ਮਰ ਕੇ ਜ਼ਿੰਦਾ ਹੋਈ ਔਰਤ! ਤਾਬੂਤ ’ਚੋਂ ਕੱਢੀ ਬਾਹਰ

ਮਰ ਕੇ ਜ਼ਿੰਦਾ ਹੋਈ ਔਰਤ! ਤਾਬੂਤ ’ਚੋਂ ਕੱਢੀ ਬਾਹਰ

ਹਸਪਤਾਲ ’ਚ ਮ੍ਰਿਤਕ ਐਲਾਨ ਚੁੱਕੇ ਸੀ ਡਾਕਟਰ

ਇਕਵਾਡੋਰ, 14 ਜੂਨ (ਹਮਦਰਦ ਨਿਊਜ਼ ਸਰਵਿਸ) : ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਖਬਰ ਸੁਣਾਉਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਕੀ ਤੁਸੀਂ ਕਦੇ ਸੁਣਿਆ ਹੈ ਕਿ ਮਰਿਆ ਹੋਇਆ ਬੰਦਾ ਜ਼ਿੰਦਾ ਹੋ ਗਿਆ? ਜੀ ਹਾਂ, ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ 76 ਸਾਲ ਦੀ ਔਰਤ ਮਰ ਕੇ ਜ਼ਿੰਦਾ ਹੋ ਗਈ। ਹਸਪਤਾਲ ਵਿੱਚ ਡਾਕਟਰਾਂ ਨੇ ਇਸ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਸੀ, ਪਰ ਅੰਤਮ ਰਸਮਾਂ ਤੋਂ ਥੋੜਾ ਸਮਾਂ ਪਹਿਲਾਂ ਹੀ ਇਹ ਜ਼ਿੰਦਾ ਹੋ ਗਈ।
ਦਰਅਸਲ, ਇਹ ਹੈਰਾਨ ਕਰ ਦੇਣ ਵਾਲਾ ਇਕਵਾਡੋਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ 76 ਸਾਲ ਦੀ ਬਜ਼ੁਰਗ ਮਹਿਲਾ ਬੈਲਾ ਮੋਂਟੋਯਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਇਕਵਾਡੋਰ ਦੇ ਬਾਬਾਹੋਯੋ ਦੀ ਸੇਵਾਮੁਕਤ ਨਰਸ ਬੈਲਾ ਮੋਂਟੋਯਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਗਰੋਂ ਪਰਿਵਾਰਕ ਮੈਂਬਰ ਉਸ ਨੂੰ ਘਰ ਲੈ ਗਏ ਤੇ ਅੰਤਮ ਰਸਮਾਂ ਦੀ ਤਿਆਰੀ ਕਰਨ ਲੱਗ ਪਏ।
ਇਸ ਦੌਰਾਨ ਲਗਭਗ 5 ਘੰਟੇ ਬਾਅਦ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਣੇ ਇਕੱਠੇ ਹੋਏ ਲਗਭਗ 20 ਜਣੇ ਉਸ ਵੇਲੇ ਹੈਰਾਨ ਰਹਿ ਗਏ, ਜਦੋਂ ਤਾਬੂਤ ਵਿੱਚੋਂ ਔਖੇ-ਔਖੇ ਸਾਹ ਚੱਲਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…