ਭਾਰਤੀ ਜਲ ਸੈਨਾ ਨੇ 23 ਪਾਕਿਸਤਾਨੀਆਂ ਨੂੰ ਡਾਕੂਆਂ ਤੋਂ ਛੁਡਾਇਆ

ਭਾਰਤੀ ਜਲ ਸੈਨਾ ਨੇ 23 ਪਾਕਿਸਤਾਨੀਆਂ ਨੂੰ ਡਾਕੂਆਂ ਤੋਂ ਛੁਡਾਇਆ

ਨਵੀਂ ਦਿੱਲੀ : ਸਮੁੰਦਰੀ ਡਾਕੂਆਂ ਦੇ ਇੱਕ ਹੋਰ ਹਮਲੇ ਨੂੰ ਨਾਕਾਮ ਕਰਦਿਆਂ ਭਾਰਤੀ ਜਲ ਸੈਨਾ ਨੇ ਸਮੁੰਦਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਅਰਬ ਸਾਗਰ ਵਿੱਚ ਹਾਈਜੈਕ ਕੀਤੇ ਗਏ ਈਰਾਨੀ ਮੱਛੀ ਫੜਨ ਵਾਲੇ ਬੇੜੇ ਅਲ-ਕੰਬਰ 786 ਅਤੇ ਇਸ ਦੇ 23 ਮੈਂਬਰੀ ਪਾਕਿਸਤਾਨੀ ਅਮਲੇ ਨੂੰ ਸੁਰੱਖਿਅਤ ਬਚਾ ਲਿਆ। ਸਮੁੰਦਰੀ ਡਾਕੂਆਂ ਨੂੰ 12 ਘੰਟਿਆਂ ਤੋਂ ਵੱਧ ਚੱਲੇ ਇੱਕ ਅਪਰੇਸ਼ਨ ਤੋਂ ਬਾਅਦ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਪਿਛਲੇ ਸ਼ਨੀਵਾਰ ਨੂੰ ਕਿਹਾ ਸੀ ਕਿ ਜਲ ਸੈਨਾ ਹਿੰਦ ਮਹਾਸਾਗਰ ਨੂੰ ਵਧੇਰੇ ਸੁਰੱਖਿਅਤ ਖੇਤਰ ਬਣਾਉਣ ਲਈ ‘ਸਕਾਰਾਤਮਕ ਕਾਰਵਾਈ’ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਜਲ ਸੈਨਾ ਵੱਲੋਂ ਪਿਛਲੇ 100 ਦਿਨਾਂ ਵਿੱਚ ਸਮੁੰਦਰੀ ਡਾਕੂਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਵੀ ਜ਼ਿਕਰ ਕੀਤਾ।

Related post

ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ ਨਾਲ ਸਨਮਾਨਿਤ

ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ…

ਬੀਤੇ ਦਿਨੀਂ ਬਰੈਂਪਟਨ ਸ਼ਹਿਰ ਦੀ ਸਥਾਪਨਾ ਵਰੇ੍ਹਗੰਢ ਮੌਕੇ ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ ਨੂੰ ਬਰੈਂਪਟਨ…
ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ ਹੈ ਅਮਨਦੀਪ ਸਿੰਘ!

ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ…

ਬਰੈਂਪਟਨ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਚੌਥੇ ਸ਼ੱਕੀ ਅਮਨਦੀਪ ਸਿੰਘ ਅਤੇ ਉਸ ਨਾਲ ਗ੍ਰਿਫ਼ਤਾਰ ਚਾਰ ਪੰਜਾਬੀ…
ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ ਅਖਤਿਆਰ ਕੀਤਾ

ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ…

ਵੈਨਕੂਵਰ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜੰਗਲਾਂ ਦੀ ਅੱਗ ਮੁੜ ਖਤਰਨਾਕ ਰੂਖ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਬੀ.ਸੀ.…