ਹਾਈਵੇਅ 413 ਦੀ ਉਸਾਰੀ ਲਈ ਕੈਨੇਡਾ ਸਰਕਾਰ ਅਤੇ ਉਨਟਾਰੀਓ ’ਚ ਬਣੀ ਸਹਿਮਤੀ

ਹਾਈਵੇਅ 413 ਦੀ ਉਸਾਰੀ ਲਈ ਕੈਨੇਡਾ ਸਰਕਾਰ ਅਤੇ ਉਨਟਾਰੀਓ ’ਚ ਬਣੀ ਸਹਿਮਤੀ

ਟੋਰਾਂਟੋ, 16 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕਿਸੇ ਵੇਲੇ ਵਿਵਾਦਾਂ ਵਿਚ ਰਹੇ ਉਨਟਾਰੀਓ ਦੇ ਹਾਈਵੇਅ 413 ਪ੍ਰੌਜੈਕਟ ਨੂੰ ਹੁਣ ਆਉਣ ਵਾਲੀਆਂ ਨਸਲਾਂ ਦਾ ਇਨਫਰਾਸਟ੍ਰਕਚਰ ਦੱਸਿਆ ਜਾਣ ਲੱਗਾ ਹੈ ਅਤੇ ਇਸ ਦੀ ਉਸਾਰੀ ਵਾਸਤੇ ਕੈਨੇਡਾ ਸਰਕਾਰ ਤੇ ਉਨਟਾਰੀਓ ਸਰਕਾਰ ਵਿਚਾਲੇ ਸਹਿਮਤੀ ਵੀ ਬਣ ਚੁੱਕੀ ਹੈ। ਜੀ ਹਾਂ, ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਹਾਈਵੇਅ ਦੀ ਉਸਾਰੀ ਕਾਰਨ ਪੌਣ-ਪਾਣੀ ’ਤੇ ਪੈਣ ਵਾਲੇ ਅਸਰਾਂ ਦਾ ਦੋਵੇਂ ਧਿਰਾਂ ਤਾਲਮੇਲ ਅਧੀਨ ਮੁਲਾਂਕਣ ਕਰਨਗੀਆਂ ਅਤੇ ਸੁਚੱਜੇ ਪ੍ਰਬੰਧ ਕੀਤੇ ਜਾਣਗੇ। ਫੈਡਰਲ ਮੰਤਰੀ ਸਟੀਵਨ ਗਿਲਬੋਅ ਨੇ ਕਿਹਾ ਕਿ ਤਾਜ਼ਾ ਸਹਿਮਤੀ ਕੈਨੇਡਾ ਸਰਕਾਰ ਅਤੇ ਉਨਟਾਰੀਓ ਸਰਕਾਰ ਵਿਚਾਲੇ ਆਪਸੀ ਤਾਲਮੇਲ ਨੂੰ ਦਰਸਾਉਂਦੀ ਹੈ ਜਿਨ੍ਹਾਂ ਕੋਲ ਵਾਤਾਵਰਣ ਮਸਲਿਆਂ ਬਾਰੇ ਸਾਂਝਾ ਅਧਿਕਾਰ ਖੇਤਰ ਮੌਜੂਦ ਹੈ।

ਬੇਰੋਕ ਤਰੀਕੇ ਨਾਲ ਬਣ ਸਕੇਗਾ ਮਿਲਟਨ ਤੋਂ ਵੌਅਨ ਤੱਕ 6 ਲੇਨ ਹਾਈਵੇਅ

ਹਾਈਵੇਅ 413 ਦੀ ਉਸਾਰੀ ਦੌਰਾਨ ਜੀਵ-ਜੰਤੂਆਂ ਨੂੰ ਬਚਾਉਣ ਦੇ ਉਪਰਾਲਿਆਂ ਸਣੇ ਸੁਪਰੀਮ ਕੋਰਟ ਵੱਲੋਂ ਹਾਲ ਹੀ ਵਿਚ ਸੁਣਾਏ ਫੈਸਲੇ ਦਾ ਵੀ ਸਤਿਕਾਰ ਕਰਨਾ ਲਾਜ਼ਮੀ ਹੈ। ਇਥੇ ਦਸਣਾ ਬਣਦਾ ਹੈ ਕਿ ਛੇ ਲੇਨ ਵਾਲਾ 52 ਕਿਲੋਮੀਟਰ ਲੰਮਾ ਹਾਈਵੇਅ ਹਾਲਟਨ ਅਤੇ ਯਾਰਕ ਰੀਜਨ ਨੂੰ ਜੋੜਨ ਦਾ ਕੰਮ ਕਰੇਗਾ ਪਰ ਵਾਤਾਵਰਣ ਪੱਖੀਆਂ ਅਤੇ ਸਥਾਨਕ ਕਿਸਾਨਾਂ ਵੱਲੋਂ ਪ੍ਰੌਜੈਕਟ ਦਾ ਵਿਰੋਧ ਕੀਤਾ ਗਿਆ। ਸਾਲ 2022 ਦੀ ਇਕ ਰਿਪੋਰਟ ਮੁਤਾਬਕ ਹਾਈਵੇਅ ਦੀ ਉਸਾਰੀ ਹੋਣ ’ਤੇ ਪੰਛੀਆਂ ਅਤੇ ਜਾਨਵਰਾਂ ਦੀਆਂ 29 ਕਿਸਮਾਂ ਖਤਰੇ ਵਿਚ ਪੈ ਜਾਣਗੀਆਂ। ਸਿਰਫ ਐਨਾ ਹੀ ਨਹੀਂ ਹਾਈਵੇਅ ਕਰ ਕੇ ਪਾਣੀ ਦੀਆਂ ਧਾਰਾਵਾਂ ਅਤੇ ਨਦੀਆਂ ਦੇ ਰੂਪ ਵਿਚ 100 ਸਰੋਤ ਸਦਾ ਲਈ ਖਤਮ ਹੋ ਜਾਣਗੇ ਜਦਕਿ ਗਰੀਨਬੈਲਟ ਵਿਚ ਆਉਂਦੀ 400 ਏਕੜ ਜ਼ਮੀਨ ਵੀ ਖਰਾਬ ਹੋਵੇਗੀ। ਤਿੰਨ ਸਾਲ ਪਹਿਲਾਂ ਫੈਡਰਲ ਸਰਕਾਰ ਵੱਲੋਂ ਹਾਈਵੇਅ ਨੂੰ ਇੰਪੈਕਟ ਅਸੈਸਮੈਂਟ ਐਕਟ ਅਧੀਨ ਕਰ ਦਿਤਾ ਗਿਆ ਜਿਸ ਤਹਿਤ ਹਾਈਵੇਅ 413 ਦੀ ਉਸਾਰੀ ਨਾਲ ਵਾਤਾਵਰਣ ’ਤੇ ਪੈਣ ਵਾਲੇ ਅਸਰਾਂ ਦਾ ਮੁਲਾਂਕਣ ਕਰਵਾਇਆ ਜਾਣਾ ਸੀ ਪਰ ਬੀਤੇ ਮਾਰਚ ਮਹੀਨੇ ਦੇ ਅੰਤ ਵਿਚ ਫੈਡਰਲ ਸਰਕਾਰ ਨੇ ਸਾਰੀਆਂ ਸ਼ਰਤਾਂ ਹਟਾ ਦਿਤੀਆਂ।

ਵਾਤਾਵਰਣ ਅਸਰਾਂ ਨੂੰ ਛਿੱਕੇ ਟੰਗੇ ਜਾਣ ਦੇ ਆਸਾਰ

ਦੋਹਾਂ ਧਿਰਾਂ ਨੇ ਫੈਡਰਲ ਅਦਾਲਤ ਵਿਚ ਸਾਂਝਾ ਸਹਿਮਤੀ ਪੱਤਰ ਦਾਖਲ ਕਰਦਿਆਂ ਗੁਜ਼ਾਰਿਸ਼ ਕੀਤੀ ਕਿ ਇੰਪੈਕਟ ਅਸੈਸਮੈਂਟ ਐਕਟ ਕਾਰਨ ਪ੍ਰੌਜੈਕਟ ਦੇ ਰਾਹ ਵਿਚ ਆ ਰਹੇ ਅੜਿੱਕੇ ਖਤਮ ਕਰ ਦਿਤੇ ਜਾਣ। ਉਨਟਾਰੀਓ ਦੀਆਂ ਵਿਰੋਧੀ ਪਾਰਟੀਆਂ ਨੂੰ ਫੈਡਰਲ ਸਰਕਾਰ ਦਾ ਇਹ ਕਦਮ ਬਿਲਕੁਲ ਵੀ ਪਸੰਦ ਨਹੀਂ ਆਇਆ। ਗਰੀਨ ਪਾਰਟੀ ਦੇ ਆਗੂ ਮਾਈਕ ਸ਼ਰੀਨਰ ਨੇ ਕਿਹਾ ਕਿ ਉਨਟਾਰੀਓ ਦੇ ਖੇਤ, ਨਦੀਆਂ ਨਾਲੇ ਅਤੇ ਖਤਰੇ ਵਿਚ ਪਏ ਜੀਵ ਜੰਤੂਆਂ ਦੀ ਰਾਖੀ ਕਰਨ ਤੋਂ ਫੈਡਰਲ ਸਰਕਾਰ ਨੇ ਪਾਸਾ ਵੱਟ ਲਿਆ। ਐਨ.ਡੀ.ਪੀ. ਵੱਲੋਂ ਇਸ ਸੌਦੇਬਾਜ਼ੀ ਨੂੰ ਗੈਰਜ਼ਿੰਮੇਵਾਰੀ ਵਾਲੀ ਕਰਾਰ ਦਿਤਾ ਗਿਆ। ਦੂਜੇ ਪਾਸੇ ਉਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਹਾਈਵੇਅ 413 ਦੇ ਰਾਹ ਵਿਚ ਆਉਣ ਵਾਲੇ ਅੜਿੱਕੇ ਖਤਮ ਹੋਣ ’ਤੇ ਬੇਹੱਦ ਖੁਸ਼ ਨਜ਼ਰ ਆਏ। ਸੀ.ਪੀ. 24 ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਾਈਵੇਅ ਨੂੰ ਹਰ ਮਾਪਦੰਡ ’ਤੇ ਖਰਾ ਉਤਾਰ ਕੇ ਹੀ ਬਣਾਇਆ ਜਾਵੇਗਾ। ਬਰੈਂਪਟਨ ਸਾਊਥ ਤੋਂ ਵਿਧਾਇਕ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਪ੍ਰੌਜੈਕਟ ਬਾਰੇ ਵਾਤਾਵਰਣ ਮੁਲਾਂਕਣ ਦੀ ਪ੍ਰਕਿਰਿਆ ਰੱਦ ਨਹੀਂ ਕੀਤੀ।

Related post

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ ਗਿਆ

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ…

ਟੋਰਾਂਟੋ, 28 ਅਪ੍ਰੈਲ: (ਗੁਰਜੀਤ ਕੌਰ) ਕੈਨੇਡਾ ਦਾ ਤੀਸਰਾ ਸਭ ਤੋਂ ਵੱਡਾ ਨਗਰ ਕੀਰਤਨ 28 ਅਪ੍ਰੈਲ ਨੂੰ ਟੋਰੌਂਟੋ ਵਿਚ ਸਜਾਇਆ ਗਿਆ। ਖ਼ਾਲਸਾ…
ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ‘ਚ ਵਿਸ਼ਾਲ ਨਗਰ…
ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ ਬੱਲੇ-ਬੱਲੇ

ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦਾ ਇੱਥੋਂ ਦੇ ਬੀ.ਸੀ. ਪੈਲੇਸ ‘ਚ ਸ਼ਨੀਵਾਰ ਰਾਤ ਨੂੰ…