ਡਿਪਟੀ ਕਮਾਂਡਰ ਸਣੇ 6 ਨਕਸਲੀ ਢੇਰ

ਡਿਪਟੀ ਕਮਾਂਡਰ ਸਣੇ 6 ਨਕਸਲੀ ਢੇਰ

ਛੱਤੀਸਗੜ੍ਹ, 27 ਮਾਰਚ, ਨਿਰਮਲ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ’ਚ ਜਵਾਨਾਂ ਨੇ 6 ਨਕਸਲੀਆਂ ਨੂੰ ਮਾਰ ਦਿੱਤਾ ਹੈ, ਜਿਨ੍ਹਾਂ ’ਚ ਨਕਸਲੀਆਂ ਦਾ ਡਿਪਟੀ ਕਮਾਂਡਰ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ’ਤੇ ਲੱਖਾਂ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਫਿਲਹਾਲ ਇਲਾਕੇ ’ਚ ਪੁਲਸ ਫੋਰਸ ਮੌਜੂਦ ਹੈ।

ਇਹ ਮੁਕਾਬਲਾ ਬਾਸਾਗੁੜਾ ਥਾਣਾ ਖੇਤਰ ਦੇ ਚਿਪਪੁਰਭੱਟੀ ਇਲਾਕੇ ’ਚ ਤਾਲਪੇਰੂ ਨਦੀ ਨੇੜੇ ਨਕਸਲੀਆਂ ਦੀ ਪਲਟੂਨ ਨੰਬਰ 10 ਨਾਲ ਹੋਇਆ। ਆਪਰੇਸ਼ਨ ਵਿੱਚ ਸੁਰੱਖਿਆ ਬਲਾਂ ਦੀ ਟੀਮ ਵਿੱਚ ਕੋਬਰਾ 210, 205 ਸੀਆਰਪੀਐਫ 229 ਬਟਾਲੀਅਨ ਅਤੇ ਡੀਆਰਜੀ ਦੇ ਜਵਾਨ ਸ਼ਾਮਲ ਹਨ। ਇਸ ਮੁਕਾਬਲੇ ’ਚ 2 ਮਹਿਲਾ ਅਤੇ 4 ਪੁਰਸ਼ ਨਕਸਲੀ ਮਾਰੇ ਗਏ ਹਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰਕੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਮੁਕਾਬਲੇ ’ਚ ਕਈ ਨਕਸਲੀਆਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੈ। ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ਵਿੱਚ ਹਥਿਆਰ, ਗੋਲਾ ਬਾਰੂਦ ਅਤੇ ਰੋਜ਼ਾਨਾ ਲੋੜ ਦੀਆਂ ਵਸਤਾਂ ਬਰਾਮਦ ਕੀਤੀਆਂ ਹਨ। ਫੌਜੀ ਅਜੇ ਵੀ ਇਲਾਕੇ ਦੀ ਤਲਾਸ਼ੀ ਲੈ ਰਹੇ ਹਨ।

ਨਕਸਲੀਆਂ ਨੇ 30 ਮਾਰਚ ਨੂੰ ਬੀਜਾਪੁਰ ਜ਼ਿਲ੍ਹਾ ਬੰਦ ਦਾ ਸੱਦਾ ਦਿੱਤਾ ਹੈ। ਪੱਛਮੀ ਬਸਤਰ ਡਵੀਜ਼ਨ ਕਮੇਟੀ ਦੇ ਸਕੱਤਰ ਮੋਹਨ ਨੇ ਪ੍ਰੈੱਸ ਨੋਟ ਜਾਰੀ ਕੀਤਾ ਹੈ। ਜਿਸ ਵਿੱਚ ਲਿਖਿਆ ਹੈ ਕਿ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬੀਜਾਪੁਰ ਵਿੱਚ ਪੁਲਿਸ ਨੇ 3 ਮਹੀਨਿਆਂ ਦੇ ਅੰਦਰ 15 ਨਿਰਦੋਸ਼ ਆਦਿਵਾਸੀਆਂ ਦਾ ਕਤਲ ਕਰ ਦਿੱਤਾ ਹੈ। ਆਦਿਵਾਸੀਆਂ ਦੀ ਨਸਲਕੁਸ਼ੀ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ

ਬਿਹਾਰ ਵਿਚ ਭੋਜਪੁਰੀ ਹੋਲੀ ਸਪੈਸ਼ਲ ਟਰੇਨ ਦੀ ਬੋਗੀ ਵਿਚ ਅੱਗ ਲੱਗ ਗਈ। ਭੋਜਪੁਰ ਵਿਚ ਹੋਲੀ ਸਪੈਸ਼ਲ ਟਰੇਨ ਦੇ ਏਸੀ ਕੋਚ ਵਿਚ ਅਚਾਨਕ ਅੱਗ ਲੱਗ ਗਈ। ਟਰੇਨ ਦੀ ਰਫਤਾਰ ਘੱਟ ਹੋਣ ਕਾਰਨ ਕੁਝ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੱਸ ਦਈਏ ਕਿ ਬਿਹਾਰ ਦੇ ਭੋਜਪੁਰ ਵਿੱਚ ਦੇਰ ਰਾਤ 12.45 ਵਜੇ ਟਰੇਨ ਦੇ ਏਸੀ ਕੋਚ ਵਿੱਚ ਅੱਗ ਲੱਗੀ।

ਹਾਦਸੇ ਵਿਚ ਸਾਰੇ ਯਾਤਰੀ ਸੁਰੱਖਿਅਤ ਹਨ। ਇਹ ਟਰੇਨ ਮੁੰਬਈ ਦੇ ਦਾਨਾਪੁਰ ਤੋਂ ਲੋਕਮਾਨਿਆ ਤਿਲਕ ਟਰਮੀਨਸ ਜਾ ਰਹੀ ਸੀ। ਇਹ ਹਾਦਸਾ ਕਰੀਸਠ ਸਟੇਸ਼ਨ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੇਨ ਮੰਗਲਵਾਰ ਰਾਤ 11:12 ਵਜੇ ਦਾਨਾਪੁਰ ਤੋਂ ਰਵਾਨਾ ਹੋਈ ਸੀ। ਇਹ ਅਰਰਾ ਤੋਂ ਹੋ ਕੇ ਬਕਸਰ, ਡੀਡੀਯੂ ਵੱਲ ਜਾ ਰਹੀ ਸੀ ਤਾਂ ਐਮ-9 (ਇਕਨਾਮੀ) ਕੋਚ ਤੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਕੁਝ ਹੀ ਸਮੇਂ ਵਿੱਚ ਪੂਰੇ ਕੋਚ ਨੂੰ ਅੱਗ ਲੱਗ ਗਈ। ਕੁਝ ਸਮੇਂ ਵਿੱਚ ਆਸ-ਪਾਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਬਰਨਿੰਗ ਕੋਚ ਨੂੰ ਵੱਖ ਕਰ ਕੇ ਟਰੇਨ ਨੂੰ ਰਵਾਨਾ ਕੀਤਾ ਗਿਆ।

ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੇਨ ਲਾਈਨ ਤੇ ਅੱਗ ਲੱਗਣ ਕਾਰਨ ਇਕ ਦਰਜਨ ਟਰੇਨਾਂ ਦੀ ਆਵਾਜਾਈ ਚ ਬਦਲਾਅ ਕੀਤਾ ਗਿਆ।

Related post

ਦਿੱਲੀ ਦਾ ਬਦਮਾਸ਼ ਐਨਕਾਊਂਟਰ ਵਿਚ ਢੇਰ

ਦਿੱਲੀ ਦਾ ਬਦਮਾਸ਼ ਐਨਕਾਊਂਟਰ ਵਿਚ ਢੇਰ

ਗਾਜ਼ੀਆਬਾਦ, 10 ਮਈ, ਨਿਰਮਲ : ਗਾਜ਼ੀਆਬਾਦ ਪੁਲਿਸ ਨੇ ਟਾਟਾ ਸਟੀਲ ਦੇ ਨੈਸ਼ਨਲ ਬਿਜ਼ਨਸ ਹੈੱਡ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਇੱਕ…
ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 2 ਗ੍ਰਿਫਤਾਰ

ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 2 ਗ੍ਰਿਫਤਾਰ

ਮੁਹਾਲੀ, 9 ਮਈ, ਨਿਰਮਲ : ਮੋਹਾਲੀ ਸਪੈਸ਼ਲ ਸੈੱਲ ਤੇ ਗੈਂਗਸਟਰਾਂ ਵਿਚਾਲੇ ਮੁੱਲਾਂਪੁਰ ਨੇੜੇ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।…
Lok Sabha Election: ‘ਕਾਂਗਰਸ ਦੀ ਲੁੱਟ ਜ਼ਿੰਦਗੀ ਕੇ ਸਾਥ ਵੀ… ਜ਼ਿੰਦਗੀ ਕੇ ਬਾਅਦ ਵੀ…’, ਸੈਮ ਪਿਤਰੋਦਾ ਦੇ ਬਿਆਨ ‘ਤੇ ਬੋਲੇ ਪੀਐਮ ਮੋਦੀ

Lok Sabha Election: ‘ਕਾਂਗਰਸ ਦੀ ਲੁੱਟ ਜ਼ਿੰਦਗੀ ਕੇ ਸਾਥ…

ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : Pm modi rally surguja Chhattisgarh : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi)…