Punjab News : ਦਾਣਾ ਮੰਡੀ ਵਿੱਚ ਬਰਸਾਤ ਦੇ ਚੱਲਦੇ ਕਣਕ ਵੇਚਣ ਆਏ ਕਿਸਾਨ ਹੋ ਰਹੇ ਪ੍ਰੇਸ਼ਾਨ

 Punjab News : ਦਾਣਾ ਮੰਡੀ ਵਿੱਚ ਬਰਸਾਤ ਦੇ ਚੱਲਦੇ ਕਣਕ ਵੇਚਣ ਆਏ ਕਿਸਾਨ ਹੋ ਰਹੇ ਪ੍ਰੇਸ਼ਾਨ

ਅੰਮ੍ਰਿਤਸਰ (19 ਅਪ੍ਰੈਲ) : ਬੇਮੌਸਮੀ ਬਰਸਾਤ ਅਤੇ ਗੜੇਮਾਰੀ ਦੇ ਚੱਲਦੇ ਅੱਜ ਅੰਮ੍ਰਿਤਸਰ ਦੀ 100 ਏਕੜ ਦੇ ਕਰੀਬ ਫੈਲੀ ਭਗਤਾ ਵਾਲਾ ਦਾਣਾ ਮੰਡੀ ਵਿੱਚ ਕਣਕ ਲੈ ਕੇ ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਆੜਤੀ ਐਸ਼ੌਸ਼ਿਐਸ਼ਨ ਦੇ ਆਗੂ ਅਤੇ ਕਿਸਾਨਾਂ ਵੱਲੋ ਮੀਡੀਆ ਦੇ ਅਗੇ ਆਪਣੇ ਪ੍ਰੇਸ਼ਾਨੀ ਜਾਹਿਰ ਕਰਦਿਆ ਸਰਕਾਰ ਤੋਂ ਨਮੀ ਦਰ ਵਧਾਉਣ ਅਤੇ ਨਵੇਂ ਸੈਡ ਪਾਉਣ ਦੀ ਗੁਜਾਰਿਸ਼ ਕੀਤੀ ਹੈ।

ਇਸ ਸੰਬਧੀ ਗੱਲਬਾਤ ਕਰਦਿਆ ਆੜਤੀ ਐਸ਼ੌਸ਼ਿਐਸ਼ਨ ਦੇ ਆਗੂ ਗੁਰਭਿੰਦਰ ਸਿੰਘ ਮੰਮਣਕੇ ਅਤੇ ਕਿਸਾਨਾ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਭਗਤਾ ਵਾਲਾ ਦਾਣਾ ਮੰਡੀ ਜੋ ਕਿ 100 ਏਕੜ ਵਿਚ ਫੈਲੀ ਹੈ ਪਰ ਇਸ ਵਿੱਚ ਸੈਡ ਦੀ ਕਮੀ ਦੇ ਕਾਰਨ ਅੱਜ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਦੇ ਚਲਦਿਆ ਕਿਸਾਨਾ ਦੀ ਕਣਕ ਵਿੱਚ ਨਮੀ ਜਿਆਦਾ ਹੋਣ ਦੇ ਚੱਲਦੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਸੰਬਧੀ ਉਹਨਾਂ ਵੱਲੋ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਖਰੀਦ ਵਿਚ ਨਮੀ ਦੀ ਦਰ ਵਿਚ ਵਾਧਾ ਕਰ ਕਿਸਾਨ ਵੀਰਾਂ ਨੂੰ ਰਾਹਤ ਦੇਣ ਕਿਉਕਿ  ਪੁੱਤਾਂ ਵਾਂਗ ਪਾਲੀ ਫਸਲ ਤੇ ਕਿਸਾਨ ਸਾਰਾ ਸਾਲ ਨਿਰਭਰ ਰਹਿੰਦਾ ਹੈ ਪਰ ਕੁਦਰਤੀ ਕਹਿਰ ਅੱਗੇ ਉਸਦਾ ਜੋਰ ਨਹੀਂ ਚੱਲਦਾ ਇਸ ਕਾਰਨ ਸਰਕਾਰ ਇਸ ਮੌਕੇ ਕਿਸਾਨਾਂ ਦੀ ਮੁਸ਼ਕਿਲਾਂ ਉੱਤੇ ਗੌਰ ਕਰ ਕੇ ਕਣਕ ਦੀ ਖਰੀਦ ਕਰੇ ਅਤੇ ਇਸ ਭਗਤਾ ਵਾਲਾ ਦਾਣਾ ਮੰਡੀ ਵਿੱਚ ਸੈਡ ਵਧਾਉਣ ਦੀ ਤਜਵੀਜ ਪ੍ਰਵਾਨ ਕਰਨ।

ਇਹ ਵੀ ਪੜ੍ਹੋ

ਲੋਕਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਸੇ ਤਰ੍ਹਾਂ ਅੱਜ 21 ਰਾਜਾਂ ਵਿਚ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ ਦੇ ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਉਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ! ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਿੰਗ ਹੋਵੇਗੀ।

ਮੈਂ ਇਨ੍ਹਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆਪਣੇ ਨੌਜਵਾਨ ਦੋਸਤਾਂ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ। ਲੋਕਤੰਤਰ ਵਿੱਚ, ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਮਾਇਨੇ ਰੱਖਦੀ ਹੈ।

Related post

ਜਗਰਾਓਂ ਮਹਾਂ ਪੰਚਾਇਤ ਲਈ ਕਿਸਾਨਾਂ ‘ਚ ਭਾਰੀ ਉਤਸ਼ਾਹ: ਬੂਟਾ ਸਿੰਘ ਬੁਰਜਗਿੱਲ

ਜਗਰਾਓਂ ਮਹਾਂ ਪੰਚਾਇਤ ਲਈ ਕਿਸਾਨਾਂ ‘ਚ ਭਾਰੀ ਉਤਸ਼ਾਹ: ਬੂਟਾ…

ਬਰਨਾਲਾ, 2 ਮਈ, ਪਰਦੀਪ ਸਿੰਘ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ…
ਵਿਰੋਧੀ ਪਾਰਟੀਆਂ ਨੂੰ ਲੈ ਕੇ ਮੀਤ ਹੇਅਰ ਦਾ ਵੱਡਾ ਬਿਆਨ

ਵਿਰੋਧੀ ਪਾਰਟੀਆਂ ਨੂੰ ਲੈ ਕੇ ਮੀਤ ਹੇਅਰ ਦਾ ਵੱਡਾ…

ਬਰਨਾਲਾ/ਧੂਰੀ, 2 ਮਈ, ਪਰਦੀਪ ਸਿੰਘ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ…
ਭਾਰਤ ਜੋੜੋ ਯਾਤਰਾ ਦਾ ਚਾਰ ਜੂਨ ਨੂੰ ਕਾਂਗਰਸ ਲੱਭੋ ਯਾਤਰਾ ਨਾਲ ਹੋਵੇਗਾ ਅੰਤ: ਅਮਿਤ ਸ਼ਾਹ

ਭਾਰਤ ਜੋੜੋ ਯਾਤਰਾ ਦਾ ਚਾਰ ਜੂਨ ਨੂੰ ਕਾਂਗਰਸ ਲੱਭੋ…

ਬਰੇਲੀ, 2 ਮਈ, ਪਰਦੀਪ ਸਿੰਘ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਰੇਲੀ ਵਿੱਚ ਰੈਲੀ ਕੀਤੀ ਇਸ ਦੌਰਾਨ ਉਨ੍ਹਾਂ ਨੇ ਕਾਂਗਰਸ…