਲਰ ਹੋ ਗਿਆ, ਜੋ ਲਗਭਗ 100 ਫੀਸਦੀ ਵਾਧਾ ਹੈ।

ਵੱਡੀਆਂ ਕੰਪਨੀਆਂ ਦਾ ਵਧਿਆ ਭਰੋਸਾ

ਕੋਰੋਨਾ ਤੋਂ ਬਾਅਦ ਭਾਰਤ ‘ਤੇ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਦਾ ਭਰੋਸਾ ਵਧ ਗਿਆ ਹੈ। ਭਾਰਤ ਦੀ ਅਰਥਵਿਵਸਥਾ ਨੂੰ ਇਸ ਦਾ ਲਗਾਤਾਰ ਫਾਇਦਾ ਹੋ ਰਿਹਾ ਹੈ। ਕਈ ਨਿਰਮਾਣ ਯੂਨਿਟਾਂ ਨੂੰ ਚੀਨ ਤੋਂ ਭਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਐਪਲ ਤੋਂ ਲੈ ਕੇ ਟੇਸਲਾ ਤੱਕ ਕਈ ਵੱਡੀਆਂ ਕੰਪਨੀਆਂ ਭਾਰਤ ‘ਤੇ ਲਗਾਤਾਰ ਭਰੋਸਾ ਜਤਾ ਰਹੀਆਂ ਹਨ।

ਅਮਰੀਕੀ ਬਾਜਾਰ ਵਿੱਚ ਲਗਾਤਾਰ ਵਧ ਰਹੀ ਮੌਜੂਦਗੀ

ਟਰੇਡ ਵਿਜ਼ਨ ਐਲਐਲਸੀ ਨੇ ਕਿਹਾ,  ਇਹ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਹੁਣ ਐਪਲ ਦੀ ਗਲੋਬਲ ਸਪਲਾਈ ਚੇਨ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਮੋਨਿਕਾ ਓਬਰਾਏ, ਵਾਈਸ ਪ੍ਰੈਜ਼ੀਡੈਂਟ (ਸੇਲਜ਼ ਐਂਡ ਮਾਰਕੀਟਿੰਗ), ਟਰੇਡ ਵਿਜ਼ਨ ਐਲਐਲਸੀ, ਨੇ ਕਿਹਾ ਕਿ ਭਾਰਤ ਸਰਕਾਰ ਦੀ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀਐਲਆਈ) ਸਕੀਮ ਵਰਗੀਆਂ ਪਹਿਲਕਦਮੀਆਂ ਨੇ ਐਪਲ ਵਰਗੀਆਂ ਕੰਪਨੀਆਂ ਨੂੰ ਸਥਾਨਕ ਨਿਰਮਾਣ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਹੈ। ਅਮਰੀਕੀ ਬਾਜ਼ਾਰ ‘ਚ ਭਾਰਤੀ-ਬਣੇ ਆਈਫੋਨ ਦੀ ਮੌਜੂਦਗੀ ਲਗਾਤਾਰ ਵਧ ਰਹੀ ਹੈ।

ਹੁਣ ਭਾਰਤ ਵਿੱਚ ਹੀ ਬਣ ਸਕਦੇ ਨੇ ਆਈਫੋਨ ਕੈਮਰੇ ਦੇ ਪਾਟਰਸ

ਅਮਰੀਕੀ ਕੰਪਨੀ ਐਪਲ ਹੁਣ ਭਾਰਤ ਵਿੱਚ ਹੀ ਆਈਫੋਨ ਕੈਮਰੇ ਦੇ ਪਾਰਟਸ ਬਣਾਉਣ ਦੀ ਤਿਆਰੀ ਕਰ ਰਹੀ ਹੈ। ਈਟੀ ਦੀ ਇੱਕ ਰਿਪੋਰਟ ਮੁਤਾਬਕ, ਐਪਲ ਆਈਫੋਨ ਕੈਮਰੇ ਦੀ ਮੈਨਿਊਫੈਤਚਰਿੰਗ ਲਈ ਮੁਰੁਗੱਪਾ ਗਰੁੱਪ ਅਤੇ ਟਾਟਾ ਗਰੁੱਪ ਦੀ ਟਾਈਟਨ ਕੰਪਨੀ ਨਾਲ ਗੱਲਬਾਤ ਕਰ ਰਿਹਾ ਹੈ। ਇਹ ਕਦਮ ਇਸ ਲਈ ਵੀ ਚੁੱਕਿਆ ਜਾ ਰਿਹਾ ਹੈ ਤਾਂ ਕਿ ਚੀਨ ‘ਤੇ ਆਈਫੋਨ ਨਿਰਮਾਣ ਦੀ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇ। ਬਹੁਤ ਸਾਰੇ iPhone ਮਾਡਲ ਇਸ ਸਮੇਂ ਭਾਰਤ ਵਿੱਚ ਅਸੈਂਬਲ ਕੀਤੇ ਗਏ ਹਨ, ਪਰ ਕੈਮਰਾ ਮੋਡੀਊਲ ਲਈ ਕੋਈ ਸਪਲਾਇਰ ਨਹੀਂ ਹੈ।

Related post

ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਪਹਿਲੀ ਵਾਰ 5 ਟ੍ਰਿਲੀਅਨ ਡਾਲਰ ਤੋਂ ਪਾਰ

ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ ਪਹਿਲੀ ਵਾਰ 5 ਟ੍ਰਿਲੀਅਨ…

ਮੁੰਬਈ, 21 ਮਈ, ਪਰਦੀਪ ਸਿੰਘ: ਭਾਰਤੀ ਸ਼ੇਅਰ ਬਾਜ਼ਾਰ ਪਹਿਲੀ ਵਾਰ 5 ਟ੍ਰਿਲੀਅਨ ਡਾਲਰ (ਲਗਭਗ 416 ਲੱਖ ਕਰੋੜ) ਦੇ ਅੰਕੜੇ ਨੂੰ ਛੂਹ…
ਚਾਰਧਾਮ ਯਾਤਰਾ ਤੋਂ ਆਈ ਬੁਰੀ ਖ਼ਬਰ, ਹੁਣ ਤੱਕ 21 ਲੋਕਾਂ ਦੀ ਗਰਮੀ ਦੇ ਕਹਿਰ ਕਾਰਨ ਮੌਤ

ਚਾਰਧਾਮ ਯਾਤਰਾ ਤੋਂ ਆਈ ਬੁਰੀ ਖ਼ਬਰ, ਹੁਣ ਤੱਕ 21…

ਉੱਤਰਾਖੰਡ, 21 ਮਈ, ਪਰਦੀਪ ਸਿੰਘ: ਚਾਰਧਾਮ ਯਾਤਰਾ 10 ਮਈ ਤੋਂ ਸ਼ੁਰੂ ਹੋਈ ਹੈ। ਹੁਣ ਤੱਕ ਲੱਖਾਂ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ…
ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਟਰਬੂਲੈਂਸ ਨਾਲ ਯਾਤਰੀ ਦੀ ਮੌਤ, 30 ਜ਼ਖਮੀ, ਐਮਰਜੈਂਸੀ ਲੈਂਡਿੰਗ

ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਟਰਬੂਲੈਂਸ ਨਾਲ ਯਾਤਰੀ ਦੀ…

ਨਵੀਂ ਦਿੱਲੀ, 21 ਮਈ, ਪਰਦੀਪ ਸਿੰਘ: ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ…