Punjab Crime News :  ਘਰੇਲੂ ਹਿੰਸਾ ਦਾ ਸ਼ਿਕਾਰ ਹੋਈ 23 ਸਾਲਾ ਪਿੰਕੀ… ਕਲਯੁੱਗੀ ਪਤੀ ਨੇ ਘਰਵਾਲੀ ਨੂੰ ਸਾੜਿਆ ਜ਼ਿੰਦਾ

Punjab Crime News :  ਘਰੇਲੂ ਹਿੰਸਾ ਦਾ ਸ਼ਿਕਾਰ ਹੋਈ 23 ਸਾਲਾ ਪਿੰਕੀ… ਕਲਯੁੱਗੀ ਪਤੀ ਨੇ ਘਰਵਾਲੀ ਨੂੰ ਸਾੜਿਆ ਜ਼ਿੰਦਾ

ਅੰਮ੍ਰਿਤਸਰ (19 ਅਪ੍ਰੈਲ) , ਰਜਨੀਸ਼ ਕੌਰ:  ਅੱਜ ਰਈਆ ਦੇ ਕਰੀਬ ਪਿੰਡ ਬੁਲੇਨੰਗਲ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਮੰਜੇ ਨਾਲ ਬਣਕੇ ਜਿਉਂਦੇ ਸਾੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਔਰਤ ਦੀ ਉਮਰ ਸਿਰਫ਼ 23 ਸਾਲ ਦੀ ਸੀ ਅਤੇ 6 ਮਹੀਨੇ ਦੀ ਗਰਬਵਤੀ ਵੀ ਸੀ। ਮਿਲੀ ਜਾਣਕਾਰੀ ਮੁਤਾਬਕ ਔਰਤ ਦੇ ਜੁੜਵਾ ਬੱਚੇ ਹੋਣ ਵਾਲੇ ਸਨ। ਇਸ ਦੀ ਸੂਚਨਾ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ। ਪੁਲਿਸ ਮੌਕੇਂ ਉੱਤੇ ਪਹੁੰਚ ਕੇ ਕਾਰਵਾਈ ਕਰ ਸ਼ੁਰੂ ਦਿੱਤੀ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ, ਮ੍ਰਿਤਕ ਔਰਤ ਦੀ ਪਛਾਣ ਪਿੰਕੀ ਨਾਮ ਵਜੋ ਹੋਈ ਹੈ, ਓਸਦੇ ਪਤੀ ਵੱਲੋਂ ਉਸ ਨੂੰ ਮੰਜੇ ਨਾਲ ਬੰਨ ਕੇ ਅੱਗ ਲਾ ਕੇ ਸਾੜ ਦਿੱਤਾ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਦੋਸ਼ੀ ਪਤੀ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ

ਲੋਕਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਸੇ ਤਰ੍ਹਾਂ ਅੱਜ 21 ਰਾਜਾਂ ਵਿਚ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ ਦੇ ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਉਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ! ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਿੰਗ ਹੋਵੇਗੀ।

ਮੈਂ ਇਨ੍ਹਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆਪਣੇ ਨੌਜਵਾਨ ਦੋਸਤਾਂ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ। ਲੋਕਤੰਤਰ ਵਿੱਚ, ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਮਾਇਨੇ ਰੱਖਦੀ ਹੈ।

Related post

ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਇੱਕਠਿਆਂ ਖਾਧਾ ਖਾਣਾ, ਤਸਵੀਰਾਂ ਵਾਇਰਲ

ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਇੱਕਠਿਆਂ ਖਾਧਾ…

ਮੁੰਬਈ, 17 ਮਈ, ਪਰਦੀਪ ਸਿੰਘ: ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ,…
ਝਾਰਖੰਡ ਹਾਈਕੋਰਟ ਨੇ ਰਾਹੁਲ ਗਾਂਧੀ ਨੂੰ ਲਗਾਇਆ ਇੰਨੇ ਹਜ਼ਾਰ ਰੁਪਏ ਜੁਰਮਾਨਾ, ਜਾਣੋ ਕਾਰਨ

ਝਾਰਖੰਡ ਹਾਈਕੋਰਟ ਨੇ ਰਾਹੁਲ ਗਾਂਧੀ ਨੂੰ ਲਗਾਇਆ ਇੰਨੇ ਹਜ਼ਾਰ…

ਰਾਂਚੀ, 17 ਮਈ, ਪਰਦੀਪ ਸਿੰਘ: ਝਾਰਖੰਡ ਹਾਈ ਕੋਰਟ ਨੇ ਇੱਕ ਮਾਮਲੇ ਦੀ ਚੱਲ ਰਹੀ ਸੁਣਵਾਈ ਵਿੱਚ ਜਵਾਬ ਦਾਖ਼ਲ ਕਰਨ ਵਿੱਚ ਦੇਰੀ…
ਨੋਇਡਾ ‘ਚ ਪਿਟਬੁੱਲ ਨੇ 8 ਸਾਲ ਦੇ ਮਾਸੂਮ ਨੂੰ ਨੋਚਿਆ, ਮਾਲਕ ਗ੍ਰਿਫ਼ਤਾਰ

ਨੋਇਡਾ ‘ਚ ਪਿਟਬੁੱਲ ਨੇ 8 ਸਾਲ ਦੇ ਮਾਸੂਮ ਨੂੰ…

ਨੋਇਡਾ, 17 ਮਈ, ਪਰਦੀਪ ਸਿੰਘ : ਨੋਇਡਾ ਸੈਕਟਰ-117 ਦੇ ਸੋਰਖਾ ਪਿੰਡ ਵਿੱਚ ਇੱਕ ਅੱਠ ਸਾਲ ਦੇ ਬੱਚੇ ਨੂੰ ਪਿਟ ਬੁਲ ਕੁੱਤੇ…