ਮਿਆਮੀ ਕੋਰਟ ’ਚ ਸਰੰਡਰ ਮਗਰੋਂ ਟਰੰਪ ਗ੍ਰਿਫ਼ਤਾਰ

ਮਿਆਮੀ ਕੋਰਟ ’ਚ ਸਰੰਡਰ ਮਗਰੋਂ ਟਰੰਪ ਗ੍ਰਿਫ਼ਤਾਰ

ਅਦਾਲਤ ਨੇ ਸ਼ਰਤਾਂ ਤਹਿਤ ਕੀਤਾ ਰਿਹਾਅ

ਵਾਸ਼ਿੰਗਟਨ, 14 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਅੱਜ ਮਿਆਮੀ ਕੋਰਟ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਖੁਫ਼ੀਆ ਦਸਤਾਵੇਜ਼ ਮਾਮਲੇ ਵਿੱਚ ਸਰੰਡਰ ਕਰਨ ਆਏ ਟਰੰਪ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਬਾਅਦ ਵਿੱਚ ਸ਼ਰਤਾਂ ’ਤੇ ਰਿਹਾਈ ਦੇ ਦਿੱਤੀ ਗਈ। ਇਸ ਮਗਰੋਂ ਉਨ੍ਹਾਂ ਨੂੰ ਸਾਬਕਾ ਜੋਅ ਬਾਇਡਨ ਵਿਰੁੱਧ ਜਮ ਕੇ ਭੜਾਸ ਕੱਢੀ।
ਗ੍ਰਿਫ਼ਤਾਰੀ ਦੌਰਾਨ ਨਾ ਹੀ ਟਰੰਪ ਨੂੰ ਪਾਸਪੋਰਟ ਜਮ੍ਹਾ ਕਰਾਉਣ ਲਈ ਕਿਹਾ ਗਿਆ ਅਤੇ ਨਾ ਹੀ ਉਨ੍ਹਾਂ ਦੀ ਯਾਤਰਾ ’ਤੇ ਕੋਈ ਪਾਬੰਦੀ ਲਾਈ ਗਈ। ਲਗਭਗ 45 ਮਿੰਟ ਤੱਕ ਮਿਆਮੀ ਕੋਰਟ ਵਿੱਚ ਚੱਲੀ ਸੁਣਵਾਈ ਦੌਰਾਨ ਟਰੰਪ ਨੇ ਖੁਦ ਨੂੰ ਨਿਰਦੋਸ਼ ਅਤੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।
ਸ਼ਰਤਾਂ ਤਹਿਤ ਮਿਲੀ ਇਸ ਰਿਹਾਈ ਦੌਰਾਨ ਟਰੰਪ ਨੂੰ ਕੁਝ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…