2.92 ਲੱਖ ਸਟੱਡੀ ਵੀਜ਼ੇ ਜਾਰੀ ਕਰੇਗੀ ਕੈਨੇਡਾ ਸਰਕਾਰ

2.92 ਲੱਖ ਸਟੱਡੀ ਵੀਜ਼ੇ ਜਾਰੀ ਕਰੇਗੀ ਕੈਨੇਡਾ ਸਰਕਾਰ

ਟੋਰਾਂਟੋ, 6 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਵਿਚ ਕੀਤੀ ਕਟੌਤੀ ਦਾ ਸਭ ਤੋਂ ਵੱਧ ਅਸਰ ਉਨਟਾਰੀਓ ਸੂਬੇ ਵਿਚ ਨਜ਼ਰ ਆਵੇਗਾ ਜਿਥੇ ਮੌਜੂਦਾ ਵਰ੍ਹੇ ਦੌਰਾਨ 1.41 ਲੱਖ ਕੌਮਾਂਤਰੀ ਵਿਦਿਆਰਥੀ ਪੁੱਜਣਗੇ ਜਦਕਿ ਪਿਛਲੇ ਸਾਲ 2.39 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਹਰ ਸੂਬੇ ਦੇ ਹਿੱਸੇ ਆਉਣ ਵਾਲੇ ਸਟੱਡੀ ਵੀਜ਼ਿਆਂ ਬਾਰੇ ਵਿਸਤਾਰਤ ਜਾਣਕਾਰੀ ਦਿਤੀ ਗਈ ਅਤੇ ਇਹ ਵੀ ਦੱਸਿਆ ਕਿ ਇਸ ਵਾਰ ਕੁਲ 2 ਲੱਖ 92 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਜਾਣਗੇ।

ਉਨਟਾਰੀਓ ਦੇ ਹਿੱਸੇ ਆਉਣਗੇ 1.41 ਲੱਖ ਵੀਜ਼ੇ

ਇੰਮੀਗ੍ਰੇਸ਼ਨ ਮੰਤਰੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 2023 ਵਿਚ 404,668 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਅਤੇ ਇਸ ਵਾਰ ਅੰਕੜਾ 28 ਫੀ ਸਦੀ ਘਟਾ ਦਿਤਾ ਗਿਆ ਹੈ। ਉਨਟਾਰੀਓ ਤੋਂ ਬਾਅਦ ਸਭ ਤੋਂ ਵੱਧ ਵੀਜ਼ੇ ਬ੍ਰਿਟਿਸ਼ ਕੋਲੰਬੀਆ ਨੂੰ ਮਿਲਣਗੇ ਜਿਥੇ ਇਸ ਸਾਲ 49,800 ਕੌਮਾਂਤਰੀ ਵਿਦਿਆਰਥੀ ਆ ਸਕਦੇ ਹਨ। 2023 ਵਿਚ 60,864 ਵਿਦਿਆਰਥੀਆਂ ਨੂੰ ਵੀਜ਼ਾ ਦਿਤਾ ਗਿਆ ਸੀ। ਮੈਨੀਟੋਬਾ, ਨਿਊ ਬ੍ਰਨਜ਼ਵਿਕ, ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਕੋਟੇ ਵਿਚ 10 ਫੀ ਸਦੀ ਦੀ ਕਟੌਤੀ ਕੀਤੀ ਗਈ। ਦੂਜੇ ਪਾਸੇ ਐਲਬਰਟਾ, ਕਿਊਬੈਕ ਅਤੇ ਸਸਕੈਚਵਨ ਰਾਜਾਂ ਦੇ ਕੋਟੇ ਵਿਚ 10 ਫੀ ਸਦੀ ਵਾਧਾ ਕੀਤਾ ਗਿਆ ਹੈ।

ਬੀ.ਸੀ. ਨੂੰ ਮਿਲਣਗੇ 49,800 ਸਟੱਡੀ ਪਰਮਿਟ

ਮਾਰਕ ਮਿਲਰ ਨੇ ਦੱਸਿਆ ਕਿ ਸਟੱਡੀ ਪਰਮਿਟਸ ਦਾ ਤਾਜ਼ਾ ਅੰਕੜਾ ਮੌਜੂਦਾ ਵਰ੍ਹੇ ਦੌਰਾਨ ਐਕਸਪਾਇਰ ਹੋ ਰਹੇ ਸਟੱਡੀ ਪਰਮਿਟਸ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ 2024 ਵਿਚ ਜਿੰਨੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆਉਣਗੇ, ਓਨੇ ਹੀ ਵਿਦਿਆਰਥੀਆਂ ਦਾ ਸਟੱਡੀ ਵੀਜ਼ਾ ਇਸ ਸਾਲ ਐਕਸਪਾਇਰ ਹੋ ਜਾਵੇਗਾ ਜੋ ਪਿਛਲੇ ਸਾਲ ਜਾਂ ਇਸ ਤੋਂ ਪਹਿਲਾਂ ਕੈਨੇਡਾ ਆਏ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਜਨਵਰੀ ਵਿਚ ਸਟੱਡੀ ਪਰਮਿਟਸ ਦਾ ਅੰਕੜਾ 35 ਫੀ ਸਦੀ ਘਟਾਉਣ ਦਾ ਐਲਾਨ ਕੀਤਾ ਗਿਆ ਸੀ।

ਇੰਮੀਗ੍ਰੇਸ਼ਨ ਮੰਤਰੀ ਨੇ ਰਾਜਾਂ ਦੇ ਹਿਸਾਬ ਨਾਲ ਪੇਸ਼ ਕੀਤੇ ਅੰਕੜੇ

ਇੰਮੀਗ੍ਰੇਸ਼ਨ ਮੰਤਰੀ ਦੇ ਤਾਜ਼ਾ ਬਿਆਨ ’ਤੇ ਟਿੱਪਣੀ ਕਰਦਿਆਂ ਉਨਟਾਰੀਓ ਦੀ ਕਾਲਜ ਅਤੇ ਯੂਨੀਵਰਸਿਟੀ ਮਾਮਲਿਆਂ ਬਾਰੇ ਮੰਤਰੀ ਜਿਲ ਡਨਲੌਪ ਨੇ ਕਿਹਾ ਕਿ ਪੋਸਟ ਸੈਕੰਡਰੀ ਸਿੱਖਿਆ ਪ੍ਰਣਾਲੀ ਵਾਸਤੇ ਹਰ ਸੰਭਵ ਕਦਮ ਉਠਾਵਾਂਗੇ ਅਤੇ ਕੌਮਾਂਤਰੀ ਵਿਦਿਆਰਥੀਆਂ ਸੂਬੇ ਵੱਲ ਆਕਰਸ਼ਤ ਕੀਤਾ ਜਾਵੇਗਾ।

Related post

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…
ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ…
ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50 ਨਵੇਂ ਅਫ਼ਸਰ

ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50…

ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ…