ਭਾਰਤੀ ਔਰਤ ਨੂੰ ਕੁੱਟਣ ਵਾਲਾ ਚੀਨੀ ਵਿਅਕਤੀ ਦੋਸ਼ੀ ਕਰਾਰ

ਭਾਰਤੀ ਔਰਤ ਨੂੰ ਕੁੱਟਣ ਵਾਲਾ ਚੀਨੀ ਵਿਅਕਤੀ ਦੋਸ਼ੀ ਕਰਾਰ

ਸਿੰਗਾਪੁਰ, 14 ਜੂਨ (ਹਮਦਰਦ ਨਿਊਜ਼ ਸਰਵਿਸ) : ਸਿੰਗਾਪੁਰ ਵਿੱਚ ਭਾਰਤੀ ਮੂਲ ਦੀ ਔਰਤ ’ਤੇ ਹਮਲਾ ਕਰਨ ਵਾਲੇ ਚੀਨੀ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ, ਜਿਸ ਨੂੰ ਜਲਦ ਹੀ ਸਜ਼ਾ ਸੁਣਾਈ ਜਾਵੇਗੀ। ਦੋ ਸਾਲ ਪਹਿਲਾਂ ਮਾਸਕ ਕਾਰਨ ਇਹ ਝਗੜਾ ਹੋਇਆ ਸੀ, ਜਿਸ ਵਿੱਚ ਚੀਨੀ ਵਿਅਕਤੀ ਨੇ ਭਾਰਤੀ ਮੂਲ ਦੀ ਔਰਤ ਦੀ ਕੁੱਟਮਾਰ ਕੀਤੀ ਤੇ ਹੁਣ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ।
ਇਹ ਘਟਨਾ ਦੋ ਸਾਲ ਪਹਿਲਾਂ ਉਸ ਸਮੇਂ ਦੀ ਹੈ, ਜਦੋਂ ਕੋਰੋਨਾ ਤੇਜ਼ੀ ਨਾਲ ਫੈਲਣ ਕਾਰਨ ਸਿੰਗਾਪੁਰ ਵਿੱਚ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਸੀ। ਭਾਰਤੀ ਮੂਲ ਦੀ ਨੀਤਾ ਵਿਸ਼ਣੂ ਭਾਈ ਨਾਮ ਦੀ ਮਹਿਲਾ ਨੇ ਦੱਸਿਆ ਕਿ ਉਹ ਆਮ ਤੌਰ ’ਤੇ ਤੇਜ਼ ਕਦਮਾਂ ਨਾਲ ਚਲਦੀ ਹੈ। ਇਸੇ ਤਰ੍ਹਾਂ 7 ਮਈ 2021 ਨੂੰ ਉਸ ਨੇ ਤੇਜ਼ ਕਦਮਾਂ ਨਾਲ ਚੱਲਣ ਕਾਰਨ ਸਾਹ ਚੜ੍ਹਨ ਦੇ ਚਲਦਿਆਂ ਆਪਣਾ ਮਾਸਕ ਮੂੰਹ ਤੋਂ ਥੋੜਾ ਥੱਲੇ ਕਰ ਲਿਆ। ਇਸੇ ਦੌਰਾਨ ਉੱਥੇ ਮੌਜੂਦ ਚੀਨੀ ਮੂਲ ਦੇ 32 ਸਾਲਾ ਜਿੰਗ ਫੋਂਗ ਅਤੇ ਉਸ ਦੀ ਮੰਗੇਤਰ ਚੁਆ ਯੂੰ ਹਾਨ ਨੇ ਉੱਚੀ-ਉੱਚੀ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਉਸ ਨਾਲ ਬਹਿਸ ਕਰਨ ਲੱਗ ਪਏ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…